
ਕਿਸਾਨਾਂ ਦੀ ਨਾ ਸੁਣੀ ਤਾਂ ਮੋਦੀ ਸਰਕਾਰ ਮੁੜ ਨਹੀਂ ਆਵੇਗੀ, ਅਜੈ ਮਿਸ਼ਰਾ ਉਂਜ ਵੀ ਮੰਤਰੀ ਬਣਨ ਲਾਇਕ ਨਹੀਂ: ਮਲਿਕ (ਫਾਇਲ ਫੋਟੋ)
ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਦੀ ਗੱਲ ਨਾ ਸੁਣੀ ਗਈ ਤਾਂ ਇਹ ਕੇਂਦਰ ਸਰਕਾਰ ਦੁਬਾਰਾ ਨਹੀਂ ਆਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਅਸਤੀਫਾ ਉਸੇ ਦਿਨ ਲਿਆ ਜਾਣਾ ਚਾਹੀਦਾ ਸੀ।
ਮਿਸ਼ਰਾ ਵੱਲੋਂ ਲਖੀਮਪੁਰ ਮਾਮਲੇ ਵਿੱਚ ਅਸਤੀਫਾ ਨਾ ਦੇਣ ਬਾਰੇ ਮਲਿਕ ਨੇ ਕਿਹਾ, “ਇਹ ਬਿਲਕੁਲ ਗਲਤ ਹੈ, ਲਖੀਮਪੁਰ ਮਾਮਲੇ ਵਿੱਚ ਮਿਸ਼ਰਾ ਦਾ ਅਸਤੀਫਾ ਉਸੇ ਦਿਨ ਹੋਣਾ ਚਾਹੀਦਾ ਸੀ। ਉਹ ਉਂਜ ਵੀ ਮੰਤਰੀ ਬਣਨ ਦੇ ਲਾਇਕ ਨਹੀਂ ਹੈ।''
ਮਲਿਕ ਨੇ ਕਿਹਾ ਕਿ “ਜਿਨ੍ਹਾਂ ਲੋਕਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਉਨ੍ਹਾਂ ਦਾ ਮਜ਼ਾਜ਼ ਥੋੜਾ ਅਸਮਾਨ ਉਤੇ ਪਹੁੰਚ ਜਾਂਦਾ ਹੈ, ਉਹ ਨਹੀਂ ਵੇਖਦੇ ਕਿ ਉਨ੍ਹਾਂ (ਕਿਸਾਨ) ਦੀ ਤਕਲੀਫ ਕਿੰਨੀ ਹੈ, ਪਰ ਉਹ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਵੇਖਣਾ ਅਤੇ ਸੁਣਨਾ ਹੀ ਪੈਂਦਾ ਹੈ, ਜੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਇਹ ਸਰਕਾਰ ਦੁਬਾਰਾ ਨਹੀਂ ਆਵੇਗੀ।”
ਕਿਸਾਨਾਂ ਨਾਲ ਜੁੜੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮਲਿਕ ਨੇ ਕਿਹਾ, “ਕਿਸਾਨਾਂ ਨਾਲ ਅੱਤਿਆਚਾਰ ਹੋ ਰਹੇ ਹਨ, ਉਹ 10 ਮਹੀਨਿਆਂ ਤੋਂ ਪਏ ਹਨ, ਉਨ੍ਹਾਂ ਆਪਣੇ ਘਰ ਛੱਡੇ ਹਨ, ਫਸਲ ਬੀਜਣ ਦਾ ਸਮਾਂ ਆ ਗਿਆ ਹੈ ਅਤੇ ਉਹ ਅਜੇ ਵੀ ਦਿੱਲੀ ਵਿੱਚ ਪਏ ਹਨ। “ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।
ਸਰਕਾਰ ਕਿਸਾਨ ਅੰਦੋਲਨ ਬਾਰੇ ਕਿਉਂ ਨਹੀਂ ਸਮਝ ਪਾ ਰਹੀ, ਇਸ ਬਾਰੇ ਮਲਿਕ ਨੇ ਕਿਹਾ, “ਜਿਸ ਕਿਸੇ ਕੋਲ ਸਰਕਾਰ ਹੁੰਦੀ ਹੈ, ਉਸ ਨੂੰ ਬਹੁਤ ਮਾਣ ਹੁੰਦਾ ਹੈ। ਜਦੋਂ ਤੱਕ ਪੂਰੀ ਤਬਾਹੀ ਨਹੀਂ ਹੋ ਜਾਂਦੀ, ਉਸ ਨੂੰ ਸਮਝ ਨਹੀਂ ਆਉਂਦੀ।'' ਕੇਂਦਰ ਸਰਕਾਰ ਦੇ ਹੰਕਾਰੀ ਹੋਣ ਦੇ ਸਵਾਲ 'ਤੇ ਮਲਿਕ ਨੇ ਕਿਹਾ ਕਿ "ਉਹ ਨਹੀਂ, ਉਸ ਦੇ ਆਲੇ ਦੁਆਲੇ ਦੇ ਲੋਕ ਗਲਤ ਸਲਾਹ ਦੇ ਰਹੇ ਹਨ।"
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।