ਉੱਤਰ ਪ੍ਰਦੇਸ਼ ਦੇ ਸਾਂਭਲ (Sambhal) ਵਿੱਚ ਮੰਗਲਵਾਰ ਸਵੇਰੇ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉਸਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਨਰੇਗਾ ਤਹਿਤ ਬਣ ਰਹੀ ਸੜਕ ਦਾ ਵਿਰੋਧ ਇਸ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪਿੰਡ ਦੇ ਕੁਝ ਦਬੰਗ ਇਸ ਸੜਕ ਦਾ ਵਿਰੋਧ ਕਰ ਰਹੇ ਸਨ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਦੋਹਰੇ ਕਤਲ ਤੋਂ ਬਾਅਦ ਪੁਲਿਸ ਸੁਪਰਡੈਂਟ ਦੇ ਨਾਲ ਆਈਜੀ ਵੀ ਮੌਕੇ ‘ਤੇ ਪਹੁੰਚ ਗਏ ਹਨ, ਹਾਲਾਂਕਿ ਕਾਤਲ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਖਾਸ ਗੱਲ ਇਹ ਹੈ ਕਿ ਦੋਹਰੇ ਕਤਲ ਦੀ ਸਾਰੀ ਘਟਨਾ ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ, ਬਹਜੋਈ ਥਾਣਾ ਖੇਤਰ ਦੇ ਪਿੰਡ ਫਤਿਹਪੁਰ ਸ਼ਮਸੋਈ ਦੇ ਦਬੰਗਾਂ ਨੇ ਸਮਾਜਵਾਦੀ ਪਾਰਟੀ ਦੇ ਵਿਧਾਨ ਸਭਾ ਹਲਕਾ ਚੰਦੌਸੀ ਤੋਂ ਸਾਬਕਾ ਦਲਿਤ ਉਮੀਦਵਾਰ ਰਹੇ ਛੋਟੇ ਲਾਲ ਦੀਵਾਕਰ ਅਤੇ ਉਸਦੇ ਬੇਟੇ ਸੁਨੀਲ ਨੂੰ ਗੋਲੀ ਮਾਰ ਦਿੱਤੀ। ਜੁਰਮ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਦੋਹਰੇ ਕਤਲ ਦੀ ਪੂਰੀ ਘਟਨਾ ਕੈਮਰੇ 'ਤੇ ਕੈਦ ਹੋ ਗਈ ਅਤੇ ਇਸ ਦੀ ਵੀਡੀਓ ਵਾਇਰਲ ਹੋ ਗਈ।
ਛੋਟੇ ਲਾਲ ਦਿਵਾਕਰ ਮੰਗਲਵਾਰ ਸਵੇਰੇ ਆਪਣੇ ਬੇਟੇ ਸੁਨੀਲ ਨਾਲ ਪਿੰਡ ਤੋਂ ਬਾਹਰ ਮਨਰੇਗਾ ਅਧੀਨ ਬਣਾਈ ਜਾ ਰਹੀ ਸੜਕ ਦਾ ਜਾਇਜ਼ਾ ਲੈਣ ਲਈ ਗਏ ਸਨ। ਇਲਜ਼ਾਮ ਲਗਾਇਆ ਜਾਂਦਾ ਹੈ ਕਿ ਇਸ ਦੌਰਾਨ, ਪਿੰਡ ਦੇ ਕੁਝ ਲੋਕ ਉਥੇ ਪਹੁੰਚ ਗਏ ਅਤੇ ਸੜਕ ਨਿਰਮਾਣ ਨੂੰ ਰੋਕਣ ਦੀ ਹਦਾਇਤ ਕੀਤੀ। ਜਦੋਂ ਛੋਟੇ ਲਾਲ ਦੀਵਾਕਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਹਾਂ ਨੂੰ ਗੋਲੀ ਮਾਰ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Murder, Viral video