ਸ਼ਮਸ਼ਾਨਘਾਟ ਹਾਦਸਾ: ਕੋਈ ਵੀ ਨਹੀਂ ਸੀ ਉਸ ਛੱਤ ਥੱਲੇ, ਫਿਰ ਇਹ ਆਵਾਜ਼ ਆਈ, ਤੇ ਸਾਰੇ ਚਲੇ ਗਏ...

News18 Punjabi | News18 Punjab
Updated: January 4, 2021, 1:18 PM IST
share image
ਸ਼ਮਸ਼ਾਨਘਾਟ ਹਾਦਸਾ: ਕੋਈ ਵੀ ਨਹੀਂ ਸੀ ਉਸ ਛੱਤ ਥੱਲੇ, ਫਿਰ ਇਹ ਆਵਾਜ਼ ਆਈ, ਤੇ ਸਾਰੇ ਚਲੇ ਗਏ...
ਸ਼ਮਸ਼ਾਨਘਾਟ ਹਾਦਸਾ: ਕੋਈ ਵੀ ਨਹੀਂ ਸੀ ਉਸ ਛੱਤ ਥੱਲੇ, ਫਿਰ ਇਹ ਆਵਾਜ਼ ਆਈ, ਤੇ ਸਾਰੇ ਚਲੇ ਗਏ...

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮੁਰਾਦਨਗਰ ਵਿੱਚ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਕਾਰਨ 25 ਵਿਅਕਤੀ ਮਾਰੇ ਗਏ। ਇਹ ਸਾਰੇ ਲੋਕ ਆਪਣੇ ਰਿਸ਼ਤੇਦਾਰ ਦੀ ਮੌਤ ਪਿੱਛੋਂ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਸ਼ਮਸ਼ਾਨਘਾਟ ਪੁੱਜੇ ਸਨ ਤੇ ਅਚਾਨਕ ਸ਼ਮਸ਼ਾਨਘਾਟ ਦੀ ਛੱਤ ਡਿੱਗ ਗਈ। ਹੁਣ ਪਤਾ ਲੱਗਾ ਹੈ ਕਿ ਇਨ੍ਹਾਂ ਲੋਕਾਂ ਦੀ ਹੋਣੀ ਹੀ ਇਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਲੈ ਆਈ। ਦਰਅਸਲ, ਇਹ ਸਾਰੇ ਲੋਕ ਸ਼ਮਸ਼ਾਨਘਾਟ ਦੇ ਸ਼ੈੱਡ ਤੋਂ ਬਾਹਰ ਇਧਰ-ਉਧਰ ਖੜ੍ਹੇ ਸਨ।  ਅੰਤਿਮ ਸੰਸਕਾਰ ਦੀ ਤਿਆਰੀ ਚੱਲ ਰਹੀ ਸੀ।

ਸ਼ਮਸ਼ਾਨਘਾਟ ਦਾ ਸੇਵਕ ਆਪਣਾ ਕੰਮ ਕਰ ਰਿਹਾ ਸੀ। ਮੌਸਮ ਵੀ ਖਰਾਬ ਸੀ। ਤਦ ਅਸਮਾਨ ਵਿੱਚ ਇੱਕ ਤੇਜ਼ ਬਿਜਲੀ ਖੜਕੀ ਅਤੇ ਲੱਗਿਆ ਕਿ ਤੇਜ਼ ਬਾਰਸ਼ ਹੋਣ ਵਾਲੀ ਹੈ। ਇਸੇ ਦੌਰਾਨ ਇਸ ਛੱਤ ਥੱਲੇ ਖੜ੍ਹੇ ਇਕ ਸ਼ਖਸ ਨੇ ਜ਼ੋਰਦਾਰ ਆਵਾਜ਼ ਮਾਰੀ-ਸਾਰੇ ਸ਼ੈੱਡ ਥੱਲੇ ਆ ਜਾਣ, ਮੌਸਮ ਬੜਾ ਖਰਾਬ ਹੈ।'' ਇਸ ਆਵਾਜ਼ ਦੇ ਨਾਲ ਹੀ ਕਾਫੀ ਗਿਣਤੀ ਵਿਚ ਲੋਕ ਛੱਤ ਥੱਲੇ ਆ ਗਏ ਤੇ ਅਚਾਨਕ ਛੱਤ ਡਿੱਗ ਗਈ। ਹਾਦਸੇ ਵਿਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੁੱਕੀ ਹੈ।

ਹਾਦਸੇ ਵਿਚ ਜ਼ਖਮੀ ਹੋਏ ਸ਼ਿਆਮ ਨੇ ਦੱਸਿਆ ਕਿ ਲੋਕ ਇਧਰ-ਉਧਰ ਖੜ੍ਹੇ ਸਨ। ਕੁਝ ਲੋਕ ਮ੍ਰਿਤਕ ਦੇਹ ਦੇ ਨਾਲ ਆਏ, ਜਦਕਿ ਕੁਝ ਲੋਕ ਆਪਣੇ ਵਾਹਨਾਂ ਤੋਂ ਪਹਿਲਾਂ ਸ਼ਮਸ਼ਾਨਘਾਟ ਪਹੁੰਚ ਗਏ ਸਨ। ਮੌਸਮ ਵੀ ਬਹੁਤ ਖਰਾਬ ਸੀ। ਇਸ ਸਮੇਂ ਦੌਰਾਨ, ਬਿਜਲੀ ਚਮਕਣ ਲੱਗੀ। ਇਸ ਤੋੋਂ ਬਾਅਦ ਲੋਕਾਂ ਨੂੰ ਛੱਤ ਥੱਲੇ ਆਉਣ ਲਈ ਆਵਾਜ਼ ਮਾਰੀ। ਵੱਡੀ ਗਿਣਤੀ ਲੋਕ ਆਵਾਜ਼ ਦੇ ਨਾਲ ਹੀ ਇਕ ਥਾਂ ਇਕੱਠੇ ਹੋ ਗਏ ਤੇ ਹਾਦਸਾ ਵਾਪਰ ਗਿਆ।
ਮਰਨ ਵਾਲੇ ਬਹੁਤੇ ਲੋਕ ਮਰਹੂਮ ਰਾਮ ਧੰਨ ਦੇ ਰਿਸ਼ਤੇਦਾਰ ਸਨ, ਜਿਸ ਦਾ ਉਸ ਸਮੇਂ ਸਸਕਾਰ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਹੈ ਕਿ ਇਹ ਘਟਨਾ ਦੁਖੀ ਕਰਨ ਵਾਲੀ ਹੈ। ਡਿਵੀਜ਼ਨਲ ਕਮਿਸ਼ਨਰ ਮੇਰਠ ਅਤੇ ਆਈਜੀ ਰੇਂਜ ਮੇਰਠ ਨੂੰ ਮੌਕੇ 'ਤੇ ਘਟਨਾ ਦੀ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਘਟਨਾ ਮੁਰਾਦਨਗਰ ਖੇਤਰ ਦੇ ਥਾਣੇ ਦੀ ਹੈ। ਜਿਥੇ ਇਕ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਵਿਚ ਪਹੁੰਚੇ ਲੋਕਾਂ 'ਤੇ ਛੱਤ ਡਿੱਗ ਗਈ।  ਦੱਸਿਆ ਜਾ ਰਿਹਾ ਹੈ ਕਿ ਮੁਰਾਦਨਗਰ ਥਾਣਾ ਖੇਤਰ ਦੀ ਡਿਫੈਂਸ ਕਲੋਨੀ ਵਿਚ ਰਹਿਣ ਵਾਲੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਅੰਤਮ ਸੰਸਕਾਰ ਵਿਚ ਪਹੁੰਚੇ ਸਨ। ਸਰਕਾਰ ਨੇ ਘਟਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।
Published by: Gurwinder Singh
First published: January 4, 2021, 1:18 PM IST
ਹੋਰ ਪੜ੍ਹੋ
ਅਗਲੀ ਖ਼ਬਰ