Home /News /national /

Bypoll results: ਪੱਛਮੀ ਬੰਗਾਲ ਤੇ ਹਿਮਾਚਲ ਵਿਚ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

Bypoll results: ਪੱਛਮੀ ਬੰਗਾਲ ਤੇ ਹਿਮਾਚਲ ਵਿਚ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

(ਫਾਇਲ ਫੋਟੋ)

(ਫਾਇਲ ਫੋਟੋ)

 • Share this:

  ਤਿੰਨ ਸੰਸਦੀ ਤੇ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜਿਆਂ ’ਚ ਉੱਤਰੀ ਭਾਰਤ ਵਿਚ ਭਾਰਤੀ ਜਨਤਾ ਪਾਰਟੀ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੱਡਾ ਝਟਕਾ ਦਿੰਦਿਆਂ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ’ਚ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਭਾਜਪਾ ਸੱਤਾ ਵਾਲੇ ਹਿਮਾਚਲ ਪ੍ਰਦੇਸ਼ ਵਿਚ ਵੀ ਭਾਜਪਾ ਨੂੰ ਚੋਖਾ ਤਕੜਾ ਝਟਕਾ ਲੱਗਾ। ਇਥੇ ਸਾਰੀਆਂ ਸੀਟਾਂ ਉਤੇ ਕਾਂਗਰਸ ਦੀ ਜਿੱਤ ਹੋਈ।

  ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਤ੍ਰਿਣਾਮੂਲ ਕਾਂਗਰਸ ਨੇ ਜ਼ਿਮਨੀ ਚੋਣ ’ਚ ਆਪਣੇ ਵਿਰੋਧੀਆਂ ਨੂੰ ਰਿਕਾਰਡ ਫਰਕ ਨਾਲ ਹਰਾ ਕੇ ਸਾਰੀਆਂ (4) ਸੀਟਾਂ ਜਿੱਤ ਲਈਆਂ, ਜਦਕਿ ਤਿੰਨ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।

  ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਵਿਧਾਨ ਸਭਾ ਸੀਟਾਂ ਅਤੇ ਇੱਕ ਲੋਕ ਸਭਾ ਸੀਟ ਲਈ ਚੋਣ ਲੜਨ ਵਾਲੇ ਕੁੱਲ 18 ਉਮੀਦਵਾਰਾਂ ਵਿੱਚੋਂ ਅੱਠ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਸ਼ਿਮਲਾ ਦੇ ਜੁਬਲ-ਕੋਟਖਾਈ 'ਚ ਸੱਤਾਧਾਰੀ ਭਾਜਪਾ ਦੀ ਨੀਲਮ ਸਰਾਇਕ ਦੀ ਵੀ ਜਮਾਨਤ ਜਬਤ ਹੋ ਗਈ। ਉਹ ਕੁੱਲ ਪੋਲ ਹੋਈਆਂ ਵੋਟਾਂ ਦਾ 1/6 ਹੀ ਹਾਸਲ ਨਹੀਂ ਕਰ ਸਕੀ ਅਤੇ ਸਿਰਫ਼ 2644 ਵੋਟਾਂ ਤੱਕ ਹੀ ਸਿਮਟ ਗਈ। ਆਜ਼ਾਦ ਸੁਮਨ ਕਦਮ ਨੂੰ ਵੀ ਸਿਰਫ਼ 170 ਵੋਟਾਂ ਮਿਲੀਆਂ।

  ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ’ਚ ਟੀਐੱਮਸੀ ਨੇ ਕੂਚਬਿਹਾਰ ਤੇ ਨਾਡੀਆ ਜ਼ਿਲ੍ਹਿਆਂ ’ਚ ਕ੍ਰਮਵਾਰ ਦਿਨਹਾਟਾ ਤੇ ਸ਼ਾਂਤੀਪੁਰ ਸੀਟ ਤੋਂ ਭਾਜਪਾ ਨੂੰ ਵੱਡੇ ਫਰਕ ਨਾਲ ਹਰਾਇਆ। ਹੁਣ ਵਿਧਾਨ ਸਭਾ ’ਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 77 ਤੋਂ ਘਟ ਕੇ 75 ਹੋ ਗਈ ਹੈ। ਟੀਐੱਮਸੀ ਨੇ ਉੱਤਰੀ 24 ਪਰਗਨਾ ਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ’ਚ ਖਰਦਾਹ ਤੇ ਗੋਸਾਬਾ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਾ ਵੱਡਾ ਫਰਕ ਕਾਇਮ ਰੱਖਿਆ।

  ਦੂਜੇ ਪਾਸੇ ਗੋਸਾਬਾ, ਖਰਦਾਹ ਤੇ ਦਿਨਹਾਟਾ ’ਚ ਭਾਜਪਾ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

  Published by:Gurwinder Singh
  First published:

  Tags: Assembly Elections 2021, BJP, By-election