Uttar Pradesh: ਉੱਤਰ ਪ੍ਰਦੇਸ਼ ਤੋਂ ਇੱਕ ਵਹਿਸ਼ੀ ਅਪਰਾਧ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 9 ਸਾਲਾ ਬੱਚੀ ਨੂੰ ਬੇਰਹਿਮੀ ਨਾਲ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿੱਚ ਇੱਥੋਂ ਦੇ ਮਾਧੋਪੁਰ ਪਿੰਡ ਦੇ ਬਾਹਰਵਾਰ ਇੱਕ ਕਣਕ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ।
ਉਸ ਦੇ ਪਰਿਵਾਰਕ ਮੈਂਬਰ ਜੋ ਕਿ ਇੱਕ ਰਾਤ ਤੋਂ ਭਾਲ ਕਰ ਰਹੇ ਸਨ, ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਕਣਕ ਦੇ ਖੇਤ ਵਿੱਚ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ। ਕਥਿਤ ਤੌਰ 'ਤੇ ਉਸ ਦੇ ਚਿਹਰੇ, ਪੇਟ ਅਤੇ ਹੱਥਾਂ -ਪੈਰਾਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨਾਂ ਨਾਲ ਉਹ ਜ਼ਿੰਦਾ ਸੀ। ਉਸ ਦਾ ਪੇਟ ਕੱਟਿਆ ਹੋਇਆ ਸੀ ਜਿਸ ਨਾਲ ਅੰਤੜੀਆਂ ਬਾਹਰ ਆ ਰਹੀਆਂ ਸਨ। ਕਰੀਬ ਅੱਧਾ ਘੰਟਾ ਤੜਫਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਮਾਮਲਾ ਸੋਸ਼ਲ ਮੀਡੀਆ 'ਤੇ ਲੜਕੀ ਦੀ ਇਕ ਗ੍ਰਾਫਿਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਾਹਮਣੇ ਆਇਆ, ਜਿਸ 'ਚ ਲੜਕੀ ਤੜਫਦੀ ਦਿਖਾਈ ਦੇ ਰਹੀ ਸੀ ਜਦੋਂ ਕਿ ਆਸ-ਪਾਸ ਦੇ ਲੋਕਾਂ ਨੇ ਉਸ ਦੀ ਵੀਡੀਓ ਬਣਾਈ ਸੀ। ਉਨ੍ਹਾਂ ਨੇ ਉਸ ਲੜਕੀ ਨੂੰ ਵੀ ਪੁੱਛਿਆ ਕਿ ਉਸ ਨੂੰ ਕਿਸ ਨੇ ਸੱਟ ਮਾਰੀ ਹੈ ਪਰ ਲੜਕੀ ਕੁਝ ਨਹੀਂ ਬੋਲ ਸਕੀ, ਅਖੀਰ ਕੁਝ ਪਲਾਂ ਬਾਅਦ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 9 ਸਾਲ ਅਨਮ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਚਾਚੇ ਸ਼ਾਦਾਬ ਨਾਲ ਸਥਾਨਕ ਮੇਲਾ ਦੇਖਣ ਗਈ ਸੀ, ਜਿੱਥੋਂ ਉਹ ਲਾਪਤਾ ਹੋ ਗਈ ਸੀ। ਜਿਸ ਬਾਅਦ ਪਰਿਵਾਰ ਵਾਲਿਆਂ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ। ਹਾਲਾਂਕਿ, ਉਹ ਕਿਧਰੇ ਨਹੀਂ ਮਿਲੀ। ਬਾਅਦ ਵਿੱਚ ਅਮਰੀਆ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਖਬਰਾਂ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰੇ ਸੂਚਨਾ ਮਿਲਣ 'ਤੇ ਉਸ ਦੇ ਮਾਤਾ-ਪਿਤਾ ਵੀ ਮੌਕੇ 'ਤੇ ਪਹੁੰਚ ਗਏ। ਉਹ ਸਥਾਨਕ ਲੋਕਾਂ ਨੂੰ ਬੱਚੀ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕਰਨ ਲਈ ਕਹਿੰਦੇ ਰਹੇ। ਹਾਲਾਂਕਿ ਗੱਡੀ ਨਾ ਮਿਲਣ ਕਾਰਨ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।
ਪਰਿਵਾਰਕ ਮੈਂਬਰਾਂ ਨੇ ਬਾਅਦ 'ਚ ਦੱਸਿਆ ਕਿ ਅਨਮ ਆਪਣੇ ਚਾਚੇ ਸ਼ਾਦਾਬ ਨਾਲ ਮੇਲਾ ਦੇਖਣ ਗਈ ਸੀ ਪਰ ਸ਼ਾਦਾਬ ਲੜਕੀ ਨੂੰ ਮੇਲੇ 'ਚ ਲੜਕੀ ਦੇ ਪਿਤਾ ਦੀ ਦੁਕਾਨ 'ਤੇ ਛੱਡ ਕੇ ਘਰ ਪਰਤਿਆ। ਕੋਈ ਉਸ ਨੂੰ ਉਥੋਂ ਅਗਵਾ ਕਰ ਕੇ ਲੈ ਗਿਆ। ਜਦੋਂ ਕਾਫੀ ਦੇਰ ਤੱਕ ਅਨਮ ਵਾਪਸ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ। ਪਰ ਉਹ ਉੱਥੇ ਨਹੀਂ ਸੀ।
ਪਰਿਵਾਰ ਨੇ ਇੱਕ ਸਥਾਨਕ ਮਸਜਿਦ ਤੋਂ ਇੱਕ ਘੋਸ਼ਣਾ ਵੀ ਕੀਤੀ। ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਨਮ ਕਿਤੇ ਨਹੀਂ ਮਿਲੀ। ਪਰ ਪਰਿਵਾਰਕ ਮੈਂਬਰ ਭਾਲ ਕਰਦੇ ਰਹੇ। ਤਲਾਸ਼ੀ ਦੌਰਾਨ, ਸ਼ਨੀਵਾਰ ਸਵੇਰੇ 8 ਵਜੇ ਦੇ ਕਰੀਬ, ਅਨਮ ਦੇ ਚਾਚਾ ਸ਼ਾਦਾਬ ਨੇ ਪਿੰਡ ਦੇ ਬਾਹਰਵਾਰ ਉਸ ਦੀ ਇੱਕ ਜੁੱਤੀ ਦੇਖੀ ਅਤੇ ਅਨਮ ਨੂੰ ਤੜਫਦੇ ਹੋਏ ਦੇਖਿਆ।
ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਸ਼ਕੀਲ ਤੇ , ਜੋ ਕਿ ਪਰਿਵਾਰ ਦਾ ਰਿਸ਼ਤੇਦਾਰ ਹੈ, 'ਤੇ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਾਦਾਬ ਦਾ ਵਿਆਹ ਪ੍ਰੇਮ ਵਿਆਹ ਸੀ, ਉਹ ਵੀ ਵੱਖਰੀ ਜਾਤ ਵਿੱਚ, ਉਸ ਦੇ ਸੋਹਰਿਆਂ ਵੱਲ ਬਹੁਤ ਸਾਰੇ ਮੈਂਬਰ ਉਸ ਨਾਲ ਨਰਾਜ਼ ਸਨ। ਸ਼ਾਦਾਬ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦਾ ਸਾਲ ਸ਼ਕੀਲ ਉਸ ਨੂੰ ਪਸੰਦ ਨਹੀਂ ਕਰਦਾ ਸੀ, ਜਿਸ ਕਾਰਨ ਉਸ ਨੇ ਅਨਮ ਨੂੰ ਮਾਰਨ ਦੀ ਯੋਜਨਾ ਬਣਾਈ।
ਪੀਲੀਭੀਤ ਦੇ ਪੁਲਿਸ ਸੁਪਰਡੈਂਟ ਦਿਨੇਸ਼ ਪੀ ਨੇ ਕਿਹਾ, “ਅਸੀਂ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਕੇਸ ਦਰਜ ਕੀਤਾ ਹੈ। ਹਰ ਸੰਭਵ ਪਹਿਲੂਆਂ ਦੀ ਪੜਚੋਲ ਕਰਦੇ ਹੋਏ ਵਿਸਤ੍ਰਿਤ ਜਾਂਚ ਕੀਤੀ ਜਾਵੇਗੀ, "ਸ਼ਕੀਲ ਫਿਲਹਾਲ ਫਰਾਰ ਹੈ, ਮਾਪਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ," ਉਸਨੇ ਕਿਹਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kidnapping, Murder, Uttar Pardesh