ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਚੋਰਾਂ ਦੇ ਹੌਸਲੇ ਬੁਲੰਦ ਹਨ। ਸ਼ਿਮਲਾ ਦੇ ਮੈਹਲੀ ਇਲਾਕੇ 'ਚ ਹਿਮਾਚਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਚੋਰੀ ਹੋ ਗਈ। ਚੋਰ ਰਾਤ ਨੂੰ ਐਚ.ਆਰ.ਟੀ.ਸੀ ਬੱਸ (ਐਚ.ਪੀ.68 4243) ਲੈ ਕੇ ਫਰਾਰ ਹੋ ਗਏ ਪਰ ਐਚ.ਆਰ.ਟੀ.ਸੀ ਮੈਨੇਜਮੈਂਟ ਅਤੇ ਪੁਲਿਸ ਨੂੰ ਇਸ ਦਾ ਕੋਈ ਸੁਰਾਗ ਵੀ ਨਹੀਂ ਲੱਗਾ।
ਚੋਰੀ ਦੀ ਇਸ ਘਟਨਾ ਨੇ HRTC ਵਿੱਚ ਹੜਕੰਪ ਮਚਾ ਦਿੱਤਾ ਹੈ। ਹਾਲਾਂਕਿ, ਚੋਰੀ ਦੀ ਬੱਸ ਸ਼ਿਮਲਾ ਦੇ ਨਾਲ ਲੱਗਦੇ ਸੋਲਨ ਜ਼ਿਲ੍ਹੇ ਤੋਂ ਕੁਝ ਦੂਰੀ 'ਤੇ ਬਰਾਮਦ ਕੀਤੀ ਗਈ ਸੀ। ਪਰ ਅਜੇ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ।
ਚੋਰਾਂ ਦੀ ਇਸ ਹਰਕਤ ਤੋਂ ਪੁਲਿਸ ਵੀ ਹੈਰਾਨ ਰਹਿ ਗਈ। ਹਾਲਾਂਕਿ, ਚੋਰੀ ਹੋਈ ਬੱਸ ਸ਼ਿਮਲਾ ਦੇ ਨਾਲ ਲੱਗਦੇ ਸੋਲਨ ਜ਼ਿਲ੍ਹੇ ਤੋਂ ਕੁਝ ਦੂਰੀ 'ਤੇ ਬਰਾਮਦ ਕੀਤੀ ਗਈ ਹੈ। ਐਚਆਰਟੀਸੀ ਡਰਾਈਵਰ ਮਸਤ ਰਾਮ ਨੇ 27 ਜਨਵਰੀ ਦੀ ਰਾਤ ਨੂੰ ਮੇਹਲੀ ਵਿਖੇ ਬੱਸ ਖੜ੍ਹੀ ਕੀਤੀ ਸੀ। ਅਗਲੀ ਸਵੇਰ ਬੱਸ ਇਸ ਥਾਂ ਤੋਂ ਗਾਇਬ ਮਿਲੀ। ਇਸ ਤੋਂ ਬਾਅਦ ਐਚਆਰਟੀਸੀ ਮੈਨੇਜਮੈਂਟ ਨੇ ਬੱਸ ਚੋਰੀ ਹੋਣ ਸਬੰਧੀ ਛੋਟਾ ਸ਼ਿਮਲਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ।
ਏਐਸਪੀ ਸ਼ਿਮਲਾ ਸੁਨੀਲ ਨੇਗੀ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਬੱਸ ਨੂੰ ਟਰੇਸ ਕਰ ਲਿਆ ਗਿਆ ਹੈ।
ਸ਼ੋਘੀ-ਸ਼ਿਮਲਾ ਬਾਈਪਾਸ ਤੋਂ ਕੋਈ ਅਣਪਛਾਤਾ ਵਿਅਕਤੀ ਇਹ ਬੱਸ ਲੈ ਗਿਆ ਸੀ। ਪੁਲਿਸ ਟੀਮ ਨੇ ਸੋਲਨ ਜ਼ਿਲ੍ਹੇ ਦੇ ਸਲੋਗਡਾ ਵਿਖੇ ਬੱਸ ਬਰਾਮਦ ਕੀਤੀ ਹੈ। ਪੁਲਿਸ ਇਸ ਬੱਸ ਨੂੰ ਚੋਰੀ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਾਂਗੜਾ ਵਿੱਚ ਅੱਧੀ ਰਾਤ ਨੂੰ ਇੱਕ ਬੱਸ ਚੋਰੀ ਹੋ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Shimla