ਦਿੱਲੀ ਦੇ ਇਕ ਗੈਰ ਸਰਕਾਰੀ ਸੰਗਠਨ ਵੱਲੋਂ ਕਰਵਾਏ ਗਏ ਇੱਕ ਅਧਿਐਨ ਅਨੁਸਾਰ, ਭਾਰਤ ਵਿੱਚ ਵਿਕਣ ਵਾਲੇ ਸੈਨੇਟਰੀ ਨੈਪਕਿਨਾਂ ਵਿਚ ਰਸਾਇਣ ਦੀ ਉੱਚ ਪੱਧਰੀ ਮਾਤਰਾ ਮਿਲੀ ਹੈ, ਜੋ ਕਿ ਕਾਰਡੀਓਵੈਸਕੁਲਰ ਵਿਕਾਰ, ਸ਼ੂਗਰ ਅਤੇ ਕੈਂਸਰ ਨਾਲ ਜੁੜੇ ਹੋ ਸਕਦੇ ਹਨ।
ਗੈਰ ਸਰਕਾਰੀ ਸੰਗਠਨ 'ਟੌਕਸਿਕ ਲਿੰਕ' (toxic link) ਦੇ ਅਧਿਐਨ 'ਚ ਸੈਨੇਟਰੀ ਨੈਪਕਿਨ ਦੇ ਕੁੱਲ 10 ਨਮੂਨਿਆਂ ਵਿਚ ਥੈਲੇਟ ਅਤੇ ਹੋਰ Volatile Organic Compounds (VOCs) ਪਾਏ ਗਏ ਹਨ।
ਇਨ੍ਹਾਂ ਵਿੱਚ ਬਜ਼ਾਰ ਵਿੱਚ ਉਪਲਬਧ 6 ਅਨਾਰਗੈਨਿਕ (ਇਨਆਰਗੈਨਿਕ) ਅਤੇ 4 ਕਾਰਬਨਿਕ ਸੈਨੇਟਰੀ ਪੈਡਾਂ ਦੇ ਨਮੂਨੇ ਸ਼ਾਮਲ ਹਨ। ਅਧਿਐਨ ਦੇ ਨਤੀਜੇ ‘ਮੇਨਸਟ੍ਰੂਅਲ ਵੇਸਟ 2022’ ਸਿਰਲੇਖ ਵਾਲੀ ਰਿਪੋਰਟ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਅਧਿਐਨ 'ਚ ਕੀਤਾ ਗਿਆ ਵੱਡਾ ਦਾਅਵਾ
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਥੈਲੇਟ ਦੇ ਸੰਪਰਕ ਨਾਲ ਦਿਲ ਦੀ ਬਿਮਾਰੀ, ਸ਼ੂਗਰ, ਕੁਝ ਤਰ੍ਹਾਂ ਦੇ ਕੈਂਸਰ ਅਤੇ ਜਨਮ ਸਬੰਧੀ ਵਿਕਾਰ ਸਣੇ ਦੇ ਸਿਹਤ ਸਮੱਸਿਆਵਾਂ ਜੁੜੀਆਂ ਹੋਈਆਂ ਹਨ। VOCs ਦਿਮਾਗ ਦੇ ਵਿਕਾਰ, ਦਮਾ, ਅਪਾਹਜਤਾ, ਕੈਂਸਰ ਦੀਆਂ ਕੁਝ ਕਿਸਮਾਂ ਆਦਿ ਵਰਗੀਆਂ ਸਮੱਸਿਆਵਾਂ ਦਾ ਖਤਰਾ ਪੈਦਾ ਕਰਦੇ ਹਨ। ਅਧਿਐਨ ਦੇ ਅਨੁਸਾਰ ਕਾਰਬਨਿਕ ਅਤੇ ਅਕਾਰਬਨਿਕ ਸਾਰੇ ਤਰ੍ਹਾਂ ਦੇ ਸੈਨੇਟਰੀ ਨੈਪਕਿਨ ਵਿੱਚ ਥੈਲੇਟ ਦੀ ਉੱਚ ਮਾਤਰਾ ਪਾਈ ਗਈ ਹੈ।
ਅਧਿਐਨ ਇਹ ਵੀ ਕਹਿੰਦਾ ਹੈ ਕਿ ਸਾਰੇ ਕਾਰਬਨਿਕ ਪੈਡ ਨਮੂਨਿਆਂ ਵਿੱਚ ਉੱਚ ਪੱਧਰੀ VOCs ਦਾ ਪਤਾ ਲੱਗਣਾ ਹੈਰਾਨੀਜਨਕ ਸੀ, ਕਿਉਂਕਿ ਜੈਵਿਕ ਪੈਡਾਂ ਨੂੰ ਹੁਣ ਤੱਕ ਸੁਰੱਖਿਅਤ ਮੰਨਿਆ ਜਾਂਦਾ ਸੀ।
ਅਧਿਐਨ ਮੁਤਾਬਕ ਮਾਹਵਾਰੀ ਦੌਰਾਨ ਔਰਤਾਂ ਨੂੰ ਅਜਿਹੇ ਸੁਰੱਖਿਅਤ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਬਿਨਾਂ ਕਿਸੇ ਸਰੀਰਕ ਰੁਕਾਵਟ ਦੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਨੂੰ ਕਰਨ 'ਚ ਮਦਦਗਾਰ ਹੁੰਦੇ ਹਨ। ਵਰਤਮਾਨ ਵਿੱਚ, ਡਿਸਪੋਸੇਬਲ ਸੈਨੇਟਰੀ ਪੈਡ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਸਿੱਧ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crimes against women, Pads, Woman, Women health