ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੀ ਸਾਧਵੀ ਪ੍ਰਿਗਿਆ ਨੇ ਮੁਆਫੀ ਮੰਗ ਲਈ ਹੈ। ਸਾਧਵੀ ਨੇ ਕਿਹਾ ਸੀ ਕਿ ਨਾਥੂਰਾਮ ਦੇਸ਼ ਭਗਤ ਸਨ, ਦੇਸ਼ ਭਗਤ ਹਨ ਤੇ ਦੇਸ਼ ਭਗਤ ਰਹਿਣਗੇ। ਇਸ ਤੋਂ ਬਾਅਦ ਸਾਧਵੀ ਦੀ ਖੁੱਲ੍ਹ ਕੇ ਅਲੋਚਨਾ ਹੋਈ ਸੀ। ਇਥੋਂ ਤੱਕ ਕਿ ਭਾਜਪਾ ਨੇ ਵੀ ਸਾਧਵੀ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ।
ਹੁਣ ਸਾਧਵੀ ਨੇ ਟਵੀਟ ਕਰ ਕੇ ਆਖਿਆ ਹੈ ਕਿ ਜੇਕਰ ਉਸ ਦੇ ਬਿਆਨ ਨਾਲ ਦੇਸ਼ ਭਗਤਾਂ ਦੇ ਸਨਮਾਨ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਦੇ ਹਨ ਤੇ ਹੁਣ ਉਹ 21 ਤਰ੍ਹਾਂ ਦਾ ਮੌਨ ਰੱਖਣਗੇ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗਾਂਧੀ ਉਤੇ ਦਿੱਤੇ ਵਿਵਾਦਿਤ ਬਿਆਨ ਉਤੇ ਸਖ਼ਤ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਆਖਿਆ ਸੀ ਕਿ ਉਹ ਸਾਧਵੀ ਨੂੰ ਕਦੇ ਵੀ ਮਨ ਤੋਂ ਮੁਆਫ ਨਹੀਂ ਕਰ ਸਕਣਗੇ। ਅਜਿਹੇ ਬਿਆਨ ਪੂਰੀ ਤਰ੍ਹਾਂ ਗਲਤ ਹਨ। ਦੱਸ ਦਈਏ ਕਿ ਭੁਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਨੇ ਪਹਿਲਾਂ ਗੋਡਸੇ ਨੂੰ ਦੇਸ਼ ਭਗਤ ਦੱਸਿਆ ਤੇ ਬਾਅਦ ਵਿਚ ਮੁਆਫੀ ਵੀ ਮੰਗ ਲਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।