ਸੰਸਦ 'ਚ ਬੈਰੀਕੇਡ ਨਾਲ ਟਕਰਾਈ ਐਮਪੀ ਦੀ ਕਾਰ, ਸੈਨਾ ਦੇ ਕਮਾਂਡੋ ਨੇ ਤਾਨ ਲਈ ਬੰਦੂਕ

News18 Punjab
Updated: February 12, 2019, 7:13 PM IST
ਸੰਸਦ 'ਚ ਬੈਰੀਕੇਡ ਨਾਲ ਟਕਰਾਈ ਐਮਪੀ ਦੀ ਕਾਰ, ਸੈਨਾ ਦੇ ਕਮਾਂਡੋ ਨੇ ਤਾਨ ਲਈ ਬੰਦੂਕ
News18 Punjab
Updated: February 12, 2019, 7:13 PM IST
ਸੰਸਦ ਭਵਨ ਵਿਚ ਉਸ ਸਮੇਂ ਭਾਜੜ ਮਚ ਗਈ ਜਦੋਂ ਇਕ ਐਮਪੀ ਦੀ ਕਾਰ ਬੈਰੀਕੇਟ ਨਾਲ ਟਕਰਾ ਗਈ। ਸਵੇਰੇ ਪੌਣੇ 12 ਵਜੇ ਵਾਪਰੀ ਘਟਨਾ ਤੋਂ ਬਾਅਦ ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੰਸਦ ਵਿਚ ਹਾਈ ਅਲਰਟ ਤੱਕ ਜਾਰੀ ਕਰ ਦਿੱਤਾ ਗਿਆ। ਸੰਸਦ ਵਿਚ ਤਾਇਨਾਤ ਇਕ ਕਮਾਂਡੋ ਨੇ ਜਿਵੇਂ ਹੀ ਇਸ ਕਾਰ ਨੂੰ ਅੰਦਰ ਦਾਖਲ ਹੁੰਦੇ ਵੇਖਿਆ ਤਾਂ ਉਸ ਨੇ ਕਾਰ ਉਤੇ ਬੰਦੂਕ ਤਾਨ ਲ਼ਈ। ਬਾਅਦ ਵਿਚ ਪਤਾ ਲੱਗਾ ਕਿ ਕਾਰ ਮਣੀਪੁਰ ਦੇ ਕਾਂਗਰਸ ਸਾਂਸਦ ਡਾ. ਥੋਕਚੋਮ ਮੇਨਿਆ ਦੀ ਹੈ। ਸੁਰੱਖਿਆ ਕਰਮੀਆਂ ਨੇ ਕਾਰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਤਾ ਲੱਗਾ ਹੈ ਕਿ ਜਦੋਂ ਗੇਟ ਦੇ ਨਜ਼ਦੀਕ ਕਾਰ ਸੁਰੱਖਿਆ ਸਿਸਟਮ ਨਾਲ ਟਕਰਾਈ ਤਾਂ ਸੁਰੱਖਿਆ ਅਲਾਰਮ ਵੱਜ ਗਿਆ। ਇਸ ਪਿੱਛੋਂ ਸੁਰੱਖਿਆ ਅਧਿਕਾਰੀ ਹਰਕਤ ਵਿੱਚ ਆ ਗਏ ਤੇ ਆਪਣੀ ਪੁਜ਼ੀਸ਼ਨ ਲੈ ਕੇ ਮੋਰਚਾ ਸੰਭਾਲ ਲਿਆ। ਦਰਅਸਲ, ਕਾਰ ਸੁਰੱਖਿਆ ਗੇਟ ’ਤੇ ਰੁਕਣ ਦੀ ਬਜਾਏ ਤੈਅ ਥਾਂ ਤੋਂ ਅੱਗੇ ਨਿਕਲ ਗਈ। ਇਸ ਦੌਰਾਨ ਗੱਡੀ ਦਾ ਟਾਇਰ ਹੇਠਾਂ ਲੱਗੇ ਲੋਹੇ ਦੇ ਬੈਰੀਕੇਡ ਨਾਲ ਟਕਰਾ ਕੇ ਫਟ ਗਿਆ। ਗੱਡੀ ਦੇ ਸੁਰੱਖਿਆ ਸਿਸਟਮ ਨਾਲ ਟਕਰਾਉਂਦਿਆਂ ਹੀ ਅਚਾਨਕ ਸੁਰੱਖਿਆ
Loading...
First published: February 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...