ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਇਆ ਤਾਂ ਪਤੀ ਨੇ ਬੱਚਿਆਂ ਨੂੰ ਮਾਰ ਕੇ ਵੀਡੀਓ ਰਿਸ਼ਤੇਦਾਰਾਂ ਨੂੰ ਭੇਜੀ, ਫਿਰ ਖੁਦਕੁਸ਼ੀ ਕੀਤੀ

ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਇਆ ਤਾਂ ਪਤੀ ਨੇ ਬੱਚਿਆਂ ਨੂੰ ਮਾਰ ਕੇ ਵੀਡੀਓ ਰਿਸ਼ਤੇਦਾਰਾਂ ਨੂੰ ਭੇਜੀ, ਫਿਰ ਖੁਦਕੁਸ਼ੀ ਕੀਤੀ (ਸੰਕੇਤਕ ਫੋਟੋ)

ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਇਆ ਤਾਂ ਪਤੀ ਨੇ ਬੱਚਿਆਂ ਨੂੰ ਮਾਰ ਕੇ ਵੀਡੀਓ ਰਿਸ਼ਤੇਦਾਰਾਂ ਨੂੰ ਭੇਜੀ, ਫਿਰ ਖੁਦਕੁਸ਼ੀ ਕੀਤੀ (ਸੰਕੇਤਕ ਫੋਟੋ)

  • Share this:
    ਤਾਮਿਲਨਾਡੂ ਦੇ ਸਲੇਮ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਦੋਂ ਪਤੀ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦੇ ਬਾਹਰ ਸਬੰਧ ਹਨ, ਤਾਂ ਪਤੀ ਨੇ ਆਪਣੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਫਿਰ ਬਾਅਦ ਵਿੱਚ ਖੁਦਕੁਸ਼ੀ ਕਰ ਲਈ।

    ਹੈਰਾਨੀਜਨਕ ਗੱਲ ਇਹ ਹੈ ਕਿ ਬੱਚਿਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਵੀਡੀਓ ਵੀ ਬਣਾਈ ਸੀ ਅਤੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀ। ਫਿਲਹਾਲ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

    ਪੁਲਿਸ ਅਨੁਸਾਰ 33 ਸਾਲਾ ਮੁਰੂਗਨ ਦਾ ਵਿਆਹ ਮੁਰੂਗੇਸ਼ਵਰੀ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਸਨ। 9 ਸਾਲ ਦਾ ਲੜਕਾ ਅਤੇ 5 ਸਾਲ ਦੀ ਲੜਕੀ। ਪਿਛਲੇ 10 ਸਾਲਾਂ ਤੋਂ ਮੁਰੂਗਨ ਇੱਕ ਢਾਬੇ ਵਿੱਚ ਕੰਮ ਕਰਦਾ ਸੀ। ਉਸ ਦਾ ਘਰ ਢਾਬੇ ਦੇ ਨੇੜੇ ਹੀ ਸੀ।

    ਪੁਲਿਸ ਦੇ ਅਨੁਸਾਰ, ਮੁਰੂਗਨ ਨੂੰ ਪਿਛਲੇ ਦਿਨੀਂ ਕੰਮ ਕਰਦੇ ਸਮੇਂ ਸੱਟ ਲੱਗੀ ਸੀ, ਜਿਸ ਦੇ ਬਾਅਦ ਉਹ ਕਰੀਬ 10 ਦਿਨਾਂ ਤੋਂ ਘਰ ਵਿਚ ਰਹਿ ਰਿਹਾ ਸੀ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ। ਇਸ ਦੌਰਾਨ, ਘਰ ਵਿੱਚ ਰਹਿੰਦਿਆਂ ਉਸ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਨਾਲ ਅਫੇਅਰ ਹੈ। ਇਸ ਤੋਂ ਬਾਅਦ ਉਸ ਨੇ ਖੌਫਨਾਕ ਕਦਮ ਚੁੱਕਿਆ।

    ਅੰਗਰੇਜ਼ੀ ਅਖ਼ਬਾਰ ਹਿੰਦੂ ਦੇ ਅਨੁਸਾਰ, ਮੁਰੂਗਨ ਸ਼ਨੀਵਾਰ ਸ਼ਾਮ ਨੂੰ ਬੱਚਿਆਂ ਦੇ ਨਾਲ ਘਰ ਤੋਂ ਬਾਹਰ ਚਲਾ ਗਿਆ, ਪਰ ਸ਼ਾਮ ਨੂੰ ਉਹ ਵਾਪਸ ਨਹੀਂ ਪਰਤਿਆ। ਕੁਝ ਘੰਟਿਆਂ ਬਾਅਦ ਉਸ ਨੇ ਆਪਣੀ ਪਤਨੀ ਮੁਰੂਗੇਸ਼ਵਰੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ। ਵੀਡੀਓ ਸੰਦੇਸ਼ ਵੇਖ ਕੇ ਹਰ ਕੋਈ ਹੈਰਾਨ ਸੀ। ਦਰਅਸਲ ਇਸ ਵੀਡੀਓ ਵਿੱਚ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਸਨ।

    ਪੁਲਿਸ ਨੇ ਕਿਹਾ ਕਿ ਮੁਰੂਗਨ ਨੇ ਕਥਿਤ ਤੌਰ 'ਤੇ ਵੀਡੀਓ ਸੰਦੇਸ਼ ਭੇਜਣ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਮੁਰੂਗੇਸ਼ਵਰੀ ਅਤੇ ਢਾਬਾ ਮਾਲਕ ਨੇ ਐਤਵਾਰ ਤੜਕੇ ਸ਼ੰਕਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਐਤਵਾਰ ਸ਼ਾਮ ਨੂੰ ਸ਼ੰਕਰੀ ਦੇ ਕੋਲ ਇੱਕ ਖੇਤ ਤੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
    Published by:Gurwinder Singh
    First published: