• Home
  • »
  • News
  • »
  • national
  • »
  • SECURITY GUARD ADMINISTERS INJECTION TO PATIENT AT ODISHA HOSPITAL VIDEO GOES VIRAL

Viral Video : ਸੁਰੱਖਿਆ ਗਾਰਡ ਨੇ ਸਰਕਾਰੀ ਹਸਪਤਾਲ 'ਚ ਮਰੀਜ਼ ਦੇ ਲਗਾਇਆ ਟੀਕਾ....

ਹਸਪਤਾਲ ਵਿੱਚ ਦੂਜੇ ਮਰੀਜ਼ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਇਸ ਘਟਨਾ ਨੂੰ ਰਿਕਾਰਡ ਕੀਤਾ ਅਤੇ ਇਸਨੂੰ ਆਨਲਾਈਨ ਅਪਲੋਡ ਕਰ ਦਿੱਤਾ। ਜਿਸ ਤੋਂ ਬਾਅਦ ਇਹ ਤੇਜੀ ਨਾਲ ਸੋਸ਼ਲ ਮੀਡੀਆ (social media) ਉੱਤੇ ਵਾਇਰਲ ਹੋ ਗਈ।

Viral Video : ਸੁਰੱਖਿਆ ਗਾਰਡ ਨੇ ਸਰਕਾਰੀ ਹਸਪਤਾਲ 'ਚ ਮਰੀਜ਼ ਦੇ ਲਗਾਇਆ ਟੀਕਾ....(Video Screenshot)

Viral Video : ਸੁਰੱਖਿਆ ਗਾਰਡ ਨੇ ਸਰਕਾਰੀ ਹਸਪਤਾਲ 'ਚ ਮਰੀਜ਼ ਦੇ ਲਗਾਇਆ ਟੀਕਾ....(Video Screenshot)

  • Share this:
    ਉੜੀਸਾ ਦੇ ਅੰਗੁਲ ਜ਼ਿਲ੍ਹੇ (Odisha Angul district) ਦੇ ਇੱਕ ਸਰਕਾਰੀ ਹਸਪਤਾਲ ਦੇ ਸੁਰੱਖਿਆ ਗਾਰਡ(security guard) ਨੇ ਇੱਕ ਮਰੀਜ਼ ਨੂੰ ਟੀਕਾ ਲਗਾਉਂਦੇ ਹੋਏ ਦਿਖਾਈ ਦਿੱਤੇ। ਹਸਪਤਾਲ ਵਿੱਚ ਦੂਜੇ ਮਰੀਜ਼ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਇਸ ਘਟਨਾ ਨੂੰ ਰਿਕਾਰਡ ਕੀਤਾ ਅਤੇ ਇਸਨੂੰ ਆਨਲਾਈਨ ਅਪਲੋਡ ਕਰ ਦਿੱਤਾ। ਜਿਸ ਤੋਂ ਬਾਅਦ ਇਹ ਤੇਜੀ ਨਾਲ ਸੋਸ਼ਲ ਮੀਡੀਆ (social media) ਉੱਤੇ ਵਾਇਰਲ ਹੋ ਗਈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਿਕ ਮਰੀਜ਼ ਨੂੰ ਮਾਮੂਲੀ ਦੁਰਘਟਨਾ ਵਿੱਚ ਸੱਟ ਲੱਗੀ ਸੀ ਅਤੇ ਉਹ ਟੈਟਨਸ ਇੰਨਜੈਕਸ਼ ਲਗਵਾਉਣ ਲਈ ਹਸਪਤਾਲ ਆਇਆ ਸੀ।

    ਇਹ ਪੁੱਛੇ ਜਾਣ 'ਤੇ ਕਿ ਕਿਸੇ ਡਾਕਟਰ, ਨਰਸ ਜਾਂ ਪੈਰਾ -ਮੈਡੀਕਲ ਸਟਾਫ ਨੇ ਮਰੀਜ਼ ਨੂੰ ਟੀਕਾ ਕਿਉਂ ਨਹੀਂ ਲਗਾਇਆ, ਸਹਾਇਕ ਮੁੱਖ ਮੈਡੀਕਲ ਸੁਪਰਡੈਂਟ ਮਾਨਸ ਰੰਜਨ ਬਿਸਵਾਲ ਨੇ ਕਿਹਾ, "ਅਸੀਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਕਾਰਵਾਈ ਵੀ ਕੀਤੀ ਜਾਏਗੀ। ਘਟਨਾ ਦੇ ਸਮੇਂ ਇੰਚਾਰਜ ਕੌਣ ਸੀ ਇਸ ਬਾਰੇ ਪਤਾ ਲਗਾ ਰਹੇ ਹਾਂ। ”

    ਇਸ ਤੋਂ ਪਹਿਲਾਂ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਪ੍ਰਦੀਪਤਾ ਕੁਮਾਰ ਮਹਾਪਾਤਰਾ ਨੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਗੈਰ-ਸਿਹਤ ਸੰਭਾਲ ਸਟਾਫ ਮਰੀਜ਼ਾਂ ਦੇ ਇਲਾਜ ਜਾਂ ਡਾਕਟਰਾਂ ਦੀ ਸਹਾਇਤਾ ਲਈ ਤਾਇਨਾਤ ਨਹੀਂ ਕੀਤਾ ਜਾ ਸਕਦਾ।
    Published by:Sukhwinder Singh
    First published: