ਰਿਪੋਰਟ 'ਚ ਦਾਅਵਾ- ਭਾਰਤ 'ਚ 100 ਦਿਨ ਤੱਕ ਰਹੇਗੀ ਕਰੋਨਾ ਦੀ ਦੂਜੀ ਲਹਿਰ, ਅਪ੍ਰੈਲ ਅੱਧ ਤੱਕ ਆ ਸਕਦਾ ਹੈ ਪੀਕ...

News18 Punjabi | News18 Punjab
Updated: April 13, 2021, 2:54 PM IST
share image
ਰਿਪੋਰਟ 'ਚ ਦਾਅਵਾ- ਭਾਰਤ 'ਚ 100 ਦਿਨ ਤੱਕ ਰਹੇਗੀ ਕਰੋਨਾ ਦੀ ਦੂਜੀ ਲਹਿਰ, ਅਪ੍ਰੈਲ ਅੱਧ ਤੱਕ ਆ ਸਕਦਾ ਹੈ ਪੀਕ...
ਰਿਪੋਰਟ 'ਚ ਦਾਅਵਾ- ਭਾਰਤ 'ਚ 100 ਦਿਨ ਤੱਕ ਰਹੇਗੀ ਕਰੋਨਾ ਦੀ ਦੂਜੀ ਲਹਿਰ, ਅਪ੍ਰੈਲ ਅੱਧ ਤੱਕ ਆ ਸਕਦਾ ਹੈ ਪੀਕ... (Photo by INDRANIL MUKHERJEE / AFP)

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ (Coronavirus In India) ਦੇ ਰੋਜਾਨਾ 1 ਲੱਖ ਤੋਂ ਵੱਧ ਨਵੇਂ ਮਾਮਲੇ ਆਉਣ ਦਾ ਸਿਲਸਲਾ ਜਾਰੀ ਹੈ। ਇਸ ਦੌਰਾਨ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਲਾਗ ਦੀ ਇਹ ਲਹਿਰ 15 ਫਰਵਰੀ ਤੋਂ 100 ਦਿਨਾਂ ਬਾਅਦ ਤੱਕ ਜਾਰੀ ਰਹੇਗੀ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਪ੍ਰੈਲ ਦੇ ਅੱਧ ਵਿਚ ਸੰਕਰਮਣ ਦੇ ਮਾਮਲੇ ਸਿਖਰ ਉਤੇ ਪਹੁੰਚ ਸਕਦੇ ਹਨ। ਦੱਸ ਦਈਏ ਕਿ 4 ਅਪ੍ਰੈਲ ਤੋਂ ਹੁਣ ਤੱਕ ਹਰ ਦਿਨ 1 ਲੱਖ ਤੋਂ ਵੱਧ ਕੇਸ ਆ ਰਹੇ ਹਨ।

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਇਕ ਦਿਨ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 1,61,736 ਨਵੇਂ ਕੇਸ ਸਾਹਮਣੇ ਆਏ, ਦੇਸ਼ ਵਿਚ ਇਸ ਮਹਾਂਮਾਰੀ ਦੇ ਮਾਮਲੇ ਵਧ ਕੇ 1,36,89,453 ਹੋ ਗਏ। ਕੋਵਿਡ -19 ਤੋਂ ਪੀੜਤ ਲੋਕਾਂ ਦੀ ਰਿਕਵਰੀ ਦੀ ਦਰ ਹੋਰ ਘੱਟ ਗਈ ਹੈ। ਹੁਣ ਇਹ 89.51 ਪ੍ਰਤੀਸ਼ਤ ਹੈ।
ਰਿਪੋਰਟ ਮੁਤਾਬਕ 25 ਮਈ ਤੋਂ ਬਾਅਦ ਅਤੇ ਜੂਨ ਦੇ ਪਹਿਲੇ ਹਫਤੇ ਤੱਕ ਸਥਿਤੀ 'ਤੇ ਕਾਬੂ ਪਾਉਣ ਦੀ ਉਮੀਦ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਇਸ ਸਮੇਂ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਇਕ ਬਿਹਤਰ ਸਥਿਤੀ ਵਿਚ ਹੈ। ਟੀਕਾਕਰਨ ਵਿਚ ਵੀ ਤੇਜ਼ੀ ਆ ਰਹੀ ਹੈ।
Published by: Gurwinder Singh
First published: April 13, 2021, 2:50 PM IST
ਹੋਰ ਪੜ੍ਹੋ
ਅਗਲੀ ਖ਼ਬਰ