12ਵੀਂ ਦਾ ਨਤੀਜਾ: ਇੱਕ ਵਿਸ਼ੇ 'ਚ ਫੇਲ੍ਹ ਹੋਣ 'ਤੇ ਵਿਦਿਆਰਥਣ ਨੇ ਲਿਆ ਫਾਹਾ

News18 Punjab
Updated: May 17, 2019, 1:13 PM IST
12ਵੀਂ ਦਾ ਨਤੀਜਾ:  ਇੱਕ ਵਿਸ਼ੇ 'ਚ ਫੇਲ੍ਹ ਹੋਣ 'ਤੇ ਵਿਦਿਆਰਥਣ ਨੇ ਲਿਆ ਫਾਹਾ
News18 Punjab
Updated: May 17, 2019, 1:13 PM IST
ਹਰਿਆਣਾ ਵਿੱਚ ਬੁੱਧਵਾਰ ਨੂੰ ਭਿਵਾਨੀ ਬੋਰਡ ਦੇ 12ਵੀਂ ਦਾ ਨਤੀਜਾ ਆਉਣ ਤੇ ਇੱਕ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ ਹੈ। ਇੱਕ ਪੇਪਰ ਵਿੱਚੋਂ ਫ਼ੇਲ੍ਹ ਹੋਣ ਕਾਰਨ ਪਿੰਜੌਰ ਦੀ ਰੇਲਵੇ ਕਾਲੋਨੀ ਸੂਰਜ ਪੁਰ ਵਿੱਚ ਰਹਿਣ ਵਾਲੀ 12ਵੀਂ ਜਮਾਤ ਦੀ ਮਹਿਕ ਨੇ ਇਹ ਕਦਮ ਚੁੱਕਿਆ ਹੈ। ਉਹ ਕਾਮਰਸ ਦੀ ਵਿਦਿਆਰਥਣ ਦੀ ਸੀ ਤੇ ਜਿਸ ਦੇ ਇੱਕ ਵਿਸ਼ੇ ਬਿਜ਼ਨਸ ਵਿੱਚੋਂ ਫ਼ੇਲ੍ਹ ਹੋਣ ਕਾਰਨ ਉਹ ਪਰੇਸ਼ਾਨ ਸੀ। ਅੰਦਰੋਂ ਦੁਖੀ ਹੋਣ ਕਾਰਨ ਉਸ ਨੇ ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕੀਤਾ।

ਜਾਣਕਾਰੀ ਮੁਤਾਬਿਕ ਵੀਰਵਾਰ ਸਵੇਰੇ ਮਹਿਕ ਦੀ ਮਾਂ ਅਣੂ ਤੇ ਪਿਤਾ ਡਿਊਟੀ ਤੇ ਨਿਕਲ ਗਏ। ਦਿਨ ਵਿੱਚ ਮਹਿਕ ਦੀ ਛੋਟੀ ਭੈਣ ਗੁਆਂਢ ਵਿੱਚ ਚਲੀ ਗਈ ਤੇ ਜਦੋਂ ਦੁਪਹਿਰ ਨੂੰ ਉਹ ਘਰ ਆਈ  ਤਾਂ ਦਰਬਾਜਾ ਬੰਦ ਸੀ ਉਸ ਨੇ ਰੌਲ ਪਾਇਆ ਪਰ ਦਰਵਾਜ਼ਾ ਨਾ ਖੁੱਲ੍ਹਿਆ। ਗੁਆਂਢੀ ਨੂੰ ਬੁਲਾ ਕੇ ਜਦੋਂ ਦਰਵਾਜ਼ਾ ਖੁੱਲ੍ਹਿਆ ਗਿਆ ਤਾਂ ਅੰਦਰ ਮਹਿਕ ਫਾਹੇ ਨਾਲ ਲਟਕੀ ਹੋਈ ਸੀ। ਲੋਕਾਂ ਨੇ ਚਾਕੂ ਨਾਲ ਚੁੰਨੀ ਫਾੜ ਕੇ ਮਹਿਕ ਨੂੰ ਹੇਠਾਂ ਉਤਾਰਿਆ ਪਰ ਉਸ ਨੇ ਦਮ ਤੋੜ ਦਿੱਤੀ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਮ੍ਰਿਤਕ ਦੀ ਮਾਂ ਅਣੂ ਰੋਂਦੀ ਹੋਈ ਕਹਿ ਰਹੀ ਸੀ ਬੇਟੀ ਤੂੰ ਐਡਾ ਵੱਡਾ ਕਦਮ ਕਿਉਂ ਚੁੱਕਿਆ ਦੁਬਾਰਾ ਪੇਪਰ ਦੇ ਕੇ ਪਾਸ ਹੋ ਜਾਣਾ ਸੀ।ਮਾਪੇ ਰੱਖਣ ਇਸ ਜ਼ਰੂਰੀ ਗੱਲ ਦਾ ਧਿਆਨ-

ਜੀਐਮਸੀਐੱਚ-32 ਦੇ ਪ੍ਰਿੰਸੀਪਲ ਡਾਇਰੈਕਟਰ ਬੀ ਐੱਸ ਚਵਨ ਦਾ ਕਹਿਣਾ ਹੈ ਕਿ ਪੜਾਈ ਨੂੰ ਲੈ ਕੇ ਮਾਪਿਆਂ ਦਾ ਬੱਚਿਆਂ ਤੇ ਜ਼ਿਆਦਾ ਦਬਾਅ ਹੁੰਦਾ ਹੈ। ਹਰ ਮਾਪੇ ਚਾਹੁੰਦੇ ਹਨ ਕਿ ਉਸ ਦਾ ਬੱਚਾ ਟੋਪਰ ਬਣੇ ਪਰ ਇਹ ਗ਼ਲਤ ਹੈ। ਜਿੰਨੇ ਵੀ ਸਫਲ ਵਿਅਕਤੀ ਰਹਿੰਦੇ ਹਨ, ਉਹ ਨੰਬਰਾਂ ਦੀ ਬਦੌਲਤ ਨਹੀਂ ਬਲਕਿ ਆਪਣੀ ਯੋਗਤਾ ਦੀ ਵਜ੍ਹਾ ਨਾਲ ਸਫਲ ਹੁੰਦੇ ਹਨ।

ਜੇਕਰ ਬੱਚਾ ਇੱਕਲ ਬੈਠਦਾ ਤੇ ਤਾਂ ਮਾਯੂਸ ਹੈ ਤੇ ਗੱਲ ਨਹੀਂ ਕਰ ਰਿਹਾ ਹੈ ਤਾਂ ਸੰਕੇਤ ਹੈ ਕਿ ਉਹ ਠੀਕ ਨਹੀਂ ਹੈ। ਉਸ ਦੀ ਤੁਰੰਤ ਕਾਊਸਲਿੰਗ ਕਰਵਾਉਣੀ ਚਾਹੀਦੀ ਹੈ। ਇਸ ਕੇਸ ਦੇ ਮੁਤਾਬਿਕ ਲੜਕੀ ਇੱਕ ਪੇਪਰ ਵਿੱਚ ਫ਼ੇਲ੍ਹ ਹੋਈ ਸੀ। ਇੱਕ ਪੇਪਰ ਦੁਬਾਰਾ ਦੇ ਕੇ ਆਰਾਮ ਨਾਲ ਪੈਸਾ ਹੋ ਸਕਦੀ ਸੀ, ਉਹ ਬੱਸ ਇਹੀ ਗਲ਼ ਸਮਝਾਉਣ ਦੀ ਜ਼ਰੂਰਤ ਸੀ।  ਘਰਵਾਲਿਆਂ ਨੂੰ ਬੱਚੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ।
First published: May 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...