ਕਿੰਨਰ ਨੂੰ ਵਿਆਹ ਲਿਆਇਆ ਪੁੱਤ, ਵੇਖ ਕੇ ਬੇਹੋਸ਼ ਹੋਈ ਮਾਂ

News18 Punjabi | News18 Punjab
Updated: June 27, 2021, 1:06 PM IST
share image
ਕਿੰਨਰ ਨੂੰ ਵਿਆਹ ਲਿਆਇਆ ਪੁੱਤ, ਵੇਖ ਕੇ ਬੇਹੋਸ਼ ਹੋਈ ਮਾਂ
ਕਿੰਨਰ ਨੂੰ ਵਿਆਹ ਲਿਆਇਆ ਪੁੱਤ, ਵੇਖ ਕੇ ਬੇਹੋਸ਼ ਹੋਈ ਮਾਂ

  • Share this:
  • Facebook share img
  • Twitter share img
  • Linkedin share img
ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ। ਇਸ ਕਹਾਵਤ ਦੀ ਇੱਕ ਉਦਾਹਰਨ ਬਿਹਾਰ ਦੇ ਰੋਹਤਾਸ ਵਿੱਚ ਵੀ ਵੇਖਣ ਨੂੰ ਮਿਲੀ। ਖ਼ਬਰ ਸਾਸਾਰਾਮ ਦੇ ਕਰਗਹਰ ਤੋਂ ਹੈ ਜਿਥੇ ਇਕ ਨੌਜਵਾਨ ਨੇ ਕਿੰਨਰ (Transgender)  ਨਾਲ ਵਿਆਹ ਕਰਵਾ ਲਿਆ ਤਾਂ ਪੂਰੇ ਘਰ ਵਿੱਚ ਹੰਗਾਮਾ ਹੋ ਗਿਆ।

ਦੱਸਿਆ ਜਾਂਦਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਡਾਂਸ ਪਾਰਟੀ ਵਿੱਚ ਕੰਮ ਕਰਨ ਦੌਰਾਨ ਕਰਗਹਰ ਨਿਵਾਸੀ ਗੋਲੂ ਕੁਮਾਰ ਨੂੰ ਪਾਨਾਪੁਰ ਦੇ ਰਹਿਣ ਵਾਲੇ ਕਿੰਨਰ ਨੰਦਨੀ ਨਾਲ ਪਿਆਰ ਹੋ ਗਿਆ ਸੀ, ਬਾਅਦ ਵਿੱਚ ਦੋਵਾਂ ਦਾ ਵਿਆਹ ਹੋ ਗਿਆ ਅਤੇ ਕਰਗਹਾਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ।

ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਗੋਲੂ ਨੂੰ ਦਬਾਅ ਬਣਾ ਕੇ ਕਿੰਨਰ ਨੰਦਨੀ ਤੋਂ ਵੱਖ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਨੰਦਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਗੋਲੂ ਦੇ ਘਰ ਪਹੁੰਚ ਗਈ। ਆਪਣੀ ਕਿੰਨਰ ਨੂੰਹ ਨੂੰ ਵੇਖ ਕੇ ਗੋਲੂ ਦੀ ਮਾਂ ਬੇਹੋਸ਼ ਹੋ ਗਈ। ਸਥਿਤੀ ਉਸ ਸਮੇਂ ਹੈਰਾਨੀ ਵਾਲੀ ਬਣ ਗਈ ਜਦੋਂ ਗੋਲੂ ਦੀ ਬੇਹੋਸ਼ ਮਾਂ ਦੇ ਸਿਰ 'ਤੇ ਪਾਣੀ ਛਿੜਕ ਕੇ ਉਸ ਦੀ ਕਿੰਨਰ ਨੂੰਹ ਉਸ ਨੂੰ ਹੋਸ਼ ਵਿਚ ਲਿਆਉਣ ਲੱਗੀ। ਹਰ ਕੋਈ ਇਸ ਦ੍ਰਿਸ਼ ਨੂੰ ਵੇਖ ਕੇ ਹੈਰਾਨ ਰਹਿ ਗਿਆ।

ਪਿੰਡ ਦੇ ਛੋਟੂ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਗੋਲੂ ਦੇ ਪਰਿਵਾਰ ਵਿੱਚ ਕਲੇਸ਼ ਪੈਦਾ ਹੋ ਗਿਆ ਹੈ। ਗੋਲੂ ਦੀ ਮਾਂ ਵਾਰ ਵਾਰ ਬੇਹੋਸ਼ ਹੋ ਰਹੀ ਹੈ, ਅਤੇ ਨਾਲ ਹੀ ਉਸ ਦਾ ਪਰਿਵਾਰ ਸਮੱਸਿਆ ਦਾ ਹੱਲ ਨਾ ਲੱਭਣ ਤੋਂ ਚਿੰਤਤ ਹੈ।
Published by: Gurwinder Singh
First published: June 27, 2021, 1:06 PM IST
ਹੋਰ ਪੜ੍ਹੋ
ਅਗਲੀ ਖ਼ਬਰ