ਪਿਓ ਨੇ ਤਿੰਨ ਧੀਆਂ ਨੂੰ ਨਹਿਰ ਵਿਚ ਸੁੱਟਿਆ

News18 Punjabi | News18 Punjab
Updated: June 1, 2020, 4:25 PM IST
share image
ਪਿਓ ਨੇ ਤਿੰਨ ਧੀਆਂ ਨੂੰ ਨਹਿਰ ਵਿਚ ਸੁੱਟਿਆ
ਪਿਓ ਨੇ ਤਿੰਨ ਧੀਆਂ ਨੂੰ ਨਹਿਰ ਵਿਚ ਸੁੱਟਿਆ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਦੇ ਘਨਘਟਾ ਇਲਾਕੇ ਵਿੱਚ ਇਕ ਵਿਅਕਤੀ ਨੇ ਘਰੇਲੂ ਵਿਵਾਦ ਕਾਰਨ ਆਪਣੀਆਂ ਤਿੰਨ ਧੀਆਂ ਨੂੰ ਘਾਗਰਾ ਨਦੀ ਵਿੱਚ ਸੁੱਟ ਦਿੱਤਾ। ਐਸਪੀ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਸਰਫਰਾਜ਼ ਨਾਂ ਦਾ ਵਿਅਕਤੀ ਆਪਣੇ ਦੋਸਤ ਨੀਰਜ ਦੀ ਮਦਦ ਨਾਲ ਮੋਟਰਸਾਈਕਲ ’ਤੇ ਆਪਣੀਆਂ ਧੀਆਂ ਸਨਾ (7), ਸਬਾ (4) ਅਤੇ ਸ਼ਮਾ (2)ਨੂੰ ਘਾਗਰਾ ਨਦੀ ਦੇ ਬਿਰਹਰ ਘਾਟ ’ਤੇ ਲਿਆਇਆ ਅਤੇ ਉਨ੍ਹਾਂ ਨੂੰ ਇਕ-ਇਕ ਕਰ ਕੇ ਨਦੀ ਵਿੱਚ ਸੁੱਟ ਦਿੱਤਾ।

ਆਲੇ ਦੁਆਲੇ ਦੇ ਕੁਝ ਲੋਕਾਂ ਨੇ ਕੁੜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਗੋਤਾਖੋਰਾ ਵੱਲੋਂ ਕੁੜੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਸਰਫਰਾਜ ਅਤੇ ਉਸ ਦੇ ਦੋਸਤ ਨੀਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਪਿਤਾ ਮੁੰਬਈ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਨਸ਼ੇ ਦਾ ਆਦੀ ਵੀ ਹੈ। ਪਰਿਵਾਰਕ ਝਗੜੇ ਤੋਂ ਬਾਅਦ, ਉਸ ਨੇ ਆਪਣੇ ਦੋਸਤ ਨਾਲ ਤਿੰਨ ਲੜਕੀਆਂ ਨੂੰ ਨਦੀ ਵਿੱਚ ਸੁੱਟ ਦਿੱਤਾ। ਚੌਥਾ ਬੱਚਾ ਅਨਮ ਸੱਤ ਮਹੀਨੇ ਦਾ ਹੈ ਜੋ ਬਚ ਗਿਆ। ਐਸਪੀ ਨੇ ਦੱਸਿਆ ਕਿ ਸਰਫਰਾਜ ਨਾਮ ਦਾ ਇੱਕ ਵਿਅਕਤੀ ਹੈ ਜਿਸ ਦਾ ਵਿਆਹ 2012 ਵਿੱਚ ਹੋਇਆ ਸੀ। ਉਸ ਨੇ ਦੱਸਿਆ ਕਿ ਪਰਿਵਾਰਕ ਕਲੇਸ਼ ਕਾਰਨ ਸ਼ਰਾਬੀ ਹਾਲਤ ਵਿੱਚ ਆਪਣੇ ਦੋਸਤ ਦੀ ਮਦਦ ਨਾਲ ਉਹ ਆਪਣੀਆਂ ਤਿੰਨ ਧੀਆਂ ਨੂੰ ਮੋਟਰਸਾਈਕਲ ਤੋਂ ਬ੍ਰਿਜ ਕੋਲ ਲੈ ਗਿਆ ਅਤੇ ਨਦੀ ਵਿੱਚ ਸੁੱਟ ਦਿੱਤਾ।
First published: June 1, 2020, 4:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading