Home /News /national /

ਬੰਧਕ ਬਣਾਉਣ ਦੇ ਮਾਮਲੇ 'ਤੇ BJP ਸਾਂਸਦ ਨੇ ਦਿੱਤੀ ਅੱਖਾਂ ਕੱਢਣ ਤੇ ਹੱਥ ਵੱਢਣ ਦੀ ਧਮਕੀ

ਬੰਧਕ ਬਣਾਉਣ ਦੇ ਮਾਮਲੇ 'ਤੇ BJP ਸਾਂਸਦ ਨੇ ਦਿੱਤੀ ਅੱਖਾਂ ਕੱਢਣ ਤੇ ਹੱਥ ਵੱਢਣ ਦੀ ਧਮਕੀ

BJP ਸਾਂਸਦ ਵੱਲੋਂ ਬੰਧਕ ਬਣਾਉਣ ਵਾਲਿਆਂ ਦੀਆਂ ਅੱਖਾਂ ਕੱਢਣ ਤੇ ਹੱਥ ਵੱਢਣ ਦੀ ਧਮਕੀ (ਫੋਟੋ ਕੈ.- ANI)

BJP ਸਾਂਸਦ ਵੱਲੋਂ ਬੰਧਕ ਬਣਾਉਣ ਵਾਲਿਆਂ ਦੀਆਂ ਅੱਖਾਂ ਕੱਢਣ ਤੇ ਹੱਥ ਵੱਢਣ ਦੀ ਧਮਕੀ (ਫੋਟੋ ਕੈ.- ANI)

  • Share this:

ਹਰਿਆਣਾ ਦੇ ਰੋਹਤਕ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਰਵਿੰਦ ਸ਼ਰਮਾ (Arvind Sharma) ਨੇ ਕਿਲੋਈ ਸ਼ਿਵ ਮੰਦਰ 'ਚ ਭਾਜਪਾ ਨੇਤਾਵਾਂ ਨੂੰ ਬੰਧਕ ਬਣਾਏ ਜਾਣ (BJP Leaders Hostages in Kiloi Shiv Mandir) ਦੇ ਵਿਵਾਦ ਦੇ ਦੂਜੇ ਦਿਨ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿੱਚ ਜੋ ਵੀ ਇਹ ਸ਼ਰਾਰਤ ਕਰ ਰਹੇ ਹਨ, ਉਹ ਭੁਪਿੰਦਰ ਹੁੱਡਾ ਦੇ ਆਦਮੀ ਹਨ।

ਅਰਵਿੰਦ ਸ਼ਰਮਾ ਨੇ ਰੋਹਤਕ ਦੇ ਸਭ ਤੋਂ ਵਿਅਸਤ ਚੌਰਾਹੇ 'ਤੇ ਸਭਾ ਕਰਦੇ ਹੋਏ ਕਾਂਗਰਸ ਅਤੇ ਦੀਪੇਂਦਰ ਹੁੱਡਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਕੰਨ ਖੋਲ੍ਹ ਕੇ ਸੁਣ ਲੈਣ, ਜੇਕਰ ਕੋਈ ਮਨੀਸ਼ ਗਰੋਵਰ ਵੱਲ ਅੱਖ ਚੁੱਕਦਾ ਹੈ ਤਾਂ ਉਸ ਦੀਆਂ ਅੱਖਾਂ ਕੱਢ ਦਿਆਂਗੇ, ਕੋਈ ਹੱਥ ਚੁੱਕਦਾ ਹੈ ਤਾਂ ਉਸ ਦੇ ਹੱਥ ਵੱਢ ਦੇਵਾਂਗੇ। ਉਸ ਨੂੰ ਛੱਡਾਂਗਾ ਨਹੀਂ।

ਰੋਹਤਕ ਵਿੱਚ ਪਾਰਟੀ ਆਗੂਆਂ ਨੂੰ ਬੰਦੀ ਬਣਾਉਣ ਦੇ ਮਾਮਲੇ ’ਤੇ ਕਾਂਗਰਸ ਉੱਤੇ ਵਰ੍ਹਦਿਆਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਨੇ ਹਰਿਆਣਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਜਾਣਗੀਆਂ ਅਤੇ ਹੱਥ ਵੱਢ ਦਿੱਤਾ ਜਾਵੇਗਾ।

ਰੋਹਤਕ ਦੇ ਕਿਲੋਈ ਵਿੱਚ ਲੰਘੇ ਕੱਲ੍ਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਮੰਦਰ ਕੰਪਲੈਕਸ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਏ ਜਾਣ ਮਗਰੋਂ ਸ਼ਰਮਾ ਦੀ ਇਹ ਟਿੱਪਣੀ ਕੀਤੀ। ਭਾਜਪਾ ਨੇ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਖ਼ਿਲਾਫ਼ ਰੋਹਤਕ ਵਿੱਚ ਕਾਂਗਰਸ ਖ਼ਿਲਾਫ਼ ਰੋਸ ਵਿਖਾਵਾ ਕੀਤਾ।

Published by:Gurwinder Singh
First published:

Tags: BJP Protest, Farmers Protest, Indian National Congress, Kisan andolan