ਪ੍ਰੇਮਿਕਾ ਦਾ ਜਨਮਦਿਨ ਮਨਾਉਣ ਪਹੁੰਚਿਆ ਨੌਜਵਾਨ, ਪਿੰਡ ਵਾਲਿਆਂ ਨੇ ਫੜ ਕੇ ਕਰਵਾ ਦਿੱਤਾ ਵਿਆਹ

News18 Punjabi | News18 Punjab
Updated: July 19, 2021, 4:15 PM IST
share image
ਪ੍ਰੇਮਿਕਾ ਦਾ ਜਨਮਦਿਨ ਮਨਾਉਣ ਪਹੁੰਚਿਆ ਨੌਜਵਾਨ, ਪਿੰਡ ਵਾਲਿਆਂ ਨੇ ਫੜ ਕੇ ਕਰਵਾ ਦਿੱਤਾ ਵਿਆਹ

  • Share this:
  • Facebook share img
  • Twitter share img
  • Linkedin share img
ਉਤਰ ਪ੍ਰਦੇਸ਼ ਵਿੱਚ ਅਣਖ ਖਾਤਰ ਕਤਲ ਦੇ ਵਧ ਰਹੇ ਮਾਮਲਿਆਂ ਵਿੱਚ ਸਹਾਰਨਪੁਰ (Saharanpur) ਦੇ ਇੱਕ ਪਿੰਡ ਦੇ ਲੋਕਾਂ ਨੇ ਇੱਕ ਅਨੋਖੀ ਪਹਿਲ ਕੀਤੀ ਹੈ। ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਨੂੰ ਫੜ ਕੇ ਪਿੰਡ ਦੇ ਲੋਕਾਂ ਨੇ ਉਸ ਨਾਲ ਵਿਆਹ ਕਰਵਾ ਲਿਆ। ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਆਪਸ ਵਿੱਚ ਬੈਠ ਕੇ ਦੋਵਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋਹਾਂ ਦਾ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਲੜਕੀ ਨੂੰ ਲੜਕੇ ਨਾਲ ਭੇਜ ਦਿੱਤਾ। ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਥਾਣਾ ਦਿਹਾਤ ਕੋਤਵਾਲੀ ਅਧੀਨ ਪੈਂਦੇ ਪਿੰਡ ਗੋਪਾਲਪੁਰਾ ਦਾ ਰਹਿਣ ਵਾਲਾ ਸਤਿਅਮ (22) ਆਪਣੀ ਪ੍ਰੇਮਿਕਾ ਨੂੰ ਮਿਲਣ ਐਤਵਾਰ ਨੂੰ ਉਸ ਦੇ ਪਿੰਡ ਸੁਭਾਰੀ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਪ੍ਰੇਮਿਕਾ ਦਾ ਜਨਮਦਿਨ ਮਨਾਉਣ ਆਇਆ ਸੀ। ਪਿੰਡ ਵਾਲਿਆਂ ਨੇ ਦੋਵਾਂ ਨੂੰ ਖੇਤ ਤੋਂ ਫੜ ਲਿਆ ਅਤੇ ਬਾਹਰ ਲੈ ਆਏ। ਜਾਣਕਾਰੀ ਅਨੁਸਾਰ ਥਾਣਾ ਨਾਗਲ ਪੁਲਿਸ ਵੀ ਸੂਚਨਾ ਮਿਲਣ 'ਤੇ ਪਹੁੰਚ ਗਈ।

ਪੁਲਿਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ। ਮੁੰਡੇ ਦੇ ਪੱਖ ਤੋਂ ਦਰਜਨਾਂ ਲੋਕ ਵੀ ਪਿੰਡ ਪਹੁੰਚੇ। ਜਿਸ ਤੋਂ ਬਾਅਦ ਦੋਵਾਂ ਪਾਸਿਆਂ ਦੇ ਲੋਕਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪੁਲਿਸ ਦੀ ਮੌਜੂਦਗੀ ਵਿਚ, ਦੋਵਾਂ ਦਾ ਵਿਆਹ ਹੋ ਗਿਆ ਸੀ ਅਤੇ ਲੜਕੀ ਨੂੰ ਲੜਕੇ ਨਾਲ ਭੇਜਿਆ ਗਿਆ।
Published by: Gurwinder Singh
First published: July 19, 2021, 4:15 PM IST
ਹੋਰ ਪੜ੍ਹੋ
ਅਗਲੀ ਖ਼ਬਰ