Home /News /national /

ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਾਇਆ ਚਾਹ ਦਾ ਸਟਾਲ, ਤਾਰੀਫ਼ ਦੇ ਨਾਲ ਹੋ ਰਹੀ ਹੈ ਖਿਚਾਈ...

ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਾਇਆ ਚਾਹ ਦਾ ਸਟਾਲ, ਤਾਰੀਫ਼ ਦੇ ਨਾਲ ਹੋ ਰਹੀ ਹੈ ਖਿਚਾਈ...

ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਾਇਆ ਚਾਹ ਦਾ ਸਟਾਲ, ਤਾਰੀਫ਼ ਦੇ ਨਾਲ ਹੋਈ ਖਿਚਾਈ...

ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਾਇਆ ਚਾਹ ਦਾ ਸਟਾਲ, ਤਾਰੀਫ਼ ਦੇ ਨਾਲ ਹੋਈ ਖਿਚਾਈ...

ਪਰ ਕੁਝ ਨੇ ਆਲੋਚਨਾ ਕਰਦੇ ਹੋਏ ਲਿਖਿਆ, "ਮੈਂ ਸਮਝ ਨਹੀਂ ਪਾ ਰਿਹਾ ਹਾਂ… ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇਸ ਤਰ੍ਹਾਂ ਰੇੜ੍ਹੀ ਲਾਉਣ ਦਾ ਕੀ ਮਤਲਬ ਹੈ… ਉਹ ਆਪਣੀ ਸਿੱਖਿਆ ਨੂੰ ਪੜ੍ਹਾਉਣ ਵਿੱਚ ਵਰਤ ਸਕਦੀ ਹੈ। ਹਾਲਾਂਕਿ, ਉਸ ਦਾ ਸੁਪਨਾ ਫੂਡ ਚੇਨ ਖੋਲ੍ਹਣ ਦਾ ਸੀ, ਫਿਰ ਵੀ ਇਹ ਠੀਕ ਹੈ, ਪਰ ਇਸ ਤੋਂ ਪਹਿਲਾਂ ਪੋਸਟ ਗ੍ਰੈਜੂਏਸ਼ਨ ਅਤੇ ਫਿਰ ਚੰਗੀ ਨੌਕਰੀ ਕਿਉਂ ਕਰਨੀ ਹੈ।

ਹੋਰ ਪੜ੍ਹੋ ...
  • Share this:

ਕਰੋਨਾ ਕਾਲ ਦੌਰਾਨ ਵੱਡੀ ਗਿਣਤੀ ਲੋਕਾਂ ਨੂੰ ਇਹ ਸਮਝ ਆਇਆ ਕਿ ਨੌਕਰੀ ਹੀ ਨਹੀਂ, ਆਪਣਾ ਛੋਟਾ-ਮੋਟਾ ਕੰਮ ਕਰਕੇ ਵੀ ਚੋਖੇ ਪੈਸੇ ਕਮਾਏ ਜਾ ਸਕਦੇ ਹਨ। ਇਸ ਕਾਰਨ ਕਈ ਲੋਕਾਂ ਨੇ ਸਾਈਡ ਬਿਜ਼ਨਸ ਸ਼ੁਰੂ ਕਰ ਦਿੱਤਾ, ਜਦੋਂ ਕਿ ਕਈ ਲੋਕਾਂ ਨੇ ਕਾਰੋਬਾਰ ਨੂੰ ਆਪਣਾ ਮੁੱਖ ਕਿੱਤਾ ਬਣਾ ਲਿਆ।

ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਔਰਤ ਸ਼ਰਮਿਸ਼ਠਾ ਘੋਸ਼ (sharmistha Ghosh) ਦੀ ਕਹਾਣੀ ਦੱਸ ਰਹੇ ਹਾਂ, ਜਿਸ ਨੇ ਚੰਗੀ-ਭਲੀ ਨੌਕਰੀ ਛੱਡ ਕੇ ਚਾਹ ਦੀ ਦੁਕਾਨ ਖੋਲ੍ਹੀ। ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਨਵਾਂ ਕੀ ਹੈ, ਕਈ ਲੋਕ ਅਜਿਹਾ ਕਰਦੇ ਹਨ। ਪਰ ਤੁਸੀਂ ਕਿੰਨੇ ਲੋਕਾਂ ਨੂੰ ਜਾਣਦੇ ਹੋ ਜੋ ਅੰਗਰੇਜ਼ੀ ਲਟਰੇਚਰ ਵਿੱਚ ਮਾਸਟਰ ਡਿਗਰੀ ਲੈ ਕੇ ਬ੍ਰਿਟਿਸ਼ ਕੌਂਸਲ ਵਿੱਚ ਕੰਮ ਕਰ ਰਹੇ ਹਨ ਅਤੇ ਫਿਰ ਅਚਾਨਕ ਨੌਕਰੀ ਛੱਡ ਕੇ ਚਾਹ ਦਾ ਸਟਾਲ ਖੋਲ੍ਹ ਲੈਣ।

ਸ਼ਰਮਿਸ਼ਠਾ ਨੇ ਇਹ ਚਾਹ ਦਾ ਸਟਾਲ ਦਿੱਲੀ ਕੈਂਟ ਦੇ ਗੋਪੀਨਾਥ ਬਾਜ਼ਾਰ ਵਿੱਚ ਲਗਾਇਆ ਹੈ। ਸ਼ਰਮਿਸ਼ਠਾ ਦੀ ਕਹਾਣੀ ਭਾਰਤੀ ਫੌਜ ਦੇ ਸੇਵਾਮੁਕਤ ਬ੍ਰਿਗੇਡੀਅਰ ਸੰਜੇ ਖੰਨਾ ਨੇ ਲਿੰਕਡਇਨ 'ਤੇ ਸਾਂਝੀ ਕੀਤੀ ਸੀ।

ਖੰਨਾ ਨੇ ਆਪਣੀ ਪੋਸਟ 'ਚ ਲਿਖਿਆ, "ਜਦੋਂ ਮੈਂ ਉਸ (ਸ਼ਰਮਿਸਥਾ) ਨੂੰ ਪੁੱਛਿਆ ਕਿ ਤੁਸੀਂ ਇਹ ਫੈਸਲਾ ਕਿਉਂ ਲਿਆ ਤਾਂ ਉਸ ਨੇ ਦੱਸਿਆ ਕਿ ਉਹ ਇਸ ਚਾਹ-ਸਟਾਲ ਨੂੰ chaayos ਜਿੰਨਾ ਵੱਡਾ ਬਣਾਉਣਾ ਚਾਹੁੰਦੀ ਹੈ।" ਖੰਨਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਸ਼ਰਮਿਸ਼ਠਾ ਬ੍ਰਿਟਿਸ਼ ਕੌਂਸਲ ਦੀ ਲਾਇਬ੍ਰੇਰੀ ਵਿੱਚ ਕੰਮ ਕਰਦੀ ਸੀ ਪਰ ਨੌਕਰੀ ਛੱਡ ਕੇ ਚਾਹ ਦਾ ਸਟਾਲ ਸ਼ੁਰੂ ਕਰ ਦਿੱਤਾ। ਸ਼ਰਮਿਸ਼ਠਾ ਦੇ ਨਾਲ, ਉਸ ਦੀ ਇੱਕ ਦੋਸਤ ਵੀ ਇਸ ਸਟਾਲ ਵਿੱਚ ਭਾਈਵਾਲ ਹੈ, ਜੋ ਪਹਿਲਾਂ ਲੁਫਥਾਂਸਾ ਏਅਰਲਾਈਨ ਲਈ ਕੰਮ ਕਰਦੀ ਸੀ।

ਕਈਆਂ ਨੇ ਆਲੋਚਨਾ ਕੀਤੀ

ਕੁਝ ਲਿੰਕਡਾਈਨ ਉਪਭੋਗਤਾ ਨੇ ਇਸ ਕੰਮ ਦੀ ਤਰੀਫ ਕੀਤੀ ਹੈ ਪਰ ਕੁਝ ਨੇ ਆਲੋਚਨਾ ਕਰਦੇ ਹੋਏ ਲਿਖਿਆ, "ਮੈਂ ਸਮਝ ਨਹੀਂ ਪਾ ਰਿਹਾ ਹਾਂ… ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇਸ ਤਰ੍ਹਾਂ ਰੇੜ੍ਹੀ ਲਾਉਣ ਦਾ ਕੀ ਮਤਲਬ ਹੈ… ਉਹ ਆਪਣੀ ਸਿੱਖਿਆ ਨੂੰ ਪੜ੍ਹਾਉਣ ਵਿੱਚ ਵਰਤ ਸਕਦੀ ਹੈ। ਹਾਲਾਂਕਿ, ਉਸ ਦਾ ਸੁਪਨਾ ਫੂਡ ਚੇਨ ਖੋਲ੍ਹਣ ਦਾ ਸੀ, ਫਿਰ ਵੀ ਇਹ ਠੀਕ ਹੈ, ਪਰ ਇਸ ਤੋਂ ਪਹਿਲਾਂ ਪੋਸਟ ਗ੍ਰੈਜੂਏਸ਼ਨ ਅਤੇ ਫਿਰ ਚੰਗੀ ਨੌਕਰੀ ਕਿਉਂ ਕਰਨੀ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਤੁਸੀਂ (ਬ੍ਰਿਗੇਡੀਅਰ ਖੰਨਾ) ਇੱਕ ਗੈਰ-ਸੰਗਠਿਤ ਕਾਰੋਬਾਰ ਨੂੰ ਉਤਸ਼ਾਹਿਤ ਕਰ ਰਹੇ ਹੋ ਜੋ ਅਰਥਚਾਰੇ ਲਈ ਠੀਕ ਨਹੀਂ ਹੈ। ਇਕ ਹੋਰ ਨੇ ਲਿਖਿਆ ਕਿ ਜਿਸ ਔਰਤ ਦਾ ਪਰਿਵਾਰ ਆਰਥਿਕ ਤੌਰ 'ਤੇ ਉਸ 'ਤੇ ਨਿਰਭਰ ਨਹੀਂ ਹੈ, ਉਹ ਅਜਿਹਾ ਕਰ ਸਕਦੀ ਹੈ, ਪਰ ਜਿਨ੍ਹਾਂ ਦਾ ਪਰਿਵਾਰ ਉਸ 'ਤੇ ਨਿਰਭਰ ਹੈ, ਉਹ ਅਜਿਹਾ ਨਹੀਂ ਕਰ ਸਕੇਗੀ।

Published by:Gurwinder Singh
First published: