Home /News /national /

ਕੇਂਦਰ ਖਿਲਾਫ ਬੋਲਣਾ ਬੰਦ ਕਰਨ 'ਤੇ ਮੈਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਸੰਕੇਤ ਦਿੱਤੇ ਸੀ: ਸੱਤਿਆਪਾਲ ਮਲਿਕ

ਕੇਂਦਰ ਖਿਲਾਫ ਬੋਲਣਾ ਬੰਦ ਕਰਨ 'ਤੇ ਮੈਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਸੰਕੇਤ ਦਿੱਤੇ ਸੀ: ਸੱਤਿਆਪਾਲ ਮਲਿਕ

ਕੇਂਦਰ ਖਿਲਾਫ ਬੋਲਣਾ ਬੰਦ ਕਰਨ 'ਤੇ ਉਪ ਰਾਸ਼ਟਰਪਤੀ ਬਣਾਉਣ ਦੇ ਸੰਕੇਤ ਦਿੱਤੇ ਸੀ: ਮਲਿਕ (ਫਾਇਲ ਫੋਟੋ)

ਕੇਂਦਰ ਖਿਲਾਫ ਬੋਲਣਾ ਬੰਦ ਕਰਨ 'ਤੇ ਉਪ ਰਾਸ਼ਟਰਪਤੀ ਬਣਾਉਣ ਦੇ ਸੰਕੇਤ ਦਿੱਤੇ ਸੀ: ਮਲਿਕ (ਫਾਇਲ ਫੋਟੋ)

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸੰਕੇਤ ਦਿੱਤਾ ਗਿਆ ਸੀ ਕਿ ਜੇਕਰ ਉਹ ਕੇਂਦਰ ਖਿਲਾਫ ਬੋਲਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਵੇਗਾ।

  • Share this:

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਸੰਕੇਤ ਦਿੱਤਾ ਗਿਆ ਸੀ ਕਿ ਜੇਕਰ ਉਹ ਕੇਂਦਰ ਸਰਕਾਰ ਖਿਲਾਫ ਬੋਲਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਬਣਾਇਆ ਜਾਵੇਗਾ।

ਜਗਦੀਪ ਧਨਖੜ ਨੂੰ ਉਪ-ਰਾਸ਼ਟਰਪਤੀ ਬਣਾਉਣ ਉਤੇ ਮਲਿਕ ਨੇ ਕਿਹਾ ਕਿ ਉਹ (ਧਨਖੜ) 'ਲਾਇਕ ਉਮੀਦਵਾਰ' ਸਨ ਅਤੇ ਉਨ੍ਹਾਂ ਨੂੰ ਬਣਾਇਆ ਜਾਣਾ ਚਾਹੀਦਾ ਸੀ।' ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰਾ ਕਹਿਣਾ ਠੀਕ ਨਹੀਂ ਹੈ, ਪਰ ਮੈਨੂੰ ਇਸ਼ਾਰੇ ਮਿਲੇ ਸਨ ਕਿ ਤੁਸੀਂ ਨਹੀਂ ਬੋਲੋਗਾ ਤਾਂ ਤੁਹਾਨੂੰ ਬਣਾ (ਉਪ ਰਾਸ਼ਟਰਪਤੀ) ਦੇਵਾਂਗਾ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਮੈਂ ਯਕੀਨੀ ਤੌਰ 'ਤੇ ਉਹ ਬੋਲਦਾ ਹਾਂ ਜੋ ਮੈਂ ਮਹਿਸੂਸ ਕਰਦਾ ਹਾਂ।''

ਰਾਹੁਲ ਗਾਂਧੀ ਦੇ ਦੌਰੇ ਬਾਰੇ ਪੁੱਛੇ ਜਾਣ 'ਤੇ ਮਲਿਕ ਨੇ ਕਿਹਾ, ''ਆਪਣੀ ਪਾਰਟੀ ਲਈ ਕੰਮ ਕਰਨਾ ਚੰਗੀ ਗੱਲ ਹੈ। ਨੌਜਵਾਨ ਆਦਮੀ ਹੈ, ਪੈਦਲ ਤਾਂ ਤੁਰ ਰਹੇ ਹਨ। ਹੁਣ ਨੇਤਾ ਇਹ ਸਾਰਾ ਕੰਮ ਤਾਂ ਕਰਦੇ ਨਹੀਂ। ਯਾਤਰਾ ਦੇ ਸੰਦੇਸ਼ ਬਾਰੇ ਉਨ੍ਹਾਂ ਕਿਹਾ- ਕੀ ਸੰਦੇਸ਼ ਜਾਵੇਗਾ...ਮੈਨੂੰ ਨਹੀਂ ਪਤਾ, ਜਨਤਾ ਦੱਸੇਗੀ ਕਿ ਕੀ ਸੰਦੇਸ਼ ਗਿਆ ਹੈ, ਪਰ ਮੈਨੂੰ ਲਗਦਾ ਹੈ ਕਿ ਇਹ ਵਧੀਆ ਕੰਮ ਕਰ ਰਹੇ ਹਨ।"

ਕਿਸਾਨ ਅੰਦੋਲਨ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ, 'ਕਿਸਾਨ ਅੰਦੋਲਨ... ਮੈਂ ਇਹ ਨਹੀਂ ਕਰਨ ਜਾ ਰਿਹਾ, ਪਰ ਕਿਸਾਨਾਂ ਨੂੰ ਕਰਨਾ ਪਵੇਗਾ, ਕਿਉਂਕਿ ਸਥਿਤੀ ਦਿਖਾਈ ਦੇ ਰਹੀ ਹੈ। ਜੇਕਰ (ਕੇਂਦਰੀ) ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮੰਨਦੀ ਹੈ ਤਾਂ ਸੰਘਰਸ਼ ਕੀਤਾ ਜਾਵੇਗਾ।''

ਇਨਕਮ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਰੇ ਜਾ ਰਹੇ ਛਾਪਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਆਲੋਚਨਾ 'ਤੇ ਮਲਿਕ ਨੇ ਕਿਹਾ ਕਿ ਜੇਕਰ ਕੁਝ ਛਾਪੇ ਭਾਜਪਾ ਵਾਲਿਆਂ 'ਤੇ ਵੀ ਪਾਏ ਜਾਣ ਤਾਂ ਇਹ ਗੱਲ ਨਹੀਂ ਕਹੇਗੀ। ਭਾਜਪਾ ਵਿੱਚ ਕਈ ਅਜਿਹੇ ਲੋਕ ਹਨ ਜੋ ਛਾਪੇਮਾਰੀ ਦੇ ਹੱਕਦਾਰ ਹਨ। ਜੇਕਰ ਤੁਸੀਂ ਆਪਣੇ ਚਹੇਤਿਆਂ 'ਤੇ ਵੀ ਕੁਝ ਛਾਪੇਮਾਰੀ ਕਰਵਾ ਲੈਂਦੇ ਹੋ ਤਾਂ ਇਹ ਮਸਲਾ ਹੀ ਪੈਦਾ ਨਹੀਂ ਹੁੰਦਾ।

Published by:Gurwinder Singh
First published:

Tags: Kisan andolan, Satyapal malik