Home /News /national /

News18 Rising India: ਪਾਕਿਸਤਾਨ ਆਪਣੇ ਅੱਤਵਾਦ ਦੇ ਏਜੰਡੇ ਵਿਚ ਕਾਮਯਾਬ ਰਿਹਾ: ਸਦਗੁਰੂ

News18 Rising India: ਪਾਕਿਸਤਾਨ ਆਪਣੇ ਅੱਤਵਾਦ ਦੇ ਏਜੰਡੇ ਵਿਚ ਕਾਮਯਾਬ ਰਿਹਾ: ਸਦਗੁਰੂ

 • Share this:

  News18RisingIndia ਦੇ ਪਹਿਲੇ ਸੈਸ਼ਨ ਵਿਚ ਅਧਿਆਤਮਿਕ ਗੁਰੂ ਸਦਗੁਰੂ ਨੇ ਕਿਹਾ ਕਿ ਅਧਿਆਤਮਿਕਤਾ ਤੁਹਾਨੂੰ ਕਈ ਤਰੀਕਿਆਂ ਨਾਲ ਸ਼ਕਤੀ ਪ੍ਰਦਾਨ ਕਰਦੀ ਹੈ ਤੇ ਬਿਹਤਰ ਆਦਮੀ ਬਣਨ ਵਿਚ ਮਦਦ ਕਰਦੀ ਹੈ। ਸਾਡੇ ਸਾਰਿਆਂ ਕੋਲ ਜਿਉਣ ਲਈ ਬੜਾ ਘੱਟ ਵਕਤ ਹੈ ਤੇ ਇਸ ਛੋਟੇ ਜਿਹੇ ਕੰਮ ਵਿਚ ਅਸੀਂ ਆਪਣੀ ਊਰਜਾ ਨੂੰ ਕਿਥੇ ਲਗਾਉਣਾ ਚਾਹੁੰਦੇ ਹਾਂ, ਇਹ ਅਸੀਂ ਯੋਗ ਰਾਹੀਂ ਸਿੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਅੱਤਵਾਦ ਦੇ ਏਜੰਡੇ ਵਿਚ ਕਾਮਯਾਬ ਰਿਹਾ।


  ਸਦਗੁਰੂ ਨੇ ਕਿਹਾ ਕਿ ਯੋਗ ਬਾਰੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਇਸ ਨੂੰ ਅਸਾਨੀ ਨਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਤੇ ਰਾਮ ਦੇਵ ਨੇ ਅਜਿਹਾ ਹੀ ਇਕ ਪੈਕੇਜ਼ ਲੋਕਾਂ ਨੂੰ ਦਿੱਤਾ ਹੈ ਜਿਸ ਨਾਲ ਉਹ ਐਨਾ ਮਸ਼ਹੂਰ ਹੋ ਗਏ।


  News18 Rising India:


  ਦੱਸ ਦਈਏ ਕਿ ਨਿਊਜ਼ 18 ਨੈੱਟਵਰਕ ਵੱਲੋਂ 25,26 ਫਰਵਰੀ ਨੂੰ ਦਿੱਲੀ ਵਿਚ ਰਾਈਜ਼ਿੰਗ ਇੰਡੀਆ ਸਮਿੱਟ ਕਰਵਾਇਆ ਜਾ ਰਿਹਾ ਹੈ। ਇਸ ਵਿਚ ਧਰਮ, ਸਿਆਸਤ, ਬਿਜ਼ਨਸ, ਫ਼ਿਲਮ ਤੇ ਸਪੋਰਟਸ ਨਾਲ ਜੁੜੀਆਂ ਹਸਤੀਆਂ ਆਪਣੇ ਵਿਚਾਰ ਰੱਖਣਗੀਆਂ।

  First published:

  Tags: News18RisingIndia2019