ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ (Mohan Bhagwat) ਨੇ ਕੱਲ੍ਹ ਗੋਆ ਦੀ ਰਾਜਧਾਨੀ ਪਣਜੀ ਵਿਚ ਸੰਘ ਦੇ ਅਖਿਲ ਭਾਰਤੀ ਅਹੁਦੇਦਾਰਾਂ ਅਤੇ ਸਬੰਧਤ ਸੰਗਠਨਾਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਤਾਲਮੇਲ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ, 'ਅਸੀਂ ਇੱਕ ਰਾਸ਼ਟਰ ਹਾਂ, ਇੱਕ ਸਮਾਜ ਹਾਂ, ਸਾਡੇ ਦੇਸ਼ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਵੱਖਰਾ ਨਹੀਂ ਹੈ, ਸਾਡੇ ਸਾਰਿਆਂ ਦਾ ਇੱਕ ਹੀ ਡੀਐਨਏ ਹੈ। ਪੂਜਾ-ਪਾਠ ਦੇ ਢੰਗ ਵੱਖੋ-ਵੱਖ ਹਨ, ਬੋਲੀਆਂ ਵੱਖਰੀਆਂ ਹਨ, ਭੋਜਨ ਵੱਖਰਾ, ਵਿਚਾਰ ਵੱਖ-ਵੱਖ, ਪਰ ਅਸੀਂ ਸਾਰੇ ਇੱਕ ਹਾਂ। ਅਸੀਂ ਸਾਰੇ ਇਕ ਹੀ ਸਮਾਜ ਨਾਲ ਸਬੰਧਤ ਹਾਂ, ਜਿਸ ਨੂੰ ਹਿੰਦੂ ਸਮਾਜ ਕਿਹਾ ਜਾਂਦਾ ਹੈ। ਭਾਰਤ ਦੇ ਹਰ ਤਰ੍ਹਾਂ ਦੇ ਲੋਕ ਮੇਰੇ ਆਪਣੇ ਹਨ। ਮੈਂ ਇਨ੍ਹਾਂ ਸਾਰੀਆਂ ਵਿਭਿੰਨਤਾਵਾਂ ਦਾ ਆਦਰ ਅਤੇ ਸਨਮਾਨ ਕਰਾਂਗਾ, ਮੈਂ ਉਨ੍ਹਾਂ ਦੇ ਵਿਕਾਸ ਵਿੱਚ ਮਦਦ ਕਰਾਂਗਾ।'
ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦਾ ਵੱਡਾ ਅਤੇ ਵਿਕਸਤ ਹੋਣਾ ਸਾਡੀ ਜ਼ਰੂਰਤ ਤਾਂ ਹੈ ਹੀ, ਇਹ ਦੁਨੀਆ ਦੀ ਜ਼ਰੂਰਤ ਵੀ ਹੈ। ਸੰਘ ਮੁਖੀ ਨੇ ਕਿਹਾ ਕਿ ਸੰਘ ਨੂੰ ਦੂਰੋਂ ਨਹੀਂ ਜਾਣਿਆ ਜਾ ਸਕਦਾ, ਸੰਘ ਨੂੰ ਨੇੜੇ ਆ ਕੇ ਹੀ ਸਮਝਿਆ ਜਾ ਸਕਦਾ ਹੈ, ਉਨ੍ਹਾਂ ਕਿਹਾ ਕਿ ਸੰਘ ਅਜਿਹੇ ਸਵੈਮਸੇਵਕ ਤਿਆਰ ਕਰਦਾ ਹੈ, ਜੋ ਕਈ ਖੇਤਰਾਂ ਵਿਚ ਦੇਸ਼ ਲਈ ਯੋਗਦਾਨ ਦਿੰਦੇ ਹਨ, ਪਰ ਸੰਘ ਆਪਣੇ ਵਲੰਟੀਅਰਾਂ ਰਾਹੀਂ ਕਿਸੇ 'ਤੇ ਕੋਈ ਦਬਾਅ ਨਹੀਂ ਪਾਉਂਦਾ।
ਸੰਘ ਦੇ ਸਵੈਮਸੇਵਕ ਵਿਅਕਤੀਗਤ ਪੱਧਰ 'ਤੇ ਵੱਖ-ਵੱਖ ਸਮਾਜਕ ਕਾਰਜਾਂ ਵਿਚ ਸ਼ਾਮਲ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸੰਘ ਇਕ ਸੇਵਾ ਸੰਸਥਾ ਹੈ। ਸੰਘ ਨੇ ਵਲੰਟੀਅਰਾਂ ਨੂੰ ਵਿਚਾਰ ਦਿੱਤੇ ਹਨ, ਜਿਸ ਕਾਰਨ ਜਿੱਥੇ ਵੀ ਕੰਮ ਦੀ ਲੋੜ ਹੁੰਦੀ ਹੈ, ਉੱਥੇ ਕੰਮ ਕਰਦੇ ਹਨ।
ਆਰਐਸਐਸ ਮੁਖੀ ਨੇ ਕਿਹਾ ਕਿ ਸਵੈਮ ਸੇਵਕ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਲਾ ਵਿੱਚ ਮੁਹਾਰਤ ਰੱਖਦੇ ਹਨ, ਇਸ ਲਈ ਉਹ ਸਮਾਜ ਦੀ ਅਗਵਾਈ ਕਰਦੇ ਹਨ। ਸੰਘ ਪੂਰੇ ਦੇਸ਼ ਨੂੰ ਇਕਜੁੱਟ ਕਰਨਾ ਚਾਹੁੰਦਾ ਹੈ। ਆਰਐਸਐਸ ਮੁਖੀ ਨੇ ਇਹ ਵੀ ਕਿਹਾ ਕਿ ਇਹ ਵਿਸ਼ਵ ਦੇ ਹਿੱਤ ਵਿੱਚ ਹੈ ਕਿ ਭਾਰਤ ਇੱਕ ਮਜ਼ਬੂਤ ਦੇਸ਼ ਬਣੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mohan Bhagwat, RSS