ਵੀਰੇਂਦਰ ਸਹਿਵਾਗ ਦੀ ਪਤਨੀ ਦੇ ਫ਼ਰਜ਼ੀ ਦਸਤਖ਼ਤ ਕਰਕੇ ਲਿਆ 4.5 ਕਰੋੜ ਦਾ ਲੋਨ, ਕੇਸ ਦਰਜ

News18 Punjab
Updated: July 13, 2019, 6:00 PM IST
share image
ਵੀਰੇਂਦਰ ਸਹਿਵਾਗ ਦੀ ਪਤਨੀ ਦੇ ਫ਼ਰਜ਼ੀ ਦਸਤਖ਼ਤ ਕਰਕੇ ਲਿਆ 4.5 ਕਰੋੜ ਦਾ ਲੋਨ, ਕੇਸ ਦਰਜ

  • Share this:
  • Facebook share img
  • Twitter share img
  • Linkedin share img
ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਦੀ ਪਤਨੀ ਆਰਤੀ ਸਹਿਵਾਗ ਨੇ ਆਪਣੇ ਬਿਜ਼ਨੈੱਸ ਪਾਰਟਨਰ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਆਰਤੀ ਨੇ ਦੋਸ਼ ਲਾਇਆ ਹੈ ਕਿ ਉਸ ਨੇ ਫ਼ਰਜ਼ੀ ਦਸਤਖ਼ਤ ਕਰ ਕੇ ਇਕ ਬਿਲਡਰ ਤੋਂ 4.5 ਕਰੋੜ ਰੁਪਏ ਦਾ ਲੋਨ ਲਿਆ। ਆਰਤੀ ਨੇ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਆਰਤੀ ਸਹਿਵਾਗ ਦੇ ਇਲਜ਼ਾਮ ਮੁਤਾਬਕ ਉਸ ਦੇ ਨਾਂ ਉਤੇ ਹਸਤਾਖ਼ਰ ਦਾ ਗ਼ਲਤ ਇਸਤੇਮਾਲ ਕਰਕੇ ਸਾਢੇ ਚਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਆਰਤੀ ਦੇ ਇਲਜ਼ਾਮ ਮੁਤਾਬਕ ਉਨ੍ਹਾਂ ਦਿੱਲੀ ਦੇ ਅਸ਼ੋਕ ਵਿਹਾਰ ਵਿੱਚ ਰੋਹਿਤ ਕੱਕੜ ਨਾਂ ਦੇ ਸ਼ਖ਼ਸ ਨਾਲ ਭਾਈਵਾਲੀ ਕੀਤੀ ਸੀ। ਇਸ ਦੇ ਬਾਅਦ ਰੋਹਿਤ ਕੱਕੜ ਤੇ ਉਸ ਦੇ ਕੁਝ ਸਾਥੀਆਂ ਨੇ ਆਰਤੀ ਦੀ ਜਾਣਕਾਰੀ ਬਗੈਰ ਇੱਕ ਦੂਜੀ ਬਿਲਡਰ ਫਰਮ ਨਾਲ ਸੰਪਰਕ ਕੀਤਾ। ਇਨ੍ਹਾਂ ਲੋਕਾਂ ਨੇ ਉਸ ਫਰਮ ਨੂੰ ਦੱਸਿਆ ਕਿ ਆਰਤੀ ਤੇ ਵੀਰੇਂਦਰ ਸਹਿਵਾਗ ਉਨ੍ਹਾਂ ਨਾਲ ਜੁੜੇ ਹਨ।ਆਰਤੀ ਸਹਿਵਾਗ ਦਾ ਕਹਿਣਾ ਹੈ ਕਿ ਜਦੋਂ ਉਹ ਰੋਹਿਤ ਕੱਕੜ ਦੀ ਫਰਮ ਦੀ ਭਾਈਵਾਲ ਬਣੀ ਸੀ ਤਾਂ ਉਸ ਨੇ ਤੈਅ ਕੀਤਾ ਸੀ ਕਿ ਬਿਨਾ ਉਸ ਦੀ ਮਰਜ਼ੀ ਕੋਈ ਕੰਮ ਨਹੀਂ ਹੋਏਗਾ। ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ।
First published: July 13, 2019, 6:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading