Home /News /national /

ਗਵਾਂਢੀ ਸੂਬੇ ’ਚ ਸ਼ਰਾਬ ਹੋਵੇਗੀ ਸਸਤੀ, ਰਾਤ 2 ਵਜੇ ਤੱਕ ਖੁਲ੍ਹੇ ਰਹਿਣਗੇ ਬਾਰ-ਹੋਟਲ

ਗਵਾਂਢੀ ਸੂਬੇ ’ਚ ਸ਼ਰਾਬ ਹੋਵੇਗੀ ਸਸਤੀ, ਰਾਤ 2 ਵਜੇ ਤੱਕ ਖੁਲ੍ਹੇ ਰਹਿਣਗੇ ਬਾਰ-ਹੋਟਲ

ਗਵਾਂਢੀ ਸੂਬੇ ’ਚ ਸ਼ਰਾਬ ਹੋਵੇਗੀ ਸਸਤੀ, ਰਾਤ 2 ਵਜੇ ਤੱਕ ਖੁਲ੍ਹੇ ਰਹਿਣਗੇ ਬਾਰ-ਹੋਟਲ

ਗਵਾਂਢੀ ਸੂਬੇ ’ਚ ਸ਼ਰਾਬ ਹੋਵੇਗੀ ਸਸਤੀ, ਰਾਤ 2 ਵਜੇ ਤੱਕ ਖੁਲ੍ਹੇ ਰਹਿਣਗੇ ਬਾਰ-ਹੋਟਲ

ਸੀਐੱਮ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਮੀਟਿੰਗ ’ਚ ਇਸ ਸਾਲ ਸਾਲ 2020-21 ਲਈ ਨਵੀਂ ਆਬਕਾਰੀ ਨੀਤੀ ਨੂੰ ਮੰਜੂਰੀ ਦਿੱਤੀ ਗਈ ਹੈ।

  • Share this:

    ਹਿਮਾਚਲ ਪ੍ਰਦੇਸ਼ ਸਰਕਾਰ ਹੁਣ ਸ਼ਰਾਬ ਦੇ ਜੀਰਏ ਕਰਜ਼ ਦੇ ਬੋਝ ਨੂੰ ਘਟਾਉਣ ਦੇ ਲਈ ਸ਼ਰਾਬ ਦਾ ਸਹਾਰਾ ਲਵੇਗੀ। ਦੱਸ ਦਈਏ ਕਿ ਹਿਮਾਚਲ ਸਰਕਾਰ ਨੇ ਨਵੀਂ ਲੀਕਰ ਪਾਲਿਸੀ ਨੂੰ ਮੰਜੂਰੀ ਦਿੱਤੀ ਹੈ। ਜਿਸ ਨਾਲ ਇਕ ਸਾਲ ’ਚ 215 ਕਰੋੜ ਤੋਂ ਵੀ ਜਿਆਦਾ ਦੀ ਕਮਾਈ ਕੀਤੀ ਜਾਣ ਦੀ ਉਮੀਦ ਜਤਾਈ ਗਈ ਹੈ। ਸੀਐੱਮ ਜੈਰਾਮ ਠਾਕੁਰ ਦੀ ਪ੍ਰਧਾਨਗੀ ’ਚ ਹੋਈ ਕੈਬਨਿਟ ਦੀ ਮੀਟਿੰਗ ’ਚ ਇਸ ਸਾਲ ਸਾਲ 2020-21 ਲਈ ਨਵੀਂ ਆਬਕਾਰੀ ਨੀਤੀ ਨੂੰ ਮੰਜੂਰੀ ਦਿੱਤੀ ਗਈ ਹੈ। ਇਸ ਨਾਲ ਸਰਕਾਰ 2020-21 ’ਚ 1840 ਕਰੋੜ ਰੁਪਏ ਕਮਾ ਸਕੇਗੀ। ਵਿੱਤ ਸਾਲ 2019-20 ਦੇ ਮੁਕਾਬਲੇ ਇਸ ਬਾਰ ਲੀਕਰ ਪਾਲਿਸੀ ’ਚ 13 ਫੀਸਦ ਵਾਧਾ ਹੋਇਆ ਹੈ। ਜੋ ਕਿ 215 ਕਰੋੜ ਰੁਪਏ ਜਿਆਦਾ ਹੈ।

    ਸ਼ਰਾਬ ਦੀ ਕੀਮਤਾਂ ’ਚ ਆਵੇਗੀ ਕਮੀ

    ਕੈਬਿਨਟ ਨੇ ਸਾਲ 2020-21 ਦੇ ਲਈ ਖੁਦਰਾ ਆਬਕਾਰੀ ਠੇਕੇ ਦੇ ਨਵੀਕਰਣ ਨੂੰ ਵੀ ਮੰਜੂਰੀ ਦਿੱਤੀ ਹੈ। ਇਸ ਨਾਲ ਸਰਕਾਰ ਦੀ ਮਾਲੀ ਹਾਲਤ ’ਚ ਸੁਧਾਰ ਆਵੇਗਾ। ਨਾਲ ਹੀ ਸ਼ਰਾਬ ਦੀਆਂ ਕੀਮਤਾਂ ’ਚ ਵੀ ਕਮੀ ਆਵੇਗੀ। ਇਸ ਫੈਸਲੇ ਨਾਲ ਗੁਆਂਢੀ ਰਾਜਾਂ ’ਚ ਸ਼ਰਾਬ ਦੀ ਤਸਕਰੀ ਰੋਕਣ ’ਚ ਵੀ ਮਦਦ ਮਿਲੇਗੀ। ਨਵੀਂ ਨੀਤੀ ’ਚ ਦੇਸ਼ੀ ਸ਼ਰਾਬ ਦਾ 30 ਫੀਸਦ ਕੋਟਾ ਪ੍ਰਧਾਨ ਕਰਨ ਦਾ ਮੰਜੂਰੀ ਹੈ। ਰਿਟੇਲ ਲਾਇਸੇਂਸੀ 70 ਫੀਸਦ ਕੋਟਾ ਆਪਣੀ ਪਸੰਦ ਅਨੁਸਾਰ ਲੈ ਸਕਦੇ ਹਨ।

    ਰਾਤ ਦੇ ਦੋ ਵਜੇ ਤੱਕ ਖੁਲ੍ਹੇ ਰਹਿਣਗੇ ਬਾਰ-ਹੋਟਲ

    ਸਰਕਾਰ ਦੀ ਨਵੀਂ ਨੀਤੀ ’ਚ ਮਾਲੀ ਹਲਾਤਾਂ ਦੀ ਸੁਰੱਖਿਆ ਦੀ ਨਜਰ ਤੋਂ ਰਿਟੇਲ ਲਾਇਸੇਂਸ ਧਰਾਕਾਂ ਤੋਂ ਜਾਇਜਾਦ ਦੇ ਕਾਗਜਾਤ ਦੇ ਥਾਂ ਤੇ ਸੁਰੱਖਿਆ ਦੇ ਤੌਰ ’ਤੇ ਐਫਡੀਆਰ /ਬੈਂਕ ਗਾਰੰਟੀ ਲੈਣ ਦੀ ਮੰਜੂਰੀ ਹੈ। ਇਸ ਤੋਂ ਇਲਾਵਾ ਸਾਰੇ ਸਿਤਾਰਾ ਸਬੰਧੀ ਹੋਟਲਾਂ ਦੀ ਸਮੇਂ ਸੀਮਾ ਨੂੰ 12  ਵਜੇ ਤੋਂ ਵਧਾ ਕੇ 2 ਵਜੇ ਤੱਕ ਕਰ ਦਿੱਤੀ ਗਈ ਹੈ।

    Published by:Ashish Sharma
    First published:

    Tags: Himachal, Liquor