Home /News /national /

ਹਸਪਤਾਲ 'ਚ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਕਰਨਗੇ ਮੁਲਾਕਾਤ

ਹਸਪਤਾਲ 'ਚ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਕਰਨਗੇ ਮੁਲਾਕਾਤ

ਹਸਪਤਾਲ 'ਚ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਕਰਨਗੇ ਮੁਲਾਕਾਤ (ਫਾਇਲ ਫੋਟੋ)

ਹਸਪਤਾਲ 'ਚ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋਏ ਕੇਜਰੀਵਾਲ, ਕਰਨਗੇ ਮੁਲਾਕਾਤ (ਫਾਇਲ ਫੋਟੋ)

ਨਾਲ ਹੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਦੱਸ ਦਈਏ ਕਿ ਸਰਬਜੀਤ ਸਿੰਘ ਬੌਬੀ ਨੂੰ ਲੋਕ ਸ਼ਿਮਲਾ ਦਾ ਸਭ ਤੋਂ 'ਵਿਹਲਾ ਬੰਦਾ' ਕਹਿ ਕੇ ਬੁਲਾਉਂਦੇ ਰਹੇ ਹਨ। ਕਿਉਂਕਿ ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ, ਉਹ ਉੱਥੇ ਪਹੁੰਚ ਜਾਂਦੇ ਹਨ।

  • Share this:

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲ IGMC ਸ਼ਿਮਲਾ ਵਿੱਚ 8 ਸਾਲਾਂ ਤੱਕ ਮੁਫਤ ਲੰਗਰ ਚਲਾਉਣ ਵਾਲੇ ਸਰਬਜੀਤ ਸਿੰਘ ਬੌਬੀ ਦੇ ਮੁਰੀਦ ਹੋ ਗਏ ਹਨ। ਬੌਬੀ ਦੇ ਮੁਫਤ ਲੰਗਰ ਸੇੇਵਾ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ਲਾਘਾ ਕੀਤੀ ਹੈ।

    ਨਾਲ ਹੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਦੱਸ ਦਈਏ ਕਿ ਸਰਬਜੀਤ ਸਿੰਘ ਬੌਬੀ ਨੂੰ ਲੋਕ ਸ਼ਿਮਲਾ ਦਾ ਸਭ ਤੋਂ 'ਵਿਹਲਾ ਬੰਦਾ' ਕਹਿ ਕੇ ਬੁਲਾਉਂਦੇ ਰਹੇ ਹਨ। ਕਿਉਂਕਿ ਜਦੋਂ ਵੀ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ, ਉਹ ਉੱਥੇ ਪਹੁੰਚ ਜਾਂਦੇ ਹਨ।

    ਬੌਬੀ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਿਮਲਾ ਆਉਣ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਉਹ ਸਾਡਾ ਲੰਗਰ ਦੇਖਣ ਲਈ IGMC ਕੈਂਸਰ ਹਸਪਤਾਲ ਵੀ ਆਉਣਗੇ। ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਹ ਜਲਦੀ ਹੀ ਆਪਣਾ ਕਾਰਜਕ੍ਰਮ ਤੈਅ ਕਰਨਗੇ। ਹਾਲਾਂਕਿ ਕੇਜਰੀਵਾਲ ਸਰਬਜੀਤ ਬੌਬੀ ਨੂੰ ਕਿਉਂ ਮਿਲਣਾ ਚਾਹੁੰਦੇ ਹਨ, ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸ ਮੀਟਿੰਗ ਨੂੰ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

    ਸਮਾਜ ਸੇਵੀ ਬੌਬੀ ਨੇ ਪ੍ਰਸ਼ਾਸਨ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਸ਼ਾਸਨ ਨੇ 1 ਸਾਲ ਤੋਂ ਉਨ੍ਹਾਂ ਦੀ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਲੰਗਰ ਨਹੀਂ ਲਗਾਉਣ ਦਿੱਤਾ ਜਾ ਰਿਹਾ। ਅਲਮਾਇਟੀ ਬਲੈਸਿੰਗ ਸੰਸਥਾ ਦੇ ਪ੍ਰਧਾਨ ਸਰਵਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਹਨ।

    ਹਸਪਤਾਲ ਵਿੱਚ ਪਿਛਲੇ 8 ਸਾਲਾਂ ਤੋਂ ਮੁਫ਼ਤ ਲੰਗਰ ਚਲਾਇਆ ਜਾ ਰਿਹਾ ਹੈ। ਉਸ ਕੋਲ ਇੱਕ ਰੋਟੀ ਬੈਂਕ ਵੀ ਹੈ, ਜਿਸ ਵਿੱਚ ਬੱਚੇ ਵੀ ਸ਼ਾਮਲ ਕੀਤੇ ਗਏ ਹਨ।

    Published by:Gurwinder Singh
    First published:

    Tags: Arvind Kejriwal