Home /News /national /

ਭਾਜਪਾ ਦੀ ਮੁਹਿੰਮ 'ਚ ਪਹੁੰਚੀ ਸਪਨਾ ਚੌਧਰੀ ਨੇ ਪੁੱਛਿਆ ਕਿ ‘ਕਿਸਨੂੰ ਜਿੱਤਾਉਣਾ ਚਾਹੁੰਦੇ ਹੋ’, ਲੋਕ ਬੋਲੇ- ਕੇਜਰੀਵਾਲ…Video Viral

ਭਾਜਪਾ ਦੀ ਮੁਹਿੰਮ 'ਚ ਪਹੁੰਚੀ ਸਪਨਾ ਚੌਧਰੀ ਨੇ ਪੁੱਛਿਆ ਕਿ ‘ਕਿਸਨੂੰ ਜਿੱਤਾਉਣਾ ਚਾਹੁੰਦੇ ਹੋ’, ਲੋਕ ਬੋਲੇ- ਕੇਜਰੀਵਾਲ…Video Viral

  • Share this:

    -ਦਿੱਲੀ ਵਿਧਾਨ ਸਭਾ ਚੌਣਾ (Delhi Assembly Election 2020) ‘ਚ ਹੁਣ ਬਸ ਕੁਝ ਹੀ ਸਮਾਂ ਬਚਿਆ ਹੈ। ਅਜਿਹੇ ਵਿਚ ਸਾਰੀਆਂ ਰਾਜਨੀਤਿਕ ਪਾਰਟੀਆਂ ਦਿੱਲੀ ‘ਚ ਆਪਣੀ ਜਿੱਤ ਦਰਜ ਕਰਨ ਲਈ ਪੂਰੀ ਕੋਸ਼ਿਸ਼ ਕਰਨ ‘ਚ ਲੱਗੀਆਂ ਹੋਈਆਂ ਹਨ। ਚਾਹੇ ਭਾਰਤੀ ਜਨਤਾ ਪਾਰਟੀ (BJP) ਹੋਵੇ ਜਾਂ ਰਫਿਰ ਆਮ ਆਦਮੀ ਪਾਰਟੀ (AAP), ਸਾਰੇ ਪੂਰੇ ਜੋਰ-ਸ਼ੋਰ ਨਾਲ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਵੀ ਡਾਂਸਿੰਗ ਕਵੀਨ ਸਪਨਾ ਚੌਧਰੀ (Sapna Choudhary) ਵੀ ਬੀਜੇਪੀ ਦੇ ਪ੍ਰਚਾਰ ਲਈ ਦਿੱਲੀ ਦੇ ਘੋਂਡਾ ਵਿਧਾਨ ਸਭਾ ਇਲਾਕੇ ‘ਚ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਉਹ ਕਿਸ ਨੂੰ ਜੇਤੂ ਬਣਾਉਣਗੇ। ਜਿਸ ਤੇ ਲੋਕਾਂ ਨੇ ਉਨ੍ਹਾਂ ਨੂੰ ਬੜਾ ਹੀ ਹੈਰਾਨ ਕਰਨ ਵਾਲਾ ਜਵਾਬ ਦਿੱਤਾ।

    ਸਪਨਾ ਚੌਧਰੀ (Sapna Choudhary) ਦਾ ਇਸ ਨੂੰ ਲੈ ਕੇ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਭਾਰਤੀ ਜਨਤਾ ਪਾਰਟੀ (BJP) ਦੇ ਲਈ ਪ੍ਰਚਾਰ ਕਰਦੀ ਹੋਈ ਦਿਖਾਈ ਦੇ ਰਹੀ ਹਨ। ਸਟੇਜ ਤੇ ਸਾਰਿਆਂ ਦੇ ਨਾਲ ਮੌਜੂਦ ਸਪਨਾ ਚੌਧਰੀ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ਅਸੀਂ ਹੁਣ ਵੀ ਨੰਬਰ ਵਨ ਤੇ ਹਾਂ ਤੇ ਉਂਜ ਵੀ ਨੰਬਰ ਇਕ ਤੇ ਹਾਂ, ਤੇ ਕਮਲ ਦਾ ਬਟਨ ਦਬਾਓ ਅਤੇ ਕਿਸ ਨੂੰ ਜੇਤੂ ਬਣਾਓ ? ਸਪਨਾ ਦੇ ਇਸ ਸਵਾਲ ਤੇ ਲੋਕਾਂ ਦਾ ਜਵਾਬ ਆਉਂਦਾ ਹੈ, ‘ਕੇਜਰੀਵਾਲ ਨੂੰ’। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਸਪਨਾ ਚੌਧਰੀ ਨੇ ਦੋਬਾਰਾ ਕਿਹਾ ਹੋਵੇ ਕਿਸ ਨੂੰ ਜਿਤਾਉਣਾ ਹੈ, ਤਾਂ ਵੀ ਲੋਕਾਂ ਨੇ ਕਿਹਾ, ‘ਕੇਜਰੀਵਾਲ ਨੂੰ’।

    ਸਪਨਾ ਚੌਧਰੀ (Sapna Choudhary) ਦੇ ਇਸ ਵੀਡੀਓ ਨੇ ਸਾਰਿਆਂ ਦਾ ਕਾਫੀ ਧਿਆਨ ਖਿੱਚਿਆ ਹੈ, ਨਾਲ ਹੀ ਇਹ ਸੋਸ਼ਲ ਮੀਡੀਆ ਤੇ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਡਾਂਸਿੰਗ ਕਵੀਨ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਹਰਿਆਣਾ ਦੇ ਇਕ ਆਰਕੈਸਟਰਾ ਟੀਮ ਦੇ ਨਾਲ ਕੀਤੀ ਸੀ।

    Published by:Sukhwinder Singh
    First published:

    Tags: Delhi assembly elections 2020, Sapna chaudhary, Viral video