• Home
  • »
  • News
  • »
  • national
  • »
  • SAD LEADER MANJINDER SINGH SIRSA SAID THAT HE WOULD STRONGLY SUPPORT DEEP SIDHU

ਵਿਰੋਧ ਤੋਂ ਬਆਦ ਮਨਜਿੰਦਰ ਸਿੰਘ ਮੁੜ ਬੋਲੇ-'ਦੀਪ ਸਿੱਧੂ ਨਾਲ ਡੱਟ ਕੇ ਖੜ੍ਹਾਂ ਹਾਂ, ਕਿਸੇ ਦੀ ਪ੍ਰਵਾਹ ਨਹੀਂ'

ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰਕੇ ਦੀਪ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਲੈ ਆਉਣ ਲਈ ਮਦਦ ਦੇਣ ਦਾ ਗੱਲ ਕਹੀ ਸੀ। ਇਸ ਤੋਂ ਬਆਦ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਹੋਣ ਲੱਗਾ। ਅੱਜ ਫੇਰ ਉਨ੍ਹਾਂ ਨੇ ਫੇਸਬੁਕ ਲਾਈਵ ਕਰਕੇ ਮੁੜ ਆਪਣਾ ਸਮਰਥਨ ਦੀਪ ਸਿੱਧੂ ਨੂੰ ਦਿੱਤਾ ਹੈ

ਮਨਜਿੰਦਰ ਸਿਰਸਾ ਨੇ ਰੋਹਿਤ ਸੈਟੀ ਦਾ ਕੀਤਾ ਧੰਨਵਾਦ

ਮਨਜਿੰਦਰ ਸਿਰਸਾ ਨੇ ਰੋਹਿਤ ਸੈਟੀ ਦਾ ਕੀਤਾ ਧੰਨਵਾਦ

  • Share this:
    ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਤੇ ਦਿਨ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦੀਪ ਸਿੱਧੂ ਦਾ ਸਮਰਥਨ ਕੀਤਾ ਸੀ। ਇਸ ਸਬੰਧ ਵਿੱਚ ਉਨ੍ਹਾਂ ਨੇ ਟਵੀਟ ਕਰਕੇ ਦੀਪ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਲੈ ਆਉਣ ਲਈ ਮਦਦ ਦੇਣ ਦਾ ਗੱਲ ਕਹੀ ਸੀ। ਇਸ ਤੋਂ ਬਆਦ ਉਨ੍ਹਾਂ ਦੇ ਇਸ ਬਿਆਨ ਦਾ ਵਿਰੋਧ ਹੋਣ ਲੱਗਾ। ਅੱਜ ਫੇਰ ਉਨ੍ਹਾਂ ਨੇ ਫੇਸਬੁਕ ਲਾਈਵ ਕਰਕੇ ਮੁੜ ਆਪਣਾ ਸਮਰਥਨ ਦੀਪ ਸਿੱਧੂ ਨੂੰ ਦਿੱਤਾ ਹੈ ਅਤੇ ਜੋਰ ਦੇ ਕੇ ਕਿਹਾ ਹੈ ਕਿ ਉਹ ਦੀਪ ਸਿੱਧੂ ਨਾਲ ਡੱਟ ਕੇ ਖੜ੍ਹੇ ਹਨ। ਇਸ ਗੱਲ ਕਾਰਨ ਉਸਦਾ ਵਿਰੋਧ ਕਰਨ ਵਾਲਿਆਂ ਦੀ ਪ੍ਰਵਾਹ ਨਹੀਂ ਤੇ ਉਸਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਹਰ ਸੰਭਵ ਮਦਦ ਕਰਨਗੇ।

    ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਵਿੱਚ ਕਿਹਾ ਸੀ ਕਿ 'ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਬਾਰੇ ਹਾਲਚਾਲ ਪੁੱਛਣ ਲਈ ਫੋਨ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰਨਾ ਚਾਹੁੰਦਾ ਹਾਂ ਕਿ ਜਿਸ ਦਿਨ ਉਸ ਨੂੰ ਰਿਮਾਂਡ ਦਿੱਤਾ ਗਿਆ ਸੀ, ਮੈਂ ਉਸ ਨਾਲ ਇੱਕ ਟੈਲੀਫੋਨਿਕ ਗੱਲਬਾਤ ਕੀਤੀ ਸੀ। ਉਹ ਬਿਲਕੁਲ ਠੀਕ ਹੈ, ਸਿਹਤ ਪੱਖੋਂ ਵੀ। ਮੈਂ ਉਸਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀਐਸਜੀਐਮਸੀ ਸਾਰੀ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆਵੇ।'

    ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਪੰਜਾਬੀ ਅਦਾਕਾਰ ਤੇ ਗਾਇਕ ਦੀਪ ਸਿੱਧੂ ਨੇ ਤਿਹਾੜ ਜੇਲ ਵਿੱਚ ਸੁਰੱਖਿਆ ਦੀ ਮੰਗ ਲਈ ਅਦਾਲਤ ਵਿੱਚ ਲਗਾਈ ਅਰਜ਼ੀ ਅਰਜ਼ੀ ਵਾਪਸ ਲੈ ਲਈ ਹੈ, ਕਿਉਂਕਿ ਉਸ ਨੂੰ ਜੇਲ੍ਹ ਵਿਚਲੇ ਵੱਖਰੇ ਸੈੱਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

    ਦੱਸ ਦੇਈਏ ਕਿ ਬੀਤੀ 23 ਫ਼ਰਵਰੀ ਨੂੰ ਅਦਾਲਤ ਨੇ ਮੁਲਜ਼ਮ ਦੀਪ ਸਿੱਧੂ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਬੀਤੀ 26 ਜਨਵਰੀ ਨੂੰ ਅੰਦੋਲਨਕਾਰੀ ਕਿਸਾਨ ਜਦੋਂ ਟ੍ਰੈਕਟਰ ਰੈਲੀ ਕੱਢ ਰਹੇ ਸਨ, ਤਦ ਰੋਸ ਪ੍ਰਦਰਸ਼ਨਕਾਰੀਆਂ ਦਾ ਇੱਕ ਵਰਗ ਲਾਲ ਕਿਲੇ ਅੰਦਰ ਦਾਖ਼ਲ ਹੋ ਗਿਆ ਸੀ ਤੇ ਉੱਥੇ ਕੁੱਝ ਲੋਕਾਂ ਨੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਦਿੱਲੀ ਪੁਲਿਸ ਨੇ ਉੱਥੇ ਵਾਪਰੀ ਹਿੰਸਾ ਲਈ ਦੀਪ ਸਿੱਧੂ ਨੂੰ ਮੁੱਖ ਸਾਜ਼ਿਸ਼ਘਾੜਾ ਕਰਾਰ ਦਿੱਤਾ ਸੀ। ਉਸ ਉੱਤੇ ਦਿੱਲੀ ਪੁਲਿਸ ਦੇ ਜਵਾਨਾਂ ਉੱਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼, ਦੰਗਾ ਫੈਲਾਉਣ ਤੇ ਅਜਿਹੇ ਹੋਰ ਸੰਗੀਨ ਇਲਜ਼ਾਮ ਲਾਏ ਗਏ ਹਨ।
    Published by:Sukhwinder Singh
    First published: