• Home
 • »
 • News
 • »
 • national
 • »
 • RSS DISTANCES ITSELF FROM PANCHAJANYA CONTROVERSY SAYS INFOSYS ROLE IN INDIAS DEVELOPMENT CRUCIAL KS

'ਪੰਚਜਨਯ' ਦੇ ਲੇਖ ਨੂੰ RSS ਨਾਲ ਨਾ ਜੋੜਿਆ ਜਾਵੇ, ਭਾਰਤ ਦੇ ਵਿਕਾਸ 'ਚ Infosys ਦਾ ਅਹਿਮ ਯੋਗਦਾਨ: ਸੁਨੀਲ ਅੰਬੇਕਰ

 • Share this:
  ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਅਖਿਲ ਭਾਰਤੀ ਪ੍ਰਚਾਰ ਮੁਖੀ ਸੁਨੀਲ ਅੰਬੇਕਰ ਨੇ ਐਤਵਾਰ ਨੂੰ ਆਰਐਸਐਸ ਨੂੰ ਪੰਚਜਨਯ-ਇੰਫ਼ੋਸਿਸ ਵਿਵਾਦ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਭਾਰਤ ਦੇ ਵਿਕਾਸ ਵਿੱਚ ਇਸ ਆਈਟੀ ਦਿੱਗਜ਼ ਦੀ ਮੁੱਖ ਭੂਮਿਕਾ ਹੈ। ਇਹ ਮੰਨਦੇ ਹੋਏ ਕਿ ਕੰਪਨੀ ਵੱਲੋਂ ਵਿਕਸਿਤ ਪੋਰਟਲਾਂ ਨਾਲ ਸਮੱਸਿਆ ਹੋ ਸਕਦੀ ਹੈ। ਅੰਬੇਕਰ ਨੇ ਕਿਹਾ, 'ਪਤ੍ਰਿਕਾ 'ਪੰਚਜਨਯ' ਸੰਘ ਦਾ ਅਧਿਕਾਰਤ ਮੁੱਖ ਪੱਤਰ ਨਹੀਂ ਹੈ ਅਤੇ ਵਿਚਾਰਾਂ ਨੂੰ ਵਿਅਕਤੀਗਤ ਮੰਨਿਆ ਜਾਣਾ ਚਾਹੀਦਾ ਹੈ।'

  ਸੁਨੀਲ ਅੰਬੇਕਰ ਨੇ ਟਵੀਟ ਕੀਤਾ, 'ਭਾਰਤੀ ਕੰਪਨੀ ਦੇ ਨਾਤੇ ਇੰਫੋਸਿਸ ਦਾ ਭਾਰਤ ਦੀ ਉਨਤੀ ਵਿੱਚ ਮਹੱਤਵਪੂਰਨ ਯੋਗਦਾਨ ਹੈ। ਇੰਫੋਸਿਸ ਸੰਚਾਲਿਤ ਪੋਰਟਲ ਨੂੰ ਲੈ ਕੇ ਕੁੱਝ ਮੁੱਦੇ ਹੋ ਸਕਦੇ ਹਨ ਪਰੰਤੂ ਪੰਚਜਨਯ ਵਿੱਚ ਇਸ ਸਬੰਧੀ ਪ੍ਰਕਾਸ਼ਤ ਲੇਖ, ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ, ਅਤੇ ਪੰਚਜਨਯ ਸੰਘ ਦਾ ਮੁੱਖ ਪੱਤਰ ਨਹੀਂ ਹੈ। ਇਸ ਲਈ ਆਰਐਸਐਸ ਨੂੰ ਇਸ ਲੇਖ ਵਿੱਚ ਲਿਖੇ ਗਏ ਵਿਚਾਰਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।'

  ਆਰਐਸਐਸ ਨਾਲ ਜੁੜੀ ਪੱਤ੍ਰਿਕਾ ਪੰਚਜਨਯ ਨੇ ਆਈਟੀ ਕੰਪਨੀ ਇੰਫੋਸਿਸ 'ਤੇ ਹਮਲੇ ਵਿੱਚ ਦੋਸ਼ ਲਾਇਆ ਕਿ ਬੰਗਲੌਰ ਸਥਿਤ ਕੰਪਨੀ ਜਾਣਬੁੱਝ ਕੇ ਭਾਰਤੀ ਅਰਥਵਿਵਸਥਾ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਤ੍ਰਿਕਾ ਨੇ ਕੰਪਨੀ 'ਤੇ 'ਨਕਸਲੀਆਂ, ਖੱਬੇਪੱਖੀਆਂ ਅਤੇ ਟੁਕੜੇ-ਟੁਕੜੇ ਗੈਂਗ' ਦੀ ਮਦਦ ਕਰਨ ਦਾ ਵੀ ਦੋਸ਼ ਲਾਇਆ।

  ਇਸ ਹਫ਼ਤਾਵਾਰੀ ਮੈਗਜ਼ੀਨ ਨੇ ਆਪਣੀ ਕਵਰ ਸਟੋਰੀ 'ਸਾਖ ਤੇ ਆਗਤ' (ਇੱਜ਼ਤ ਅਤੇ ਨੁਕਸਾਨ) ਵਿੱਚ ਦੋਸ਼ ਲਾਇਆ ਕਿ ਇਹ ਪਹਿਲੀ ਵਾਰੀ ਨਹੀਂ ਸੀ ਜਦੋਂ ਇੰਫੋਸਿਸ ਨੇ ਇੱਕ ਸਰਕਾਰੀ ਯੋਜਨਾ ਵਿੱਚ ਗੜਬੜੀ ਕੀਤੀ ਸੀ।  ਲੇਖ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਸੰਗਠਨ ਅਤੇ ਏਜੰਸੀਆਂ ਇੰਫੋਸਿਸ ਨੂੰ ਮੁੱਖ ਵੈਬਸਾਈਟਾਂ ਅਤੇ ਪੋਰਟਲ ਲਈ ਕਰਾਰ ਦੇਣ ਵਿੱਚ ਕਦੇ ਵੀ ਨਹੀਂ ਹਿਚਕਿਚਾਉਂਦੀਆਂ ਹਨ, ਕਿਉਂਕਿ ਇਹ ਭਾਰਤ ਦੀ ਸਭ ਤੋਂ ਮਾਣ ਵਾਲੀਆਂ ਸਾਫ਼ਟਵੇਅਰ ਕੰਪਨੀਆਂ ਵਿੱਚੋਂ ਇੱਕ ਹੈ।

  ਹਾਲਾਂਕਿ ਇਸ ਲੇਖ ਵਿੱਚ ਹੈਰਾਨੀ ਜ਼ਾਹਰ ਕੀਤੀ ਗਈ ਹੈ, 'ਇੰਫੋਸਿਸ ਵੱਲੋਂ ਵਿਕਸਿਤ ਜੀਐਸਟੀ ਅਤੇ ਕਰ ਰਿਟਰਨ ਪੋਰਟਲ, ਦੋਵਾਂ ਵਿੱਚ ਗੜਬੜੀ ਕਾਰਨ ਦੇਸ਼ ਦੀ ਅਰਥਵਿਵਸਥਾ ਵਿੱਚ ਕਰਦਾਤਾਵਾਂ ਦੇ ਭਰੋਸੇ ਨੂੰ ਠੇਸ ਪਹੁੰਚੀ ਹੈ। ਕੀ ਇੰਫੋਸਿਸ ਰਾਹੀਂ ਕੋਈ ਰਾਸ਼ਟਰ ਵਿਰੋਧੀ ਤਾਕਤ ਭਾਰਤ ਦੇ ਆਰਥਿਕ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ?

  ਲੇਖ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪੱਤ੍ਰਿਕਾ ਦੇ ਕੋਲ ਇਹ ਕਹਿਣ ਲਈ ਕੋਈ ਠੋਸ ਸਬੂਤ ਨਹੀਂ ਹਨ, ਪਰ ਇਸ ਵਿੱਚ ਕਿਹਾ ਗਿਆ ਹੈ ਕਿ ਇੰਫੋਸਿਸ 'ਤੇ ਕਈ ਵਾਰੀ 'ਨਕਸਲੀਆਂ, ਖੱਬੇਪੱਖੀਆਂ ਅਤੇ ਟੁਕੜੇ-ਟੁਕੜੇ ਗੈਂਗ' ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਵਿੱਚ ਇਹ ਵੀ ਪੁੱਛਿਆ ਗਿਆ ਕਿ ਕੀ ਇੰਫੋਸਿਸ 'ਆਪਣੇ ਵਿਦੇਸ਼ੀ ਗਾਹਕਾਂ ਨੂੰ ਵੀ ਇਸ ਤਰ੍ਹਾਂ ਦੀ ਘਟੀਆ ਸੇਵਾ ਪ੍ਰਦਾਨ' ਕਰੇਗੀ?

  ਇਸ ਮਾਮਲੇ ਵਿੱਚ ਸੰਪਰਕ ਕਰਨ 'ਤੇ 'ਪੰਚਜਨਯ' ਦੇ ਸੰਪਾਦਕ ਹਿਤੇਸ਼ ਸ਼ੰਕਰ ਨੇ ਕਿਹਾ ਕਿ ਇੰਫੋਸਿਸ ਇੱਕ ਵੱਡੀ ਕੰਪਨੀ ਹੈ ਅਤੇ ਸਰਕਾਰ ਨੇ ਉਸਦੀ ਭਰੋਸੇਯੋਗਤਾ ਦੇ ਆਧਾਰ 'ਤੇ ਉਸ ਨੂੰ ਬਹੁਤ ਹੀ ਮਹੱਤਵਪੂਰਨ ਕੰਮ ਦਿੱਤੇ ਹਨ। ਸ਼ੰਕਰ ਨੇ ਕਿਹਾ, 'ਇਨ੍ਹਾਂ ਕਰ ਪੋਰਟਲ ਵਿੱਚ ਗੜਬੜੀਆਂ ਕੌਮੀ ਚਿੰਤਾ ਦਾ ਵਿਸ਼ਾ ਹਨ ਅਤੇ ਜਿਹੜਾ ਇਸ ਲਈ ਜ਼ਿੰਮੇਵਾਰ ਹੈ, ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।''
  Published by:Krishan Sharma
  First published:
  Advertisement
  Advertisement