Home /News /national /

ਪਤਨੀ ਦੀ ਮੌਤ ਤੋਂ ਪ੍ਰੇਸ਼ਾਨ ਸ਼ਖਸ ਵੱਲੋਂ 4 ਬੱਚਿਆਂ ਸਮੇਤ ਖੁਦਕੁਸ਼ੀ

ਪਤਨੀ ਦੀ ਮੌਤ ਤੋਂ ਪ੍ਰੇਸ਼ਾਨ ਸ਼ਖਸ ਵੱਲੋਂ 4 ਬੱਚਿਆਂ ਸਮੇਤ ਖੁਦਕੁਸ਼ੀ

ਪਤਨੀ ਦੀ ਮੌਤ ਤੋਂ ਪ੍ਰੇਸ਼ਾਨ ਸ਼ਖਸ ਵੱਲੋਂ 4 ਬੱਚਿਆਂ ਸਮੇਤ ਖੁਦਕੁਸ਼ੀ (ਸੰਕੇਤਿਕ ਫੋਟੋ)

ਪਤਨੀ ਦੀ ਮੌਤ ਤੋਂ ਪ੍ਰੇਸ਼ਾਨ ਸ਼ਖਸ ਵੱਲੋਂ 4 ਬੱਚਿਆਂ ਸਮੇਤ ਖੁਦਕੁਸ਼ੀ (ਸੰਕੇਤਿਕ ਫੋਟੋ)

 • Share this:
  ਕਰਨਾਟਕ 'ਚ ਬਲੈਕ ਫੰਗਸ ਕਾਰਨ ਪਤਨੀ ਦੀ ਮੌਤ ਪਿੱਛੋਂ ਪਰੇਸ਼ਨ ਇੱਕ ਸ਼ਖਸ ਨੇ ਆਪਣੇ 4 ਬੱਚਿਆਂ ਸਣੇ ਖੁਦਕੁਸ਼ੀ ਕਰ ਲਈ। ਘਟਨਾ ਜ਼ਿਲ੍ਹੇ ਦੇ ਹੁੱਕੇਰੀ ਤਾਲੁਕ ਦੇ ਇੱਕ ਪਿੰਡ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਭਾਰਤੀ ਫੌਜ ਤੋਂ ਸੇਵਾਮੁਕਤ ਸੀ, ਉਸ ਦੀ ਪਤਨੀ ਦੀ ਕੁਝ ਸਮਾਂ ਪਹਿਲਾਂ ਬਲੈਕ ਫੰਗਸ ਨਾਲ ਮੌਤ ਹੋ ਗਈ ਸੀ।

  ਪੁਲਿਸ ਨੇ ਦੱਸਿਆ ਕਿ ਗੋਪਾਲ ਹਦਿਮਾਨੀ (46) ਅਤੇ ਉਸ ਦੇ ਚਾਰ ਬੱਚਿਆਂ- ਸੌਮਿਆ (19), ਸ਼ਵੇਤਾ (16), ਸਾਕਸ਼ੀ (11) ਅਤੇ ਸੂਜਨ ਹਦਿਮਾਨੀ (ਅੱਠ) ਨੇ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਸਵੇਰੇ ਘਰ ਦੇ ਬਾਹਰ ਕੋਈ ਮੈਂਬਰ ਨਾ ਮਿਲਣ 'ਤੇ ਗੁਆਂਢੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬਾਅਦ 'ਚ ਰਿਸ਼ਤੇਦਾਰਾਂ ਨੂੰ ਦੱਸਿਆ।

  ਰਿਸ਼ਤੇਦਾਰਾਂ ਨੇ ਦੱਸਿਆ ਕਿ ਹਦਿਮਾਨੀ ਦੀ ਪਤਨੀ ਜੁਲਾਈ ਵਿੱਚ ਕੋਵਿਡ-19 ਤੋਂ ਬਾਅਦ ਬਲੈਕ ਫੰਗਸ ਤੋਂ ਪੀੜਤ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗੋਪਾਲ ਇਸ ਕਾਰਨ ਬਹੁਤ ਦੁਖੀ ਸੀ। ਇਕ ਰਿਸ਼ਤੇਦਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਬੱਚੇ ਅਕਸਰ ਕਹਿੰਦੇ ਸਨ ਕਿ ਉਹ ਉਸ (ਔਰਤ) ਤੋਂ ਬਿਨਾਂ ਨਹੀਂ ਰਹਿ ਸਕਦੇ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੋਪਾਲ ਹਦਿਮਾਨੀ (46) ਅਤੇ ਉਸ ਦੇ ਚਾਰ ਬੱਚਿਆਂ ਨੇ ਸ਼ੁੱਕਰਵਾਰ ਰਾਤ ਨੂੰ ਜ਼ਹਿਰ ਖਾ ਲਿਆ। ਸਵੇਰੇ ਘਰ ਦੇ ਬਾਹਰ ਕੋਈ ਮੈਂਬਰ ਨਾ ਮਿਲਣ ਕਾਰਨ ਗੁਆਂਢੀਆਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
  Published by:Gurwinder Singh
  First published:

  Tags: Suicides

  ਅਗਲੀ ਖਬਰ