ਪ੍ਰਗਿਆ ਠਾਕੁਰ ਨੇ ਨਾਥੁਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ

News18 Punjab
Updated: May 16, 2019, 4:34 PM IST
ਪ੍ਰਗਿਆ ਠਾਕੁਰ ਨੇ ਨਾਥੁਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ
News18 Punjab
Updated: May 16, 2019, 4:34 PM IST
ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਨਾਥੁਰਾਮ ਗੋਡਸੇ ਨੂੰ ਲੈ ਕੇ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਕਮਲ ਹਾਸਨ ਤੋਂ ਬਾਅਦ ਹੁਣ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਵਿਵਾਦਿਤ ਬਿਆਨ ਜਾਰੀ ਕਰਦਿਆਂ ਨੱਥੂ ਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੈ।

ਪ੍ਰਗਿਆ ਨੇ ਕਿਹਾ ਕਿ ਨੱਥੂ ਰਾਮ ਗੋਡਸੇ ਦੇਸ਼ ਭਗਤ ਸੀ, ਦੇਸ਼ ਭਗਤ ਹਨ ਅਤੇ ਦੇਸ਼ ਭਗਤ ਰਹਿਣਗੇ। ਇਸ ਦੇ ਨਾਲ ਹੀ ਪ੍ਰਗਿਆ ਠਾਕੁਰ ਨੇ ਕਿਹਾ ਕਿ ਨੱਥੂਰਾਮ ਗੋਡਸੇ ਨੂੰ ਅੱਤਵਾਦੀ ਕਹਿਣ ਵਾਲੇ ਲੋਕ ਆਪਣੇ ਵੱਲ ਝਾਤ ਮਾਰਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਚੋਣਾਂ 'ਚ ਜਿੱਤ ਹਾਸਲ ਕਰ ਕੇ ਜਵਾਬ ਦਿੱਤਾ ਜਾਵੇਗਾ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਾਸਨ ਵੱਲੋਂ ਤਾਮਿਲਨਾਡੂ 'ਚ ਇਕ ਪ੍ਰੋਗਰਾਮ ਦੌਰਾਨ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ 'ਹਿੰਦੂ ਅੱਤਵਾਦੀ' ਦੱਸਿਆ ਸੀ। ਇਸ ਤੋਂ ਬਾਅਦ ਗੋਡਸੇ ਸਬੰਧੀ ਤਮਾਮ ਰਾਜਨੀਤਕ ਪਾਰਟੀਆਂ ਆਪਣਾ ਬਿਆਨ ਦੇ ਰਹੀਆਂ ਹਨ।
First published: May 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...