Sarkari Naukri 2023: ਜੇ ਤੁਸੀਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਜੰਗਲਾਤ ਸਮੇਤ ਕਈ ਵਿਭਾਗਾਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਇਹ ਸਹੀ ਮੌਕਾ ਹੈ। ਅਧੀਨ ਸੇਵਾਵਾਂ ਚੋਣ ਬੋਰਡ (SSRB), ਕਾਰਗਿਲ ਨੇ ਫੋਰੈਸਟਰ, ਲਾਇਬ੍ਰੇਰੀ ਅਸਿਸਟੈਂਟ, ਡਿਪਟੀ ਫਾਰੇਸਟਰ, ਪ੍ਰਿੰਟਰ, ਇਲੈਕਟ੍ਰੀਸ਼ੀਅਨ ਸਮੇਤ ਵੱਖ-ਵੱਖ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਰਤੀ ਦੇ ਇਸ਼ਤਿਹਾਰ ਦੇ ਅਨੁਸਾਰ, ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 5 ਜਨਵਰੀ 2023 ਹੈ।
ਇਸ ਲਈ ਆਨਲਾਈਨ ਅਰਜ਼ੀ LAHDC KSSRB https://www.dssrbkargil.in/ ਦੇ ਪੋਰਟਲ 'ਤੇ ਜਾ ਕੇ ਕਰਨੀ ਪਵੇਗੀ। ਇਸ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ, ਲੱਦਾਖ ਆਟੋਨੋਮਸ ਹਿੱਲਜ਼ ਡਿਵੈਲਪਮੈਂਟ ਕੌਂਸਲ-ਕਾਰਗਿਲ ਅਧੀਨ ਸੇਵਾ ਭਰਤੀ ਬੋਰਡ ਜ਼ਿਲ੍ਹਾ ਕੇਡਰ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਲਈ ਅਰਜ਼ੀ ਦੀ ਪ੍ਰਕਿਰਿਆ 6 ਦਸੰਬਰ 2022 ਨੂੰ ਸ਼ੁਰੂ ਹੋਈ ਸੀ। ਇਸ ਰਾਹੀਂ 368 ਖਾਲੀ ਅਸਾਮੀਆਂ 'ਤੇ ਭਰਤੀ ਹੋਵੇਗੀ।
ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦੇ ਵੇਰਵੇ
ਵਾਸਿਲ ਬਾਕੀ ਨਵੀਸ - 06
ਵਾਈਲਡ ਲਾਈਫ ਫਾਰੇਸਟਰ - 1
ਜੂਨੀਅਰ ਸਹਾਇਕ - 27
ਸੁਪਰਵਾਈਜ਼ਰ-1
ਸੋਸ਼ਲ ਵਰਕਰ ਗ੍ਰੇਡ II- 9
ਲਾਇਬ੍ਰੇਰੀ ਅਸਿਸਟੈਂਟ-2
ਫਾਰੇਸਟਰ- 4
ਰਿਸੈਪਸ਼ਨਿਸਟ-1
ਜੂਨੀਅਰ ਕਲਚਰ ਅਸਿਸਟੈਂਟ-2
ਵੈਟਰਨਰੀ ਫਾਰਮਾਸਿਸਟ-13
ਇਨ੍ਹਾਂ ਅਸਾਮੀਆਂ ਲਈ ਜ਼ਰੂਰੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਇਸ ਲਈ ਉਮੀਦਵਾਰਾਂ ਨੇ 10ਵੀਂ/12ਵੀਂ ਪਾਸ/ਡਿਪਲੋਮਾ/ਬੀ.ਐਸ.ਸੀ ਕੀਤੀ ਹੋਣੀ ਚਾਹੀਦੀ ਹੈ। ਕਿਸ ਅਸਾਮੀ ਲਈ ਕਿਹੜੀ ਯੋਗਤਾ ਹੈ ਇਹ ਜਾਣਨ ਲਈ ਤੁਹਾਨੂੰ https://www.dssrbkargil.in/ ਉੱਤੇ ਜਾ ਕੇ ਇਸ ਬਾਰੇ ਬਿਹਰਤ ਜਾਣਕਾਰੀ ਪ੍ਰਾਪਤ ਹੋਵੇਗੀ, ਇਸ ਲਈ ਉਮੀਦਵਾਰ ਇੱਕ ਵਾਰ ਇਸ ਲਿੰਕ ਉੱਤੇ ਕਲਿਕ ਕਰ ਕੇ ਜ਼ਰੂਰੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ। ਅਪਲਾਈ ਕਰਨ ਲਈ ਜੋ ਅਰਜ਼ੀ ਫੀਸ ਭਰੀ ਜਾਣੀ ਹੈ ਅਨਰਿਜ਼ਰਵਜ਼ ਕੈਂਡੀਡੇਟ ਲਈ 250 ਰੁਪਏ ਰੱਖੀ ਹੋਈ ਹੈ ਤੇ ਹੋਰ ਉਮੀਦਵਾਰਾਂ ਲਈ 200 ਰੁਪਏ ਰੱਖੀ ਗਈ ਹੈ।
ਉਮੀਦਵਾਰ ਇਸ ਗੱਲ ਉੱਤੇ ਖਾਸ ਧਿਆਨ ਦੇਣ ਕਿ ਭਰਤੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦਾ ਨਿਵਾਸੀ ਹੋਣਾ ਚਾਹੀਦਾ ਹੈ। ਬਾਹੀਰ ਉਮੀਦਵਾਰ ਨੂੰ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Government job, Government jobs, Latest Government jobs