ਯੂਪੀ ਦੇ ਡਾਕਟਰ ਦਾ ਕਬੂਲਨਾਮਾ- 100 ਲੋਕਾਂ ਨੂੰ ਮਾਰ ਕੇ ਲਾਸ਼ਾਂ ਮਗਰਮੱਛਾਂ ਅੱਗੇ ਸੁੱਟ ਦਿੱਤੀਆਂ...

News18 Punjabi | News18 Punjab
Updated: August 1, 2020, 2:21 PM IST
share image
ਯੂਪੀ ਦੇ ਡਾਕਟਰ ਦਾ ਕਬੂਲਨਾਮਾ- 100 ਲੋਕਾਂ ਨੂੰ ਮਾਰ ਕੇ ਲਾਸ਼ਾਂ ਮਗਰਮੱਛਾਂ ਅੱਗੇ ਸੁੱਟ ਦਿੱਤੀਆਂ...
ਯੂਪੀ ਦੇ ਡਾਕਟਰ ਦਾ ਕਬੂਲਨਾਮਾ- 100 ਲੋਕਾਂ ਨੂੰ ਮਾਰ ਕੇ ਲਾਸ਼ਾਂ ਮਗਰਮੱਛਾਂ ਅੱਗੇ ਸੁੱਟ...

  • Share this:
  • Facebook share img
  • Twitter share img
  • Linkedin share img
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਪਰ ਜਦੋਂ ਇਕ ਡਾਕਟਰ ਲੋਕਾਂ ਨੂੰ ਜੀਵਨ ਦੀ ਥਾਂ ਮੌਤ ਦੇਵੇ ਤਾਂ ਇਸ ਤੋਂ ਵੱਡਾ ਅਪਰਾਧ ਹੋਰ ਕੋਈ ਨਹੀਂ ਹੋ ਸਕਦਾ। ਦੇਵੇਂਦਰ ਸ਼ਰਮਾ ਬਾਰੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ, ਜਿਸ ਨੇ ਡਾਕਟਰ ਦੇ ਪੇਸ਼ੇ ਵਿੱਚ ਰਹਿੰਦਿਆਂ ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।

ਸੀਰੀਅਲ ਕਿਲਰ ਡਾ. ਦੇਵੇਂਦਰ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ 50 ਲੋਕਾਂ ਦੀ ਹੱਤਿਆ ਤੋਂ ਬਾਅਦ ਗਿਣਨਾ ਬੰਦ ਕਰ ਦਿੱਤਾ ਸੀ, ਪਰ ਅੱਜ ਉਸ ਨੇ ਇੱਕ ਵਾਰ ਫਿਰ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਨੇ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਹੈ। ਸਿਰਫ ਇਹ ਹੀ ਨਹੀਂ, ਉਸ ਨੇ ਦੱਸਿਆ ਕਿ ਉਹ ਲਾਸ਼ਾਂ ਨੂੰ ਯੂਪੀ ਦੀ ਨਹਿਰ ਵਿੱਚ ਸੁੱਟ ਦਿੰਦਾ ਸੀ, ਜਿਸ ਵਿੱਚ ਬਹੁਤ ਸਾਰੇ ਮਗਰਮੱਛ ਸਨ।

ਦੇਵੇਂਦਰ ਸ਼ਰਮਾ ਨੂੰ ਕੁਝ ਦਿਨ ਪਹਿਲਾਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਪਿਛਲੇ 16 ਸਾਲਾਂ ਤੋਂ ਕਿਡਨੀ ਰੈਕੇਟ ਨਾਲ ਜੁੜੇ ਇੱਕ ਕੇਸ ਵਿੱਚ ਸਜ਼ਾ ਕੱਟ ਰਿਹਾ ਸੀ ਅਤੇ ਪੈਰੋਲ ਉਤੇ ਬਾਹਰ ਆਇਆ ਸੀ। 20 ਦਿਨਾਂ ਵਿਚ ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਵਾਪਸ ਜੇਲ੍ਹ ਜਾਣਾ ਸੀ, ਪਰ ਉਹ ਰੂਪੋਸ਼ ਹੋ ਗਿਆ। ਹੁਣ ਇਕ ਵਾਰ ਜਦੋਂ ਉਹ ਫੜਿਆ ਗਿਆ ਹੈ, ਤਾਂ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਪੁਲਿਸ ਨੇ ਦਾਅਵਾ ਕੀਤਾ ਕਿ ਉਹ ਕਤਲ ਦੇ 100 ਤੋਂ ਵੱਧ ਮਾਮਲਿਆਂ ਵਿੱਚ ਸ਼ਾਮਲ ਸੀ ਪਰ ਅਸਲ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ। ਸਬੰਧਤ ਰਾਜਾਂ ਦੀ ਪੁਲਿਸ ਉਸ ਦੇ ਖਿਲਾਫ ਦਿੱਲੀ, ਯੂਪੀ, ਹਰਿਆਣਾ ਅਤੇ ਰਾਜਸਥਾਨ ਵਿੱਚ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਬੀਏਐਮਐਸ ਡਿਗਰੀ ਧਾਰਕ ਦੇਵੇਂਦਰ ਸ਼ਰਮਾ (62) ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਪੁਰਨੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਇੱਕ ਕਤਲ ਦੇ ਕੇਸ ਵਿੱਚ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਛੇ ਮਹੀਨਿਆਂ ਬਾਅਦ ਉਸ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਦੱਸਿਆ ਕਿ ਸ਼ਰਮਾ ਨੂੰ ਅਗਵਾ ਅਤੇ ਕਤਲ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਇੱਕ ਜਾਅਲੀ ਗੈਸ ਏਜੰਸੀ ਚਲਾਉਣ ਲਈ ਉੱਤਰ ਪ੍ਰਦੇਸ਼ ਵਿੱਚ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਈ ਰਾਜਾਂ ਵਿੱਚ ਕਿਡਨੀ ਵੇਚਣ ਵਾਲੇ ਗਿਰੋਹ ਨੂੰ ਚਲਾਉਣ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ।
Published by: Gurwinder Singh
First published: August 1, 2020, 2:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading