Home /News /national /

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋ-ਵਿਨ ਦੀ ਸਫਲਤਾ ਨੂੰ ਦੇਖਦਿਆਂ ਯੂ-ਵਿਨ ਪਲੇਟਫਾਰਮ ਲਾਂਚ,ਡਿਜਿਟਲ ਰੱਖੇਗਾ ਰਿਕਾਰਡ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋ-ਵਿਨ ਦੀ ਸਫਲਤਾ ਨੂੰ ਦੇਖਦਿਆਂ ਯੂ-ਵਿਨ ਪਲੇਟਫਾਰਮ ਲਾਂਚ,ਡਿਜਿਟਲ ਰੱਖੇਗਾ ਰਿਕਾਰਡ

U-WIN -ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦਾ ਰੱਖਿਆ ਜਾਵੇਗਾ ਡਿਜੀਟਲ ਰਿਕਾਰਡ

U-WIN -ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦਾ ਰੱਖਿਆ ਜਾਵੇਗਾ ਡਿਜੀਟਲ ਰਿਕਾਰਡ

ਕੋ-ਵਿਨ ਐਪ ਦੀ ਸਫਲਤਾ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਯੂ-ਵਿਨ ਪਲੇਟਫਾਰਮ ਲਾਂਚ ਕੀਤਾ ਗਿਆ ਹੈ । ਇਸ ਪ੍ਰੋਗਰਾਮ ਦਾ ਇੱਕ ਪਾਇਲਟ ਪ੍ਰਾਜੈਕਟ ਦੇਸ਼ ਦੇ ਹਰ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ-ਦੋ ਜ਼ਿਲ੍ਹਿਆਂ ਦੇ ਵਿੱਚ ਸ਼ੂਰੂ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਈਏ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ 11 ਜਨਵਰੀ ਨੂੰ ਦੇਸ਼ ਦੇ 65 ਜ਼ਿਲ੍ਹਿਆਂ ਦੇ ਵਿੱਚ ਕਾਂਚ ਕਰ ਦਿੱਤੀ ਗਈ ਹੈ।

ਹੋਰ ਪੜ੍ਹੋ ...
  • Last Updated :
  • Share this:

ਭਾਰਤ 'ਚ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਲਈ ਕੋ-ਵਿਨ ਐਪ ਦੀ ਮਦਦ ਦੇ ਨਾਲ ਟੀਕਾਕਰਨ ਦਾ ਰਿਕਾਰਡ ਰੱਖਿਆ ਜਾਂਦਾ ਰਿਹਾ ਹੈ । ਜਿਸ ਤੋਂ ਬਾਅਦ ਕੋ-ਵਿਨ ਐਪ ਦੀ ਸਫਲਤਾ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਯੂ-ਵਿਨ ਪਲੇਟਫਾਰਮ ਲਾਂਚ ਕੀਤਾ ਗਿਆ ਹੈ । ਇਸ ਪ੍ਰੋਗਰਾਮ ਦਾ ਇੱਕ ਪਾਇਲਟ ਪ੍ਰਾਜੈਕਟ ਦੇਸ਼ ਦੇ ਹਰ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ-ਦੋ ਜ਼ਿਲ੍ਹਿਆਂ ਦੇ ਵਿੱਚ ਸ਼ੂਰੂ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਈਏ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ 11 ਜਨਵਰੀ ਨੂੰ ਦੇਸ਼ ਦੇ 65 ਜ਼ਿਲ੍ਹਿਆਂ ਦੇ ਵਿੱਚ ਕਾਂਚ ਕਰ ਦਿੱਤੀ ਗਈ ਹੈ।

ਭਾਰਤ 'ਚ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਲਈ ਕੋ-ਵਿਨ ਐਪ ਦੀ ਮਦਦ ਦੇ ਨਾਲ ਟੀਕਾਕਰਨ ਦਾ ਰਿਕਾਰਡ ਰੱਖਿਆ ਜਾਂਦਾ ਰਿਹਾ ਹੈ । ਜਿਸ ਤੋਂ ਬਾਅਦ ਕੋਵਿੰਨ ਐਪ ਦੀ ਸਫਲਤਾ ਨੂੰ ਦੇਖਦਿਆਂ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਯੂ-ਵਿਨ ਪਲੇਟਫਾਰਮ ਲਾਂਚ ਕੀਤਾ ਗਿਆ ਹੈ । ਇਸ ਪ੍ਰੋਗਰਾਮ ਦਾ ਇੱਕ ਪਾਇਲਟ ਪ੍ਰਾਜੈਕਟ ਦੇਸ਼ ਦੇ ਹਰ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ-ਦੋ ਜ਼ਿਲ੍ਹਿਆਂ ਦੇ ਵਿੱਚ ਸ਼ੂਰੂ ਕਰ ਦਿੱਤਾ ਗਿਆ ਹੈ ।

ਤੁਹਾਨੂੰ ਦੱਸ ਦਈਏ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ 11 ਜਨਵਰੀ ਨੂੰ ਦੇਸ਼ ਦੇ 65 ਜ਼ਿ ਲ੍ਹਿਆਂ ਦੇ ਵਿੱਚ ਕਾਂਚ ਕਰ ਦਿੱਤੀ ਗਈ ਹੈ। ਯੂ-ਵਿਨ ਦੀ ਵਰਤੋਂ ਕਰ ਕੇ ਦੇਸ਼ ਦੀ ਹਰ ਉਹ ਔਰਤ ਜੋ ਗਰਭਵਤੀ ਹੈ ਉਸ ਦਾ ਰਜਿਸਟਰੇਸ਼ਨ ਕੀਤਾ ਜਾਵੇਗਾ ।ਜਿਸ ਰਾਹੀਂ ਉਸ ਔਰਤ ਦੇ ਬੱਚਿਆਂ ਦਾ ਰਿਕਾਰਡ ਅਤੇ ਉਨ੍ਹਾਂ ਦੇ ਜਨਮ ਸਮੇਂ ਅਤੇ ਬਾਅਦ ਵਿੱਚ ਲਗਾਏ ਗਏ ਟੀਕਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਯੂ-ਵਿਨ ਪਲੇਟਫਾਰਮ ਕੋ-ਵਿਨ 'ਤੇ ਅਧਾਰਿਤ ਹੈ ਜੋ ਕਿ ਭਾਰਤ ਦਾ ਕੋਰੋਨਾ ਦੀ ਲੜਾਈ ਦੇ ਵਿੱਚ ਡਿਜੀਟਲ ਅਤੇ ਬੁਨਿਆਦੀ ਢਾਂਚਾ ਹੈ । ਯੂ-ਵਿਨ ਦੀ ਮਦਦ ਦੇ ਨਾਲ ਲੋਕ ਆਪਣੇ ਘਰ ਬੈਠ ਕੇ ਹੀ ਕੋਰੋਨਾ ਦੇ ਅਗਲੇ ਟੀਕੇ ਦੀ ਤਰੀਕ ਅਤੇ ਟੀਕਿਆਂ ਦੀ ਉਪਲਬਧਤਾ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ ।ਬਿਲਕੁਲ ਇਸੇ ਹੀ ਤਰ੍ਹਾਂ ਛੋਟੇ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਦੇ ਟੀਕਾਕਰਨ ਕਾਰਡ ਰੱਖਣ ਅਤੇ ਟੀਕਿਆਂ ਦੀਆਂ ਤਰੀਕਾਂ ਯਾਦ ਰੱਖਣ ਦੇ ਨਾਲ-ਨਾਲ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਹੋਣ ਦੀਆਂ ਮੁਸ਼ਕਲਾਂ ਤੋਂ ਵੀ ਨਿਜਾਤ ਮਿਲ ਜਾਵੇਗੀ।

ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਯੂ-ਵਿਨ ਦੀ ਮਦਦ ਦੇ ਨਾਲ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਇੱਕ ਹੀ ਜਗ੍ਹਾ ਉੱਪਰ ਮਿਲ ਜਾਵੇਗੀ । ਇਸ ਦੇ ਨਾਲ ਹੀ ਟੀਕਾਕਰਨ ਲਈ ਅਪਾਇੰਟਮੈਂਟ ਵੀ ਬੁੱਕ ਕੀਤੀ ਜਾ ਸਕਦੀ ਹੈ। ਹੁਣ ਤੱਕ ਦੇਸ਼ ਭਰ ਦੇ ਵਿੱਚ ਯੂਆਈਪੀ ਦੇ ਤਹਿਤ ਟੀਕਾਕਰਨ ਦਾ ਰਿਕਾਰਡ ਰੱਖਿਆ ਜਾਂਦਾ ਸੀ ਪਰ ਹੁਣ ਯੂ-ਵਿਨ ਐਪ ਦੀ ਮਦਦ ਦੇ ਨਾਲ ਇਹ ਰਿਕਾਰਡ ਰੱਖਣ ਦੀ ਲੋੜ ਨਹੀਂ ਹੈ।

ਦਰਅਸਲ ਹੁਣ ਸਾਰੇ ਹੀ ਟੀਕਾਕਰਨ ਦੇ ਸਾਰੇ ਰਿਕਾਰਡ ਡਿਜੀਟਲ ਰੂਪ ਵਿੱਚ ਰੱਖਿਆ ਜਾ ਸਕੇਗਾ ।ਇੰਨਾ ਹੀ ਨਹੀਂ ਇੱਕ ਵਾਰ ਪੂਰਾ ਟੀਕਾਕਰਨ ਪ੍ਰੋਗਰਾਮ ਡਿਜ਼ੀਟਲ ਹੋ ਜਾਣ ਤੋਂ ਬਾਅਦ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਨੂੰ ਨਾਲ ਦੇ ਨਾਲ ਟੀਕਾਕਰਨ ਦਾ ਸਰਟੀਫਿਕੇਟ ਵੀ ਮਿਲ ਜਾਵੇਗਾ ।ਜੇ  ਟੀਕਾ ਲਗਵਾਉਣ ਵਾਲਾ ਚਾਹੁੰਦਾ ਹੈ ਤਾਂ ਉਹ ਇਸ ਨੂੰ ਡਾਊਨਲੋਡ ਵੀ ਕਰ ਸਕਦਾ ਹੈ। ਇਹ ਸਰਟੀਫਿਕੇਟ ਡਿਜੀ-ਲਾਕਰ ਵਿੱਚ ਰੱਖੇ ਜਾਣਗੇ।

Published by:Shiv Kumar
First published:

Tags: Central government, Corona, Corona vaccine, COVID-19, Vaccine