ਸੰਤਕਬੀਰ ਨਗਰ ਵਿਚ ਕਿਸ਼ਤੀ ਪਲਟਣ ਕਾਰਨ 18 ਲੋਕ ਡੁੱਬੇ, 4 ਔਰਤਾਂ ਲਾਪਤਾ

News18 Punjab
Updated: October 12, 2019, 1:32 PM IST
share image
ਸੰਤਕਬੀਰ ਨਗਰ ਵਿਚ ਕਿਸ਼ਤੀ ਪਲਟਣ ਕਾਰਨ 18 ਲੋਕ ਡੁੱਬੇ, 4 ਔਰਤਾਂ ਲਾਪਤਾ
ਸੰਤਕਬੀਰ ਨਗਰ ਵਿਚ ਕਿਸ਼ਤੀ ਪਲਟਣ ਕਾਰਨ 18 ਲੋਕ ਡੁੱਬੇ, 4 ਔਰਤਾਂ ਲਾਪਤਾ

ਬਾਲਮਪੁਰ ਅਤੇ ਚਪਰਾਪੂਰਵੀ ਪਿੰਡ ਦੇ 18 ਲੋਕ ਸ਼ਨੀਵਾਰ ਸਵੇਰੇ ਡੋਂਗੀ ਕਿਸ਼ਤੀ ਵਿਚ ਘਾਘਰਾ ਨਦੀ ਵਿਚੋਂ ਸਵਾਰ ਹੋ ਕੇ ਝੋਨੇ ਦੀ ਕਟਾਈ ਕਰਨ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ ਅਤੇ ਇਸ ਵਿਚ ਸਵਾਰ ਸਾਰੇ ਲੋਕ ਘਾਘਰਾ ਨਦੀ ਵਿਚ ਡੁੱਬ ਗਏ।

  • Share this:
  • Facebook share img
  • Twitter share img
  • Linkedin share img
ਯੂਪੀ ਦੇ ਸੰਤਕਬੀਰ ਨਗਰ ਵਿਚ ਘਾਘਰਾ ਨਦੀ ਵਿਚ ਡੋਂਗੀ ਕਿਸ਼ਤੀ ਪਲਟ ਜਾਣ ਕਰਕੇ 18 ਲੋਕਾ ਪਾਣੀ ਵਿਚ ਡੁੱਬ ਗਏ। ਇਸ ਹਾਦਸੇ ਵਿਚ ਚਾਰ ਔਰਤਾਂ ਲਾਪਤਾ ਹੋ ਗਈਆਂ। ਕਿਸ਼ਤੀ ਡੁੱਬਣ ਦੀ ਸੂਚਨਾ ਮਿਲਣ ’ਤੇ ਐਨਡੀਆਰਐਫ ਟੀਮ ਨੇ ਰੈਸਕਿਊ ਆਪ੍ਰੇਸ਼ਨ ਕਰਕੇ 14 ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਜਾਣਕਾਰੀ ਅਨੁਸਾਰ ਧਨਘਟਾ ਥਾਣਾ ਖੇਤਰ ਵਿਚ ਬਾਲਮਪੁਰ ਅਤੇ ਚਪਰਾਪੂਰਵੀ ਪਿੰਡ ਦੇ 18 ਲੋਕ ਸ਼ਨੀਵਾਰ ਸਵੇਰੇ ਡੋਂਗੀ ਕਿਸ਼ਤੀ ਵਿਚ ਘਾਘਰਾ ਨਦੀ ਵਿਚੋਂ ਸਵਾਰ ਹੋ ਕੇ ਝੋਨੇ ਦੀ ਕਟਾਈ ਕਰਨ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ ਅਤੇ ਇਸ ਵਿਚ ਸਵਾਰ ਸਾਰੇ ਲੋਕ ਘਾਘਰਾ ਨਦੀ ਵਿਚ ਡੁੱਬ ਗਏ।

ਕਿਸ਼ਤੀ ਹਾਦਸੇ ਵਾਲੀ ਥਾਂ ਤੇ ਇਕੱਠੇ ਹੋਏ ਲੋਕ


ਰੈਸਕਿਊ ਟੀਮ ਨੇ 14 ਲੋਕਾਂ ਨੂੰ ਬਾਹਰ ਕੱਢ ਲਿਆ ਹੈ। ਚਪਰਾ ਪੂਰਵੀ ਅਤੇ ਬਾਲਮਪੁਰ ਦੀ ਦੋ-ਦੋ ਔਰਤਾਂ ਲਾਪਤਾ ਹਨ। ਸਥਾਨਕ ਗੋਤਾਖੋਰਾਂ ਦੀ ਟੀਮ ਚਾਰੇ ਔਰਤਾਂ ਦੀ ਤਲਾਸ਼ ਵਿਚ ਜੁੱਟੀ ਹੋਈ ਹੈ। ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਐਸਡੀਐਮ ਤੇ ਹੋਰ ਅਧਿਕਾਰੀ ਮੌਕੇ ਉਪਰ ਪੁਜੇ ਤੇ ਰਾਹਤ ਕਾਰਜਾਂ ਵਿਚ ਜੁੱਟ ਗਏ।
First published: October 12, 2019
ਹੋਰ ਪੜ੍ਹੋ
ਅਗਲੀ ਖ਼ਬਰ