ਹੁਣ ਸਾਈਬਰ ਅਪਰਾਧੀ ਨਿਆਂਇਕ ਅਧਿਕਾਰੀਆਂ ਨੂੰ ਵੀ ਨਹੀਂ ਬਖ਼ਸ਼ ਰਹੇ। ਇਸ ਵਾਰ ਧੋਖਾਧੜੀ ਦਾ ਸ਼ਿਕਾਰ ਇਕ ਮਹਿਲਾ ਜੱਜ ਬਣੀ ਹੈ। ਇਹ ਮਾਮਲਾ ਸਾਸਾਰਾਮ (ਬਿਹਾਰ) ਸਿਵਲ ਕੋਰਟ ਵਿਚ ਤਾਇਨਾਤ ਇਕ ਮਹਿਲਾ ਜੱਜ ਨਾਲ ਸਬੰਧਤ ਹੈ।
ਬੁਲੰਦਸ਼ਹਿਰ ਦੇ ਰਹਿਣ ਵਾਲੇ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਹਿਮਸ਼ਿਖਾ ਮਿਸ਼ਰਾ ਦੇ ਖਾਤੇ 'ਚੋਂ ਸਾਈਬਰ ਅਪਰਾਧੀਆਂ ਨੇ ਚਾਰ ਵੱਖ-ਵੱਖ ਸਮੇਂ ਵਿਚ ਨਕਦੀ ਕਢਵਾਈ ਹੈ। ਜਿਸ ਤੋਂ ਬਾਅਦ ਜੱਜ ਨੇ ਸਾਸਾਰਾਮ ਦੇ ਸਿਟੀ ਥਾਣੇ 'ਚ ਮਾਮਲਾ ਦਰਜ ਕਰਨ ਦੀ ਅਰਜ਼ੀ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਈਬਰ ਅਪਰਾਧੀ ਨੇ ਫ਼ੋਨ ਕਰਕੇ ਮੰਗਿਆ ਏਟੀਐਮ ਕੋਡ- ਦੱਸ ਦਈਏ ਕਿ ਸਾਈਬਰ ਅਪਰਾਧੀ ਨੇ ਸਿਵਲ ਜੱਜ ਨੂੰ ਫ਼ੋਨ ਕਰਕੇ ਖਾਤੇ ਦੀ ਜਾਣਕਾਰੀ ਮੰਗੀ ਸੀ। ਜਦੋਂ ਉਨ੍ਹਾਂ ਨੇ ਆਪਣੇ ਕ੍ਰੈਡਿਟ ਕਾਰਡ ਦੀ ਸੀਸੀਵੀਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਤਾਂ ਫੋਨ 'ਤੇ ਹੀ ਕਈ ਵੇਰਵੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਮਹਿਲਾ ਜੱਜ ਦੇ ਖਾਤੇ 'ਚੋਂ ਰਕਮ ਨਿਕਲਣ ਲੱਗੀ। ਪਹਿਲੀ ਨਿਕਾਸੀ 411 ਰੁਪਏ ਦੀ ਹੋਈ। ਦੂਜੀ 99,999 ਰੁਪਏ। ਫਿਰ 1500, 10248 ਅਤੇ ਅੰਤਿਮ ਨਿਕਾਸੀ 38,500 ਰੁਪਏ ਸੀ।
ਸਾਸਾਰਾਮ ਦੀ ਮਹਿਲਾ ਜੱਜ ਹਿਮਸ਼ਿਖਾ ਮਿਸ਼ਰਾ ਦਾ ਖਾਤਾ ਸਾਸਾਰਾਮ ਦੀ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਵਿੱਚ ਹੈ। ਹਾਲ ਹੀ ਵਿਚ ਬੈਂਕ ਤੋਂ ਕਰਜ਼ਾ ਲੈਣ ਲਈ ਉਸ ਨੇ ਬੈਂਕ 'ਚ ਕਈ ਦਸਤਾਵੇਜ਼ ਜਮ੍ਹਾ ਕਰਵਾਏ ਸਨ। ਉਕਤ ਲੋਨ ਸਬੰਧੀ ਜਾਣਕਾਰੀ ਲੈਣ ਦੇ ਬਹਾਨੇ ਬੁਲਾ ਕੇ ਸਾਈਬਰ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਹਰ ਪੁਆਇੰਟ 'ਤੇ ਜਾਂਚ ਕਰ ਰਹੀ ਹੈ ਪਰ ਫਿਲਹਾਲ ਕੋਈ ਸਫਲਤਾ ਨਹੀਂ ਮਿਲੀ ਹੈ।
ਵੱਡੀ ਗੱਲ ਇਹ ਹੈ ਕਿ ਸਾਈਬਰ ਅਪਰਾਧੀਆਂ ਨੇ ਜਿਸ ਤਰ੍ਹਾਂ ਨਿਡਰ ਹੋ ਕੇ ਇਕ ਮਹਿਲਾ ਜੱਜ ਨੂੰ ਆਪਣਾ ਸ਼ਿਕਾਰ ਬਣਾਇਆ, ਇਹ ਦੱਸਦਾ ਹੈ ਕਿ ਅਪਰਾਧੀਆਂ ਦੇ ਹੌਂਸਲੇ ਕਿੰਨੇ ਬੁਲੰਦ ਹਨ। ਅਜਿਹੇ ਸਾਈਬਰ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸਾਸਾਰਾਮ 'ਚ ਪਹਿਲਾਂ ਵੀ ਕਈ ਲੋਕ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cyber, Cyber attack, Cyber crime