ਜੇਲ੍ਹ 'ਚ ਬੰਦ ਰਾਮ ਰਹੀਮ ਦੀ ਸਿਹਤ ਫਿਰ ਵਿਗੜੀ, ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ

News18 Punjabi | News18 Punjab
Updated: July 13, 2021, 12:40 PM IST
share image
ਜੇਲ੍ਹ 'ਚ ਬੰਦ ਰਾਮ ਰਹੀਮ ਦੀ ਸਿਹਤ ਫਿਰ ਵਿਗੜੀ, ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ
ਜੇਲ੍ਹ 'ਚ ਬੰਦ ਰਾਮ ਰਹੀਮ ਦੀ ਸਿਹਤ ਫਿਰ ਵਿਗੜੀ, ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ। ਉਸ ਨੂੰ ਮੰਗਲਵਾਰ ਸਵੇਰੇ ਕਰੀਬ ਸਾਢੇ ਪੰਜ ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ।

ਇਸ ਸਮੇਂ ਏਮਜ਼ ਹਸਪਤਾਲ ਵਿੱਚ ਗੁਰਮੀਤ ਰਾਮ ਰਹੀਮ ਦੀ ਸਿਹਤ ਜਾਂਚ ਚੱਲ ਰਹੀ ਹੈ। ਮਈ ਮਹੀਨੇ ਵਿਚ ਰਾਮ ਰਹੀਮ ਦੀ ਸਿਹਤ ਵਿਗੜਨ ਕਾਰਨ ਰੋਹਤਕ ਪੀਜੀਆਈ ਵਿਚ ਸਿਹਤ ਜਾਂਚ ਕੀਤੀ ਗਈ ਸੀ।

ਦੱਸ ਦਈਏ ਕਿ ਪਿਛਲੇ ਮਹੀਨੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਥੇ ਟੈਸਟ ਦੌਰਾਨ ਮੁਢਲੀ ਜਾਂਚ ਵਿਚ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਪਰ ਉਸ ਦੀ ਆਰਟੀਪੀਸੀਆਰ ਦੀ ਰਿਪੋਰਟ ਨੈਗੀਟਿਵ ਆਈ ਸੀ, ਜਿਸ ਤੋਂ ਬਾਅਦ ਉਸ ਨੂੰ ਕੋਵਿਡ ਵਾਰਡ ਤੋਂ 15ਵੀਂ ਮੰਜ਼ਿਲ 'ਤੇ ਤਬਦੀਲ ਕਰ ਦਿੱਤਾ ਗਿਆ। ਰਾਮ ਰਹੀਮ ਇਕ ਮਹੀਨੇ ਵਿਚ ਚਾਰ ਵਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ।
12 ਮਈ ਨੂੰ ਬਲੱਡ ਪ੍ਰੈਸ਼ਰ ਘਟਣ ਕਾਰਨ ਉਸ ਨੂੰ ਪੀਜੀਆਈਐਮਐਸ ਲਿਆਂਦਾ ਗਿਆ ਸੀ। 17 ਮਈ ਨੂੰ 12 ਘੰਟਿਆਂ ਦੀ ਪੈਰੋਲ 'ਤੇ ਉਹ ਗੁਰੂਗ੍ਰਾਮ ਵਿਚ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ 3 ਜੂਨ ਨੂੰ ਪੇਟ ਵਿਚ ਦਰਦ ਕਾਰਨ ਉਸ ਨੂੰ ਸਵੇਰੇ ਇਲਾਜ ਲਈ ਪੀਜੀਆਈ ਲਿਜਾਇਆ ਗਿਆ ਸੀ। 6 ਜੂਨ ਨੂੰ ਉਸ ਨੂੰ ਮੇਦਾਂਤਾ ਗੁਰੂਗ੍ਰਾਮ ਲਿਆਂਦਾ ਗਿਆ ਸੀ।
Published by: Gurwinder Singh
First published: July 13, 2021, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ