Home /News /national /

ਗੰਨੇ ਦੇ ਖੇਤ 'ਚ ਧੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਗੁੱਸੇ ਵਿਚ ਆਏ ਪਿਓ ਨੇ ਮੌਤ ਦੇ ਘਾਟ ਉਤਾਰਿਆ

ਸੁਖਲਾਲ ਨੇ ਇਸ ਕਤਲ ਨੂੰ ਅੰਜਾਮ ਦੇਣ ਬਾਰੇ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇੰਟਰ ਦੀ ਵਿਦਿਆਰਥਣ ਦੇ ਪਿੰਡ ਦੇ ਲੜਕੇ ਨਾਲ ਨਾਜਾਇਜ਼ ਸਬੰਧ ਸਨ। ਜਦੋਂ ਉਸ ਨੇ ਆਪਣੀ ਲੜਕੀ ਨੂੰ ਗੰਨੇ ਦੇ ਖੇਤ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਤਾਂ ਉਹ ਲੜਕੀ ਨੂੰ ਘਰ ਲੈ ਗਿਆ ਅਤੇ ਸਮਝਾਇਆ ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਹੋਰ ਪੜ੍ਹੋ ...
  • Share this:

ਗੰਨੇ ਦੇ ਖੇਤ ਵਿਚ ਧੀ ਨੂੰ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਇਕ ਪਿਤਾ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਧੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਕਾਣੇ ਲਾਉਣ ਤੋਂ ਬਾਅਦ ਨਵੀਂ ਕਹਾਣੀ ਘੜ ਦਿੱਤੀ। ਮੁਲਜ਼ਮ ਪਿਤਾ ਨੇ ਪੁਲਿਸ ਕੋਲ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਪਰ ਪੁਲਿਸ ਜਾਂਚ 'ਚ ਸਾਰਾ ਮਾਮਲਾ ਸਾਹਮਣੇ ਆ ਗਿਆ।

ਆਨਰ ਕਿਲਿੰਗ ਦੀ ਇਹ ਘਟਨਾ ਯੂਪੀ ਦੇ ਸ਼ਾਹਜਹਾਂਪੁਰ ਦੀ ਹੈ। ਪੁਲਿਸ ਨੇ ਵਿਦਿਆਰਥਣ ਦੀ ਆਨਰ ਕਿਲਿੰਗ ਦੇ ਮਾਮਲੇ ਦਾ ਖੁਲਾਸਾ ਕੀਤਾ ਹੈ। ਇੰਟਰ ਦੀ ਵਿਦਿਆਰਥਣ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਪਿਤਾ ਨੇ ਨਾਜਾਇਜ਼ ਸਬੰਧਾਂ ਕਾਰਨ ਕੀਤਾ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੇ ਪਿੰਡ ਦੇ ਹੀ ਲੜਕੇ ਨਾਲ ਨਾਜਾਇਜ਼ ਸਬੰਧ ਚੱਲ ਰਹੇ ਸਨ। ਧੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਪਿਤਾ ਨੇ ਧੀ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਘਰ ਲੈ ਜਾ ਕੇ ਨਾ ਸਿਰਫ਼ ਇੱਟ ਮਾਰ ਕੇ ਬੇਟੀ ਦੀ ਹੱਤਿਆ ਕਰ ਦਿੱਤੀ, ਸਗੋਂ ਉਸ ਦੀ ਲਾਸ਼ ਨੂੰ ਬੰਨ੍ਹ ਕੇ ਉਸ ਦਾ ਸਾਈਕਲ, ਸਕੂਲ ਬੈਗ ਅਤੇ ਕੱਪੜੇ ਛੱਪੜ ਵਿਚ ਸੁੱਟ ਦਿੱਤੇ।

24 ਜਨਵਰੀ ਨੂੰ ਲੜਕੀ ਦੀ ਲਾਸ਼ ਛੱਪੜ 'ਚੋਂ ਮਿਲੀ ਸੀ, ਜਿਸ 'ਤੇ ਉਸ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਫਿਲਹਾਲ ਪੁਲਿਸ ਨੇ ਪਿਤਾ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

24 ਜਨਵਰੀ ਨੂੰ ਸਿਧੌਲੀ ਦੇ ਦਿਓਰੀਆ ਇਲਾਕੇ 'ਚ ਛੱਪੜ 'ਚ ਇੰਟਰ ਦੀ ਵਿਦਿਆਰਥੀਣ ਦੀ ਲਾਸ਼ ਕੱਪੜੇ ਨਾਲ ਬੰਨ੍ਹੀ ਹੋਈ ਮਿਲੀ ਸੀ। ਪੁਲਿਸ ਨੇ ਉਸ ਦਾ ਸਾਈਕਲ, ਸਕੂਲ ਬੈਗ ਅਤੇ ਕੱਪੜੇ ਵੀ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਪਿਤਾ ਦੀ ਸ਼ਿਕਾਇਤ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਪੁਲਿਸ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਇਸ ਮਾਮਲੇ 'ਚ ਪਿਤਾ ਸੁਖਲਾਲ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੁਖਲਾਲ ਨੇ ਇਸ ਕਤਲ ਨੂੰ ਅੰਜਾਮ ਦੇਣ ਬਾਰੇ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇੰਟਰ ਦੀ ਵਿਦਿਆਰਥਣ ਦੇ ਪਿੰਡ ਦੇ ਲੜਕੇ ਨਾਲ ਨਾਜਾਇਜ਼ ਸਬੰਧ ਸਨ। ਜਦੋਂ ਉਸ ਨੇ ਆਪਣੀ ਲੜਕੀ ਨੂੰ ਗੰਨੇ ਦੇ ਖੇਤ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਤਾਂ ਉਹ ਲੜਕੀ ਨੂੰ ਘਰ ਲੈ ਗਿਆ ਅਤੇ ਸਮਝਾਇਆ ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਘਰ ਲਿਜਾ ਕੇ ਧੀ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਚਾਦਰ ਵਿਚ ਲਪੇਟ ਕੇ ਉਸ ਦਾ ਸਾਈਕਲ, ਬੈਗ ਅਤੇ ਕੱਪੜੇ ਲੈ ਕੇ ਪਿੰਡ ਦੇ ਛੱਪੜ ਵਿਚ ਸੁੱਟ ਦਿੱਤੇ ਗਏ। ਇਸ ਕਤਲ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਮੁਲਜ਼ਮ ਸੁਕਲ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

Published by:Gurwinder Singh
First published:

Tags: Crime against women, Crime news