15 ਅਕਤੂਬਰ ਤੋਂ ਇਨ੍ਹਾਂ ਸ਼ਰਤਾਂ ਦੇ ਆਧਾਰ ਉਤੇ ਖੁੱਲ੍ਹਣਗੇ ਸਕੂਲ

15 ਅਕਤੂਬਰ ਤੋਂ ਇਨ੍ਹਾਂ ਸ਼ਰਤਾਂ ਦੇ ਆਧਾਰ ਉਤੇ ਖੁੱਲ੍ਹਣਗੇ ਸਕੂਲ (ਸੰਕੇਤਕ ਫੋਟੋ)
ਬੱਚਿਆਂ ਨੂੰ ਕੇਵਲ ਸਰਪ੍ਰਸਤ ਦੀ ਆਗਿਆ ਉਤੇ ਬੁਲਾਇਆ ਜਾਵੇਗਾ। ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ। ਹਰ ਕਲਾਸ ਦੇ ਬੱਚਿਆਂ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਦਿਨਾਂ ਵਿੱਚ ਬੁਲਾਇਆ ਜਾਵੇਗਾ। ਬੱਚਿਆਂ ਲਈ ਜ਼ਰੂਰੀ ਮਾਸਕ ਅਤੇ ਸੈਨੀਟਾਈਜ਼ਰ ਜ਼ਰੂਰੀ।
- news18-Punjabi
- Last Updated: October 4, 2020, 1:23 PM IST
ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਦੇ ਨਾਲ ਹੁਣ 15 ਅਕਤੂਬਰ ਤੋਂ ਬਾਅਦ ਸਕੂਲ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਕੂਲ ਪੜਾਅਵਾਰ ਖੋਲ੍ਹ ਦਿੱਤੇ ਜਾਣਗੇ। 21 ਸਤੰਬਰ ਤੋਂ ਕੋਰੋਨਾ ਮਹਾਂਮਾਰੀ ਦੇ ਵਿਚਕਾਰ, ਜਿਥੇ ਰਾਜਾਂ ਨੂੰ 9ਵੀਂ ਤੋਂ 12ਵੀਂ ਕਲਾਸ ਤੱਕ ਸਕੂਲ ਖੋਲ੍ਹਣ ਦੀ ਆਗਿਆ ਸੀ ਪਰ ਹੁਣ ਸਾਰੇ ਸਕੂਲ ਖੋਲ੍ਹਣ ਦੀ ਆਗਿਆ ਹੈ।
ਅਨਲੌਕ-5 ਤਹਿਤ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਸੂਬਾ ਸਰਕਾਰਾਂ 'ਤੇ ਛੱਡ ਦਿੱਤਾ ਹੈ। ਸਿੱਖਿਆ ਮੰਤਰਾਲੇ ਨੇ ਸਕੂਲ ਤੇ ਉੱਚ ਵਿੱਦਿਆ ਅਦਾਰੇ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਕੂਲ ਖੋਲ੍ਹਣ ਲਈ ਮਾਪਦੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।
ਹਦਾਇਤਾਂ ਦੇ ਮੁਤਾਬਕ ਅਜੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਵਿਦਿਆਰਥੀ ਆਨਲਾਈਨ ਕਲਾਸ ਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ। ਵਿਦਿਆਰਥੀ ਮਾਪਿਆਂ ਦੀ ਲਿਖਤੀ ਇਜਾਜ਼ਤ ਨਾਲ ਹੀ ਸਕੂਲ ਆ ਸਕਦੇ ਹਨ। ਉਨ੍ਹਾਂ 'ਤੇ ਹਾਜ਼ਰੀ ਦਾ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਸਭ ਤੋਂ ਪਹਿਲਾਂ ਬਾਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਲੱਗਣੀਆਂ। ਇਕ ਕਲਾਸ ਵਿਚ ਸਿਰਫ 12 ਬੱਚੇ ਬੈਠ ਸਕਦੇ ਹਨ।
ਬੱਚਿਆਂ ਨੂੰ ਕੇਵਲ ਸਰਪ੍ਰਸਤ ਦੀ ਆਗਿਆ ਉਤੇ ਬੁਲਾਇਆ ਜਾਵੇਗਾ। ਬੱਚਿਆਂ ਨੂੰ ਸਕੂਲ ਛੱਡਣ-ਲਿਆਉਣ ਲਈ ਮਾਪਿਆਂ ਦੀ ਜ਼ਿੰਮੇਵਾਰੀ। ਹਰ ਕਲਾਸ ਦੇ ਬੱਚਿਆਂ ਨੂੰ ਹਫ਼ਤੇ ਵਿੱਚ ਦੋ ਤੋਂ ਤਿੰਨ ਦਿਨਾਂ ਵਿੱਚ ਬੁਲਾਇਆ ਜਾਵੇਗਾ। ਬੱਚਿਆਂ ਲਈ ਜ਼ਰੂਰੀ ਮਾਸਕ ਅਤੇ ਸੈਨੀਟਾਈਜ਼ਰ ਜ਼ਰੂਰੀ।
ਸਿਹਤ ਤੇ ਸੁਰੱਖਿਆ ਲਈ ਸਿੱਖਿਆ ਵਿਭਾਗ ਦੇ ਮਾਪਦੰਡ ਦੇ ਆਧਾਰ 'ਤੇ ਸੂਬੇ ਆਪਣੇ SOP ਤਿਆਰ ਕਰਨਗੇ। ਇਸ ਤੋਂ ਇਲਾਵਾ ਕਾਲਜ ਜਾਂ ਉੱਚ ਵਿਦਿਅਕ ਅਦਾਰਿਆਂ ਦੇ ਖੋਲ੍ਹਣ ਬਾਰੇ ਫੈਸਲਾ ਉੱਚ ਸਿੱਖਿਆ ਵਿਭਾਗ ਲਵੇਗਾ। ਇੱਥੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਪਹਿਲ ਦਿੱਤੀ ਜਾਵੇ।

Guidelines for reopening of schools/HEIs outside containment zones:
States/UTs may take a decision in respect of reopening of schools & coaching institutes after Oct 15, in a graded manner. pic.twitter.com/kp89ol48Cr
— Ministry of Education (@EduMinOfIndia) October 3, 2020