CISF Recruitment 2022: ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵਿੱਚ ਨੌਕਰੀਆਂ ਦੀ ਤਲਾਸ਼ (Sarkari Naukri) ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇਸ ਲਈ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ CISF ਨੇ ਕਾਂਸਟੇਬਲ / ਟਰੇਡਸਮੈਨ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, CISF ਦੀ ਅਧਿਕਾਰਤ ਵੈੱਬਸਾਈਟ cisf.gov.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ (CISF Recruitment 2022) ਲਈ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ।
ਇਸ ਤੋਂ ਇਲਾਵਾ ਉਮੀਦਵਾਰ ਇਸ ਲਿੰਕ https://www.cisf.gov.in/cisfeng/ 'ਤੇ ਕਲਿੱਕ ਕਰਕੇ ਵੀ ਇਨ੍ਹਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਨਾਲ ਹੀ, ਇਸ ਲਿੰਕ ਰਾਹੀਂ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ CISF Recruitment 2022 Notification PDF ਦੇਖ ਸਕਦੇ ਹੋ।
ਇਸ ਭਰਤੀ (CISF ਭਰਤੀ 2022) ਪ੍ਰਕਿਰਿਆ ਤਹਿਤ ਕੁੱਲ 787 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ, ਸਰੀਰਕ ਟੈਸਟ ਭਾਵ ਸਰੀਰਕ ਸਟੈਂਡਰਡ ਟੈਸਟ (ਪੀਐਸਟੀ) ਅਤੇ ਸਰੀਰਕ ਕੁਸ਼ਲਤਾ ਟੈਸਟ (ਪੀਈਟੀ) ਲਈ ਬੁਲਾਇਆ ਜਾਵੇਗਾ।
CISF Recruitment 2022 ਲਈ ਮਹੱਤਵਪੂਰਨ ਤਰੀਕਾਂ
ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 21 ਨਵੰਬਰ
ਅਪਲਾਈ ਕਰਨ ਦੀ ਆਖਰੀ ਮਿਤੀ - 20 ਦਸੰਬਰ
ਅਹੁਦਿਆਂ ਦੀ ਕੁੱਲ ਸੰਖਿਆ- 787
ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ, ਹੁਨਰਮੰਦ ਕਿੱਤਿਆਂ (ਨਾਈ, ਬੂਟ ਮੇਕਰ/ਮੋਚੀ, ਦਰਜ਼ੀ, ਰਸੋਈਏ, ਮਿਸਤਰੀ, ਮਾਲੀ, ਪੇਂਟਰ, ਪਲੰਬਰ, ਵਾਸ਼ਰ ਮੈਨ ਅਤੇ ਵੈਲਡਰ) ਦਾ ਗਿਆਨ ਜਾਂ ITI ਪਾਸ ਹੋਣਾ ਚਾਹੀਦਾ ਹੈ।
ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਚੁਣੇ ਜਾਣ ਤੋਂ ਬਾਅਦ, ਉਮੀਦਵਾਰਾਂ ਨੂੰ ਪੇਅ ਲੇਵਲ-3 (21,700-69,100 ਰੁਪਏ) ਦੇ ਤਹਿਤ ਤਨਖਾਹ ਦਿੱਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CISF, Government job, Government jobs, Job update, Sarkari jobs, Sarkari Naukri 2022