ਹਮਲੇ ਦਾ Alert: ਅੱਤਵਾਦੀਆਂ ਦੇ ਪੋਸਟਰ ਲਾਏ, ਤਸਵੀਰਾਂ 'ਚ ਖ਼ਾਲਿਸਤਾਨੀ ਵੀ..

News18 Punjab
Updated: August 13, 2019, 12:52 PM IST
ਹਮਲੇ ਦਾ Alert: ਅੱਤਵਾਦੀਆਂ ਦੇ ਪੋਸਟਰ ਲਾਏ, ਤਸਵੀਰਾਂ 'ਚ ਖ਼ਾਲਿਸਤਾਨੀ ਵੀ..
ਹਮਲੇ ਦਾ Alert: ਅਤਿਵਾਦੀਆਂ ਦੇ ਲਾਏ ਪੋਸਟਰ, ਤਸਵੀਰਾਂ 'ਚ ਖ਼ਾਲਿਸਤਾਨੀ ਵੀ..

  • Share this:
ਖੁਫੀਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਅੱਤਵਾਦੀ ਹਮਲੇ ਤੋਂ ਅਲਰਟ ਕੀਤਾ ਹੈ। ਇਸ ਤੋਂ ਬਾਅਦ ਰਾਜਧਾਨੀ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਅੱਤਵਾਦੀਆਂ ਦੇ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿਚ ਇੰਡੀਅਨ ਮੁਜਾਹਿਦੀਨ, ਅਲ ਕਾਇਦਾ ਅਤੇ ਖਾਲਿਸਤਾਨ ਫੋਰਸ ਦੇ ਅੱਤਵਾਦੀ ਵੀ ਸ਼ਾਮਲ ਹਨ। ਪੋਸਟਰਾਂ ਵਿਚ ਪੁਲਿਸ ਨੰਬਰ ਦਿੱਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਵੇਖਣ 'ਤੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਮੁਖਬਰ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਇਸ ਦੌਰਾਨ ਸੋਮਵਾਰ ਰਾਤ ਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ 2 ‘ਤੇ ਬੰਬ ਹੋਣ ਦੀ ਖਬਰ ਮਿਲੀ ਹੈ। ਡਿਪਟੀ ਪੁਲਿਸ ਕਮਿਸ਼ਨਰ ਸੰਜੇ ਭਾਟੀਆ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਦੱਸਿਆ ਕਿ ਇਕ ਬੰਬ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ -2 ਵਿਖੇ ਰੱਖਿਆ ਗਿਆ ਹੈ। ਜੇ ਤੁਸੀਂ ਬੰਬ ਨੂੰ ਫਟਣ ਤੋਂ ਰੋਕ ਸਕਦੇ ਹੋ, ਤਾਂ ਰੋਕ ਲਵੋ। ਹਾਲਾਂਕਿ ਭਾਲ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਬੰਬ ਦੀ ਜਾਣਕਾਰੀ ਨੂੰ ਜਾਅਲੀ ਦੱਸਿਆ।
Loading...
First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...