Home /News /national /

ਆਲੀਸ਼ਾਨ ਮਕਾਨ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 5 ਔਰਤਾਂ ਮੌਕੇ 'ਤੇ ਗਾਹਕਾਂ ਸਣੇ ਕਾਬੂ

ਆਲੀਸ਼ਾਨ ਮਕਾਨ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 5 ਔਰਤਾਂ ਮੌਕੇ 'ਤੇ ਗਾਹਕਾਂ ਸਣੇ ਕਾਬੂ

ਆਲੀਸ਼ਾਨ ਮਕਾਨ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 5 ਔਰਤਾਂ ਮੌਕੇ 'ਤੇ ਗਾਹਕਾਂ ਸਣੇ ਕਾਬੂ

ਆਲੀਸ਼ਾਨ ਮਕਾਨ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 5 ਔਰਤਾਂ ਮੌਕੇ 'ਤੇ ਗਾਹਕਾਂ ਸਣੇ ਕਾਬੂ

ਛਾਪੇਮਾਰੀ ਦੌਰਾਨ ਪੁਲਿਸ ਨੇ ਘਰ ਦੇ ਕਮਰਿਆਂ ਵਿੱਚੋਂ ਕਈ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਕੀਤੀਆਂ ਹਨ

 • Share this:

  ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਛਾਪਾ ਮਾਰ ਕੇ ਪੰਜ ਔਰਤਾਂ ਅਤੇ ਦੋ ਮਰਦਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਛਾਪੇਮਾਰੀ ਮੋਤੀਹਾਰੀ ਨਗਰ ਦੇ ਮੁਫਾਸਿਲ ਥਾਣਾ ਖੇਤਰ ਦੇ ਬੰਕਟ ਪਿੰਡ 'ਚ ਕੀਤੀ। ਇੱਕ ਨਿੱਜੀ ਘਰ ਵਿੱਚ ਛਾਪੇਮਾਰੀ ਤੋਂ ਬਾਅਦ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ। ਇਹ ਛਾਪੇਮਾਰੀ ਸਿਖਿਆਰਥੀ ਡੀਐਸਪੀ ਵਿਨੀਤਾ ਸਿਨਹਾ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਇਸ ਨਾਜਾਇਜ਼ ਕਾਰੋਬਾਰ ਦਾ ਪਰਦਾਫਾਸ਼ ਕੀਤਾ ਗਿਆ।

  ਪੁਲਿਸ ਨੂੰ ਦੇਹ ਵਪਾਰ ਦੇ ਕਾਲੇ ਧੰਦੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਥਾਣਾ ਮੁਫਸਲ ਅਤੇ ਛਤੌਨੀ ਪੁਲਿਸ ਨੇ ਟਰੇਨੀ ਡੀ.ਐਸ.ਪੀ ਦੀ ਅਗਵਾਈ 'ਚ ਨੈਸ਼ਨਲ ਹਾਈਵੇਅ 28 ਦੇ ਸਾਈਡ 'ਤੇ ਕੋਟਵਾ ਮੋੜ ਨੇੜੇ ਇੱਕ ਆਲੀਸ਼ਾਨ ਘਰ 'ਚ ਛਾਪਾ ਮਾਰ ਕੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਛਾਪੇਮਾਰੀ ਦੌਰਾਨ ਦੋ ਮਰਦਾਂ ਅਤੇ ਪੰਜ ਔਰਤਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਹਿਰਾਸਤ ਵਿੱਚ ਲਿਆ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ ਘਰ ਦੇ ਕਮਰਿਆਂ ਵਿੱਚੋਂ ਕਈ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਕੀਤੀਆਂ ਹਨ, ਜਿਸ ਤੋਂ ਇਸ ਘਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਖੁਲਾਸਾ ਹੁੰਦਾ ਹੈ।


  ਛਾਪੇਮਾਰੀ ਤੋਂ ਬਾਅਦ ਟਰੇਨੀ ਡੀਐਸਪੀ ਵਿਨੀਤਾ ਸਿਨਹਾ ਨੇ ਦੱਸਿਆ ਕਿ ਪੰਜ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 17 ਅਗਸਤ ਨੂੰ ਪੂਰਬੀ ਚੰਪਾਰਨ ਦੇ ਮੇਹਸੀ ਥਾਣੇ ਦੇ ਐਨਐਚ 27 ਦੇ ਕੰਢੇ 'ਤੇ ਇਕ ਰਿਹਾਇਸ਼ੀ ਹੋਟਲ 'ਚ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ, ਜਿੱਥੋਂ ਪੁਲਸ ਨੇ 18 ਨੌਜਵਾਨ ਲੜਕੇ-ਲੜਕੀਆਂ ਨੂੰ ਭੇਦਭਰੀ ਹਾਲਤ 'ਚ ਫੜਿਆ ਸੀ।

  Published by:Ashish Sharma
  First published:

  Tags: Bihar, Police, Sex racket