Home /News /national /

ਸ਼ਿਮਲਾ ‘ਚ ਨਾਗਾਲੈਂਡ ਦੇ ਸਾਬਕਾ ਰਾਜਪਾਲ ਅਤੇ CBI ਡਾਇਰੈਕਟਰ ਅਸ਼ਵਨੀ ਕੁਮਾਰ ਨੇ ਕੀਤੀ ਆਤਮਹੱਤਿਆ

ਸ਼ਿਮਲਾ ‘ਚ ਨਾਗਾਲੈਂਡ ਦੇ ਸਾਬਕਾ ਰਾਜਪਾਲ ਅਤੇ CBI ਡਾਇਰੈਕਟਰ ਅਸ਼ਵਨੀ ਕੁਮਾਰ ਨੇ ਕੀਤੀ ਆਤਮਹੱਤਿਆ

ਸੀਬੀਆਈ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕੁਮਾਰ (file photo)

ਸੀਬੀਆਈ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕੁਮਾਰ (file photo)

ਇਹ ਘਟਨਾ ਛੋਟਾ ਸ਼ਿਮਲਾ ਦੇ ਬਰੌਕਹੋਸਟ ਵਿੱਚ ਇੱਕ ਘਰ ਵਿੱਚ ਸਾਹਮਣੇ ਆਈ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ।

 • Share this:
  ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਨਾਗਾਲੈਂਡ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਸੀਬੀਆਈ ਨਿਰਦੇਸ਼ਕ ਅਸ਼ਵਨੀ ਕੁਮਾਰ ਨੇ ਆਤਮ ਹੱਤਿਆ ਕਰ ਲਈ ਹੈ। ਅਜਿਹਾ ਦੱਸਿਆ ਜਾ ਰਿਹਾ ਹੈ। ਸ਼ਿਮਲਾ ਵਿਚ ਇਕ ਘਰ ਅੰਦਰ ਉਹਨਾਂ ਸੁਸਾਈਡ ਕੀਤੀ ਹੈ। ਸੂਚਨਾ ਤੋਂ ਬਾਅਦ ਹਿਮਾਚਲ ਦੇ ਡੀਜੀਪੀ ਸੰਜੇ ਕੁੰਡੂ ਮੌਕੇ ਉਤੇ ਪੁੱਜੇ। ਇਸ ਤੋਂ ਇਲਾਵਾ ਸ਼ਿਮਲਾ ਦੇ ਐਸਪੀ ਮੋਹਿਤ ਚਾਵਲਾ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ।

  ਛੋਟਾ ਸ਼ਿਮਲਾ ਦੀ ਘਟਨਾ

  ਜਾਣਕਾਰੀ ਅਨੁਸਾਰ ਇਹ ਬੁੱਧਵਾਰ ਦੇਰ ਸ਼ਾਮ ਦੀ ਘਟਨਾ ਹੈ।  ਛੋਟਾ ਸ਼ਿਮਲਾ ਦੇ ਬਰੌਕਹੋਸਟ ਵਿੱਚ ਇੱਕ ਘਰ ਵਿੱਚ ਇਹ ਘਟਨਾ ਸਾਹਮਣੇ ਆਈ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ ਵਿਚ ਚਲ ਰਹੇ ਸਨ।

  ਕੌਣ ਸੀ ਅਸ਼ਵਨੀ ਕੁਮਾਰ

  ਅਸ਼ਵਨੀ ਕੁਮਾਰ ਹਿਮਾਚਲ ਦੇ ਡੀਜੀਪੀ ਵੀ ਰਹਿ ਚੁੱਕੇ ਹਨ। ਉਹ ਜੁਲਾਈ 2006 ਤੋਂ 2008 ਤੱਕ ਡੀਜੀਪੀ ਹਿਮਾਚਲ ਰਹੇ। ਇਸ ਤੋਂ ਇਲਾਵਾ ਉਹ ਅਗਸਤ 2008 ਤੋਂ ਨਵੰਬਰ 2010 ਤੱਕ ਸੀਬੀਆਈ ਦੇ ਡਾਇਰੈਕਟਰ ਵੀ ਰਹੇ। 70 ਸਾਲਾ ਅਸ਼ਵਨੀ ਕੁਮਾਰ ਦਾ ਜਨਮ ਨਾਹਨ, ਸਿਰਮੌਰ, ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਆਈਪੀਐਸ ਅਧਿਕਾਰੀ ਸੀ ਅਤੇ ਸੀਬੀਆਈ ਅਤੇ ਐਸਪੀਜੀ ਵਿੱਚ ਵੱਖ ਵੱਖ ਅਹੁਦਿਆਂ ਉਤੇ ਰਹੇ। ਅਸ਼ਵਨੀ ਕੁਮਾਰ ਸੀਬੀਆਈ ਦੇ ਪਹਿਲੇ ਅਜਿਹੇ ਮੁਖੀ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਰਾਜਪਾਲ ਬਣਾਇਆ ਗਿਆ ਸੀ। ਮਾਰਚ 2013 ਵਿੱਚ ਉਨ੍ਹਾਂ ਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ ਸਾਲ 2014 ਵਿੱਚ, ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਸ਼ਿਮਲਾ ਦੀ ਇਕ ਨਿਜੀ ਯੂਨੀਵਰਸਿਟੀ ਦਾ ਵੀਸੀ ਵੀ ਰਹੇ।
  Published by:Ashish Sharma
  First published:

  Tags: Shimla, Suicide

  ਅਗਲੀ ਖਬਰ