Home /News /national /

UP: ਭਾਜਪਾ ਮੰਤਰੀ ਦੀ ਫੁਰਤੀ; ਅੱਧ-ਅਧੂਰੇ ਪੁਲ ਦਾ ਹੀ ਕਰ ਦਿੱਤਾ ਉਦਘਾਟਨ

UP: ਭਾਜਪਾ ਮੰਤਰੀ ਦੀ ਫੁਰਤੀ; ਅੱਧ-ਅਧੂਰੇ ਪੁਲ ਦਾ ਹੀ ਕਰ ਦਿੱਤਾ ਉਦਘਾਟਨ

ਅਜਿਹੇ ਪੁਲ ਦਾ ਫੀਤਾ ਕੱਟ ਕੇ ਉਦਘਾਟਨ ਕਰ ਦਿੱਤਾ, ਜਿਸ 'ਤੇ ਅਜੇ 40 ਫੀਸਦੀ ਕੰਮ ਹੋਣਾ ਬਾਕੀ ਹੈ

ਅਜਿਹੇ ਪੁਲ ਦਾ ਫੀਤਾ ਕੱਟ ਕੇ ਉਦਘਾਟਨ ਕਰ ਦਿੱਤਾ, ਜਿਸ 'ਤੇ ਅਜੇ 40 ਫੀਸਦੀ ਕੰਮ ਹੋਣਾ ਬਾਕੀ ਹੈ

ਅਜਿਹੇ ਪੁਲ ਦਾ ਫੀਤਾ ਕੱਟ ਕੇ ਉਦਘਾਟਨ ਕਰ ਦਿੱਤਾ, ਜਿਸ 'ਤੇ ਅਜੇ 40 ਫੀਸਦੀ ਕੰਮ ਹੋਣਾ ਬਾਕੀ ਹੈ

  • Share this:
    ਉਤਰ ਪ੍ਰਦੇਸ਼ ਚੋਣਾਂ (UP Chunav 2022) ਨੇੜੇ ਆਉਣ ਕਾਰਨ ਭਾਜਪਾ ਦੇ ਇਕ ਮੰਤਰੀ ਨੇ ਉਦਘਾਟਨ ਅਤੇ ਨੀਂਹ ਪੱਥਰ ਰੱਖ ਕੇ ਵਾਹ-ਵਾਹ ਖੱਟਣ ਦੀ ਦੌੜ ਵਿੱਚ ਅੱਧੇ-ਅਧੂਰੇ ਕੰਮ ਦਾ ਉਦਘਾਟਨ ਕੀਤਾ।

    ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਸੁਰੇਸ਼ ਖੰਨਾ (Suresh Khanna) ਨੇ 6 ਜਨਵਰੀ ਨੂੰ ਅਜਿਹੇ ਪੁਲ ਦਾ ਫੀਤਾ ਕੱਟ ਕੇ ਉਦਘਾਟਨ ਕਰ ਦਿੱਤਾ, ਜਿਸ 'ਤੇ ਅਜੇ ਚਾਲੀ ਫੀਸਦੀ ਕੰਮ ਹੋਣਾ ਬਾਕੀ ਹੈ। ਪੁਲ ਦੇ ਉਦਘਾਟਨ ਤੋਂ ਬਾਅਦ ਵੀ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ 7 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ।

    ਸ਼ਾਹਜਹਾਂਪੁਰ ਨੂੰ ਨਗਰ ਨਿਗਮ ਬਣਾਉਣ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਵਿੱਚ ਕੈਬਨਿਟ ਮੰਤਰੀ ਸੁਰੇਸ਼ ਖੰਨਾ ਜ਼ਿਲ੍ਹੇ ਵਿੱਚ ਵਿਕਾਸ ਦੀ ਗੰਗਾ ਵਹਾਉਣ ਦਾ ਦਾਅਵਾ ਕਰ ਰਹੇ ਹਨ। ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਮੰਤਰੀ ਸੁਰੇਸ਼ ਖੰਨਾ ਜ਼ਿਲ੍ਹੇ ਵਿੱਚ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਿੱਚ ਰੁੱਝੇ ਹੋਏ ਹਨ। ਇਸੇ ਲੜੀ ਤਹਿਤ ਉਨ੍ਹਾਂ 6 ਜਨਵਰੀ ਨੂੰ ਇਸ ਨਿਰਮਾਣ ਅਧੀਨ ਪੁਲ ਦਾ ਉਦਘਾਟਨ ਵੀ ਕੀਤਾ।

    ਦੱਸ ਦਈਏ ਕਿ ਕਕਰਾ ਨਿਊ ਸਿਟੀ ਵਿੱਚ ਸੇਤੂ ਕਾਰਪੋਰੇਸ਼ਨ ਦੀ ਤਰਫੋਂ ਇੱਕ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਦੀ 'ਤੇ ਬਣਨ ਵਾਲੇ ਇਸ ਪੁਲ ਦਾ ਉਦਘਾਟਨ ਹੋਣ ਤੋਂ ਬਾਅਦ ਵੀ ਸੇਤੂ ਨਿਗਮ ਦੇ ਕਰਮਚਾਰੀ ਕੰਮ ਕਰ ਰਹੇ ਹਨ। ਪੁਲ ਬਣਾਉਣ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਬਣਨ ਵਿੱਚ ਅਜੇ 15 ਤੋਂ 20 ਦਿਨ ਲੱਗਣਗੇ।

    ਸਥਾਨਕ ਲੋਕਾਂ ਅਨੁਸਾਰ ਮੰਤਰੀ ਨੇ ਅਜਿਹਾ ਆਗਾਮੀ ਚੋਣਾਂ ਵਿੱਚ ਆਪਣੀ ਸਰਕਾਰ ਵੱਲੋਂ ਕੀਤੇ ਗਏ ਵੱਧ ਤੋਂ ਵੱਧ ਕੰਮਾਂ ਨੂੰ ਲੋਕਾਂ ਵਿੱਚ ਗਿਣਾਉਣ ਦੇ ਮਕਸਦ ਨਾਲ ਕੀਤਾ ਹੈ। ਦੂਜੇ ਪਾਸੇ ਡੀਐਮ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
    Published by:Gurwinder Singh
    First published:

    Tags: Assembly Elections 2022, BJP, Punjab Election 2022, Uttar Pardesh, Yogi Adityanath

    ਅਗਲੀ ਖਬਰ