ਕੇਜਰੀਵਾਲ ਪੰਜਾਬ ਦੌਰੇ 'ਤੇ: ਉਧਰ, ਦਿੱਲੀ 'ਚ ਹਰ ਤਰ੍ਹਾਂ ਦੇ ਪ੍ਰਾਪਰਟੀ ਟੈਕਸਾਂ 'ਚ ਹੋਵੇਗਾ ਭਾਰੀ ਵਾਧਾ

ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ 272 ਵਾਰਡਾਂ 'ਤੇ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਚੋਣਾਂ ਕਰਵਾਉਣ ਦਾ ਪ੍ਰਸਤਾਵ ਹੈ। ਇਸ ਕਾਰਨ ਤਿੰਨਾਂ ਨਗਰ ਨਿਗਮਾਂ ਦੀ ਤਰਫੋਂ ਅਗਲੇ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਕੇਜਰੀਵਾਲ ਪੰਜਾਬ ਦੌਰੇ 'ਤੇ: ਉਧਰ, ਦਿੱਲੀ 'ਚ ਹਰ ਤਰ੍ਹਾਂ ਦੇ ਪ੍ਰਾਪਰਟੀ ਟੈਕਸਾਂ 'ਚ ਹੋਵੇਗਾ ਭਾਰੀ ਵਾਧਾ

ਕੇਜਰੀਵਾਲ ਪੰਜਾਬ ਦੌਰੇ 'ਤੇ: ਉਧਰ, ਦਿੱਲੀ 'ਚ ਹਰ ਤਰ੍ਹਾਂ ਦੇ ਪ੍ਰਾਪਰਟੀ ਟੈਕਸਾਂ 'ਚ ਹੋਵੇਗਾ ਭਾਰੀ ਵਾਧਾ

 • Share this:
  ਇੱਕ ਪਾਸੇ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ‘ਚ ਕੇਜਰੀਵਾਲ ਦੀ ਗ਼ੈਰ ਹਾਜ਼ਰੀ ‘ਚ ਸਿਆਸੀ ਉੱਥਲ ਪੁੱਥਲ ਹੋ ਗਈ। ਖ਼ਬਰ ਹੈ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ 272 ਵਾਰਡਾਂ 'ਤੇ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਚੋਣਾਂ ਕਰਵਾਉਣ ਦਾ ਪ੍ਰਸਤਾਵ ਹੈ। ਇਸ ਕਾਰਨ ਤਿੰਨਾਂ ਨਗਰ ਨਿਗਮਾਂ ਦੀ ਤਰਫੋਂ ਅਗਲੇ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

  ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ (ਦੱਖਣੀ ਐਮਸੀਡੀ) ਦੇ ਕਮਿਸ਼ਨਰ ਗਿਆਨੇਸ਼ ਭਾਰਤੀ ਨੇ ਅੱਜ ਨਿਗਮ ਸਦਨ ਦੀ ਮੀਟਿੰਗ ਵਿੱਚ ਬਜਟ ਭਾਸ਼ਣ ਪੇਸ਼ ਕੀਤਾ, ਜਿਸ ਵਿੱਚ ਸਾਲ 2021-22 ਲਈ ਸੰਸ਼ੋਧਿਤ ਬਜਟ ਅਨੁਮਾਨ ਅਤੇ 2022-23 ਦੇ ਬਜਟ ਅਨੁਮਾਨ ਪੇਸ਼ ਕੀਤੇ ਗਏ। ਐਸਡੀਐਮਸੀ ਵੱਲੋਂ ਅਗਲੇ ਸਾਲ ਦੇ ਬਜਟ ਅਨੁਮਾਨ ਵਿੱਚ ਕੁਝ ਵਿਸ਼ੇਸ਼ ਪ੍ਰਸਤਾਵ ਵੀ ਰੱਖੇ ਗਏ ਹਨ। ਪਰ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਅਸਰ ਪੈਣ ਵਾਲਾ ਹੈ। ਨਿਗਮ ਨੇ ਬਜਟ ਵਿੱਚ ਪ੍ਰਾਪਰਟੀ ਟੈਕਸ ਦੀ ਦਰ ਵਿੱਚ ਵਾਧਾ ਕਰਨ ਅਤੇ ਸਾਰੀਆਂ ਸ਼੍ਰੇਣੀਆਂ ਦੀਆਂ ਜਾਇਦਾਦਾਂ ਵਿੱਚ ਰਾਹਤ ਦਰਾਂ ਵਿੱਚ ਕਟੌਤੀ ਕਰਨ ਦਾ ਪ੍ਰਸਤਾਵ ਰੱਖਿਆ ਹੈ।

  ਬਜਟ ਪੇਸ਼ ਕਰਦਿਆਂ ਐਸਡੀਐਮਸੀ ਕਮਿਸ਼ਨਰ ਗਿਆਨੇਸ਼ ਭਾਰਤੀ ਨੇ ਪ੍ਰਸਤਾਵ ਦਿੱਤਾ ਕਿ ਨਿਗਮ ਵੱਲੋਂ ਅਗਲੇ ਵਿੱਤੀ ਸਾਲ ਵਿੱਚ ਸਾਰੇ ਵਾਰਡਾਂ ਵਿੱਚ ਐਮਸੀਡੀ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਕਿੰਗ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਅਮਰ ਕਲੋਨੀ, ਗ੍ਰੇਟਰ ਕੈਲਾਸ਼, ਦਿੱਲੀ ਵਿੱਚ ਦੋ ਹੋਰ ਨਵੀਆਂ ਪਾਰਕਿੰਗਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਪੰਜਾਬੀ ਬਾਗ ਅਤੇ ਜਨਕਪੁਰੀ ਵਿੱਚ ਵੀ ਬਹੁਮੰਜ਼ਿਲਾ ਪਾਰਕਿੰਗ ਬਣਾਈ ਜਾਵੇਗੀ।
  Published by:Amelia Punjabi
  First published: