ਪਿਉ ਨੇ ਕੀਤਾ 9 ਸਾਲ ਦੀ ਬੱਚੀ ਨਾਲ ਮੂੰਹ ਕੀਤਾ ਕਾਲਾ, ਜ਼ੇਰੇ ਇਲਾਜ ਹੋਈ ਮੌਤ

News18 Punjabi | News18 Punjab
Updated: December 4, 2019, 5:56 PM IST
ਪਿਉ ਨੇ ਕੀਤਾ 9 ਸਾਲ ਦੀ ਬੱਚੀ ਨਾਲ ਮੂੰਹ ਕੀਤਾ ਕਾਲਾ, ਜ਼ੇਰੇ ਇਲਾਜ ਹੋਈ ਮੌਤ
ਪਿਉ ਨੇ ਕੀਤਾ 9 ਸਾਲ ਦੀ ਬੱਚੀ ਨਾਲ ਮੂੰਹ ਕੀਤਾ ਕਾਲਾ, ਜ਼ੇਰੇ ਇਲਾਜ ਹੋਈ ਮੌਤ

ਮਾਸੂਮ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਮਾਸੂਮ ਦੇ ਮਾਂ-ਪਿਉ ਵਿਚ ਪਿਛਲੇ ਕਾਫੀ ਸਮੇਂ ਤੋਂ ਝਗੜਾ ਚਲ ਰਿਹਾ ਹੈ, ਜਿਸ ਦੇ ਚਲਦਿਆਂ ਦੋਵੇਂ ਵੱਖ-ਵੱਖ ਰਹਿੰਦੇ ਹਨ।

  • Share this:
ਰੋਹਤਕ ਵਿਚ ਇਕ ਪਿਉ ਨੇ ਬਾਪ-ਧੀ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਹੈ। ਇਥੇ 9 ਸਾਲ ਦੀ ਮਾਸੂਮ ਨੂੰ ਉਸੇ ਦੇ ਪਿਤਾ ਨੇ ਹਵਸ ਦਾ ਸ਼ਿਕਾਰ ਬਣਾਇਆ। ਰੇਪ ਕਾਰਨ ਮਾਸੂਮ ਬੱਚੀ ਨੂੰ ਰੋਹਤਕ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਜ਼ੇਰੇ ਇਲਾਜ ਉਸਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਰੋਹਤਕ ਪੀਜੀਆਈ (Rohtak PGI) ਭੇਜ ਦਿੱਤਾ ਹੈ। ਪੁਲਿਸ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਵਾਰਦਾਤ ਤੋਂ ਬਾਅਦ ਫਰਾਰ ਹੈ।

ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ


ਜਾਣਕਾਰੀ ਅਨੁਸਾਰ ਮਾਸੂਮ ਦਾ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਦੱਸਣਯੋਗ ਹੈ ਕਿ ਮਾਸੂਮ ਦੇ ਮਾਂ-ਪਿਉ ਵਿਚ ਪਿਛਲੇ ਕਾਫੀ ਸਮੇਂ ਤੋਂ ਝਗੜਾ ਚਲ ਰਿਹਾ  ਹੈ, ਜਿਸ ਦੇ ਚਲਦਿਆਂ ਦੋਵੇਂ ਵੱਖ-ਵੱਖ ਰਹਿੰਦੇ ਹਨ। ਦੋਸ਼ੀ ਨੇ ਦੋਸ਼ੀ ਨੇ ਮੰਗਲਵਾਰ ਨੂੰ ਆਪਣੀ 9 ਸਾਲਾ ਧੀ ਨਾਲ ਮੂੰਹ ਕਾਲਾ ਕੀਤਾ। ਇਸ ਤੋਂ ਬਾਅਦ ਬੱਚੀ ਦੀ ਹਾਲਤ ਵਿਗੜ ਗਈ। ਬੱਚੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੋਹਤਕ ਪੁਲਿਸ ਸਿਵਲ ਹਸਪਤਾਲ ਪੁੱਜੀ ਅਤੇ ਮਾਂ ਦੇ ਬਿਆਨ ਉਤੇ ਪਿਉ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।
ਡੀਐਸਪੀ ਗੋਰਖ ਪਾਲ ਰਾਣਾ ਨੇ ਦੱਸਿਆ ਕਿ ਦੋਸ਼ੀ ਪਿਉ ਖਿਲਾਫ ਪੋਸਕੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲੇ ਤੱਕ ਦੋਸ਼ੀ ਪਿਤਾ ਫਰਾਰ ਹੈ। ਉਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
First published: December 4, 2019
ਹੋਰ ਪੜ੍ਹੋ
ਅਗਲੀ ਖ਼ਬਰ