• Home
  • »
  • News
  • »
  • national
  • »
  • SCIENCE TECHNOLOGY FLYING CARS CARS NOW FLY IN THE SKY INSTEAD OF ROADS PICTURES RELEASED BY GOVERNMENT GH KS

Flying Cars: ਸੜਕਾਂ ਦੀ ਥਾਂ ਅਸਮਾਨ 'ਚ ਉੱਡਣਗੀਆਂ ਕਾਰਾਂ! ਸਰਕਾਰ ਨੇ ਜਾਰੀ ਕੀਤੀਆਂ ਤਸਵੀਰਾਂ

  • Share this:
ਨਵੀਂ ਦਿੱਲੀ: ਅਜੇ ਤੱਕ ਤੁਸੀਂ ਸਿਰਫ਼ ਫ਼ਿਲਮਾਂ ਵਿੱਚ ਹੀ ਉੱਡਣ ਵਾਲੀਆਂ ਕਾਰਾਂ ਵੇਖੀਆਂ ਹੋਣਗੀਆਂ। ਉੱਡਣ ਵਾਲੀਆਂ ਕਾਰਾਂ ਨੂੰ ਭਵਿੱਖ ਦੀ ਤਸਵੀਰ ਵਜੋਂ ਵੀ ਵੇਖਿਆ ਜਾਂਦਾ ਹੈ ਪਰ ਬਹੁਤ ਜਲਦੀ ਭਾਰਤ ਦੇ ਲੋਕ ਹਵਾਈ ਕਾਰ ਵਿੱਚ ਸਫ਼ਰ ਕਰ ਸਕਣਗੇ। ਜੀ ਹਾਂ, ਤੁਸੀਂ ਠੀਕ ਪੜ੍ਹਿਆ, ਭਾਰਤ ਵਿੱਚ ਕਾਰ ਨਾਲ ਅਸਮਾਨ ਵਿੱਚ ਉੱਡਣ ਦਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ। ਦਰਅਸਲ, ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਫਲਾਇੰਗ ਕਾਰ ਨੂੰ ਉਡਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਨਿਊਜ਼18 ਹਿੰਦੀ ਦੀ ਖ਼ਬਰ ਮੁਤਾਬਿਕ ਬਹੁਤ ਸਾਰੀਆਂ ਕੰਪਨੀਆਂ ਇਸ ਪ੍ਰੋਜੈਕਟ ਉੱਤੇ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਹੁਣ ਵਿਨਾਟਾ ਏਰੋਮੋਬਿਲਿਟੀ ਕੰਪਨੀ ਆਫ਼ ਇੰਡੀਆ ਦਾ ਨਾਂਅ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਈਬ੍ਰਿਡ ਫਲਾਇੰਗ ਕਾਰ ਚੇਨਈ ਦੀ ਇੱਕ ਸਟਾਰਟਅਪ ਕੰਪਨੀ ਵੱਲੋਂ ਬਣਾਈ ਜਾ ਰਹੀ ਹੈ। ਦੱਸ ਦੇਈਏ ਕਿ ਭਾਰਤ ਨੇ ਪਹਿਲੀ ਉੱਡਣ ਵਾਲੀ ਕਾਰ ਦਾ ਕਾਂਸੈਪਟ ਤਿਆਰ ਕਰ ਲਿਆ ਗਿਆ ਹੈ ਤੇ ਸੋਮਵਾਰ ਨੂੰ ਇਸ ਦੀ ਸਮੀਖਿਆ ਕੀਤੀ ਗਈ। ਕੰਪਨੀ ਨੇ ਸਭ ਤੋਂ ਪਹਿਲਾਂ ਇਸ ਹਵਾਈ ਕਾਰ ਦਾ ਮਾਡਲ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਦਿਖਾਇਆ।

ਮੈਡੀਕਲ ਐਮਰਜੈਂਸੀ ਵਿੱਚ ਕੰਮ ਆਵੇਗੀ ਭਾਰਤ ਦੀ ਪਹਿਲੀ ਹਵਾਈ ਕਾਰ
ਜਯੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਉਹ ਵਿਨਾਟਾ ਏਰੋਮੋਬਿਲਿਟੀ ਦੀ ਇੱਕ ਟੀਮ ਨੂੰ ਮਿਲੇ ਅਤੇ ਇੱਕ ਕਾਂਸੈਪਟ ਹਵਾਈ ਕਾਰ ਦੀ ਜਾਂਚ ਕੀਤੀ। ਉਨ੍ਹਾਂ ਨੇ ਇਸ ਮੌਕੇ ਏਸ਼ੀਆ ਦੀ ਪਹਿਲੀ ਹਾਈਬ੍ਰਿਡ ਹਵਾਈ ਕਾਰ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ। ਇਸ ਨੂੰ ਏਸ਼ੀਆ ਦੀ ਪਹਿਲੀ ਹਾਈਬ੍ਰਿਡ ਹਵਾਈ ਕਾਰ ਕਿਹਾ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਇਹ ਅਸਲ ਵਿੱਚ ਤਿਆਰ ਹੋ ਜਾਵੇਗੀ ਤਾਂ ਇਹ ਕਈ ਕੰਮਾਂ ਨੂੰ ਆਸਾਨ ਕਰ ਦੇਵੇਗੀ। ਇਸ ਤੋਂ ਇਲਾਵਾ, ਸਭ ਤੋਂ ਜ਼ਰੂਰੀ ਇਹ ਹੈ ਕਿ ਇਹ ਹਵਾਈ ਕਾਰ ਮੈਡੀਕਲ ਐਮਰਜੈਂਸੀ ਵਿੱਚ ਵੀ ਬਹੁਤ ਮਦਦ ਕਰੇਗੀ।

ਅਗਲੇ ਮਹੀਨੇ ਤੱਕ ਤਿਆਰ ਹੋ ਜਾਵੇਗੀ
ਕੰਪਨੀ ਨੇ 14 ਅਗਸਤ 2021 ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ 36 ਸਕਿੰਟ ਦਾ ਵੀਡੀਓ ਅਪਲੋਡ ਕੀਤਾ ਸੀ। ਇਸ ਵੀਡੀਓ ਅਨੁਸਾਰ, ਇਹ ਕਾਰ 5 ਅਕਤੂਬਰ ਨੂੰ ਲੰਡਨ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਕੀ ਹੁੰਦੀ ਹੈ ਹਾਈਬ੍ਰਿਡ ਕਾਰ?
ਜ਼ਿਕਰਯੋਗ ਹੈ ਕਿ ਹਾਈਬ੍ਰਿਡ ਕਾਰ ਇੱਕ ਆਮ ਕਾਰ ਵਰਗੀ ਲੱਗਦੀ ਹੈ, ਪਰ ਇਸ ਵਿੱਚ ਦੋ ਇੰਜਣ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਪੈਟਰੋਲ/ਡੀਜ਼ਲ ਇੰਜਣ ਦੇ ਨਾਲ ਇਲੈਕਟ੍ਰਿਕ ਮੋਟਰ ਹੁੰਦੀ ਹੈ। ਇਸ ਤਕਨੀਕ ਨੂੰ ਹਾਈਬ੍ਰਿਡ ਕਿਹਾ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਕੰਪਨੀਆਂ ਇਸੇ ਤਰ੍ਹਾਂ ਦੀਆਂ ਕਾਰਾਂ 'ਤੇ ਕੰਮ ਕਰ ਰਹੀਆਂ ਹਨ। ਮੇਡ ਇਨ ਇੰਡੀਆ ਫਲਾਇੰਗ ਕਾਰ ਬਿਜਲੀ ਦੇ ਨਾਲ ਬਾਇਓ ਫਿਊਲ ਨਾਲ ਚੱਲੇਗੀ, ਤਾਂ ਜੋ ਇਸ ਦੀ ਉਡਾਣ ਸਮਰੱਥਾ ਨੂੰ ਵਧਾਇਆ ਜਾ ਸਕੇ। ਹਾਲਾਂਕਿ, ਇਸ ਦੀ ਸਮਰੱਥਾ ਬਾਰੇ ਜਾਣਕਾਰੀ ਅਜੇ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਸਿੰਧੀਆ ਨੂੰ ਦਿਖਾਏ ਗਏ ਕਾਰ ਦੇ ਕਾਂਸੈਪਟ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਿੱਚ ਦੋ ਯਾਤਰੀ ਉਡਾਣ ਭਰ ਸਕਣਗੇ।
Published by:Krishan Sharma
First published: