• Home
 • »
 • News
 • »
 • national
 • »
 • SHIMLA PREVENTING WIFE FROM CHATTING COSTLY MAN WIFE BEATS HIM WITH BROKEN TEETH AND STICK KS

ਸ਼ਿਮਲਾ: ਪਤਨੀ ਨੂੰ ਚੈਟਿੰਗ ਕਰਨ ਤੋਂ ਰੋਕਣਾ ਵਿਅਕਤੀ ਨੂੰ ਪਿਆ ਮਹਿੰਗਾ, ਪਤਨੀ ਨੇ ਭੰਨ ਦਿੱਤੇ ਦੰਦ ਤੇ ਡੰਡੇ ਨਾਲ ਚਾੜ੍ਹਿਆ ਕੁਟਾਪਾ

ਸ਼ਿਕਾਇਤ ਵਿੱਚ ਵਿਅਕਤੀ ਨੇ ਦੱਸਿਆ ਕਿ ਉਸਦੀ ਪਤਨੀ ਫੋਨ 'ਤੇ ਕਿਸੇ ਨਾਲ ਚੈਟਿੰਗ ਕਰ ਰਹੀ ਸੀ, ਜਦੋਂ ਉਸ ਨੇ ਪਤਨੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਰੌਲਾ ਪਾਉਣ ਲੱਗੀ। ਉਸਦੀ ਪਤਨੀ ਨੇ ਉਸ ਨੂੰ ਰੋਕ ਲਿਆ ਅਤੇ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

 • Share this:
  ਰਣਵੀਰ ਸਿੰਘ

  ਸ਼ਿਮਲਾ: ਇਥੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਵਟਸਐਪ ਚਲਾਉਣ ਤੋਂ ਰੋਕਣਾ ਇੰਨਾ ਮਹਿੰਗਾ ਪੈ ਗਿਆ ਕਿ ਗੁੱਸੇ ਵਿੱਚ ਉਸ ਦੀ ਪਤਨੀ ਨੇ ਉਸ ਉਪਰ ਹਮਲਾ ਕਰ ਦਿੱਤਾ, ਜਿਸ ਦੌਰਾਨ ਵਿਅਕਤੀ ਦੇ ਦੰਦ ਟੁੱਟ ਗਏ। ਗੁੱਸੇ ਵਿੱਚ ਆਈ ਪਤਨੀ ਇਥੇ ਹੀ ਨਹੀਂ ਰੁਕੀ, ਉਸ ਨੇ ਪਤੀ ਨੂੰ ਡੰਡੇ ਨਾਲ ਵੀ ਕੁੱਟ ਸੁੱਟਿਆ। ਪੁਲਿਸ ਨੇ ਕੁੱਟਮਾਰ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

  ਇਹ ਮਾਮਲਾ ਠਿਓਗ ਥਾਣਾ ਖੇਤਰ ਦੇ ਛੈਲਾ ਦਾ ਹੈ, ਜਿਥੇ ਇੱਕ ਪਤੀ ਨੂੰ ਪਤਨੀ ਵੱਲੋਂ ਕੀਤੀ ਵਟਸਐਪ 'ਤੇ ਕੀਤੀ ਜਾ ਰਹੀ ਚੈਟਿੰਗ ਵਿੱਚ ਰੋਕ ਟੋਕ ਕਰਨੀ ਮਹਿੰਗੀ ਪੈ ਗਈ। ਪਤੀ ਵੱਲੋਂ ਰੋਕਣ 'ਤੇ ਪਤਨੀ ਗੁੱਸੇ ਵਿੱਚ ਆ ਗਈ ਅਤੇ ਪਤੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਦੌਰਾਨ ਘਰਵਾਲੇ ਦੇ ਤਿੰਨ ਦੰਦ ਟੁੱਟ ਗਏ। ਵੀਰਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਜ਼ਖਮੀ ਪਤੀ ਦੀ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਕਥਿਤ ਦੋਸ਼ੀ ਪਤਨੀ ਖਿਲਾਫ ਐਫਆਈਆਰ ਦਰਜ ਕਰ ਲਈ ਹੈ।

  ਜਾਣਕਾਰੀ ਅਨੁਸਾਰ ਸ਼ਿਕਾਇਤ ਵਿੱਚ ਵਿਅਕਤੀ ਨੇ ਦੱਸਿਆ ਕਿ ਉਸਦੀ ਪਤਨੀ ਫੋਨ 'ਤੇ ਕਿਸੇ ਨਾਲ ਚੈਟਿੰਗ ਕਰ ਰਹੀ ਸੀ, ਜਦੋਂ ਉਸ ਨੇ ਪਤਨੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਹ ਰੌਲਾ ਪਾਉਣ ਲੱਗੀ। ਉਸਦੀ ਪਤਨੀ ਨੇ ਉਸ ਨੂੰ ਰੋਕ ਲਿਆ ਅਤੇ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

  ਉਧਰ, ਸ਼ਿਮਲਾ ਦੀ ਪੁਲਿਸ ਅਧਿਕਾਰੀ ਐਸਪੀ ਮੋਨਿਕਾ ਨੇ ਦੱਸਿਆ ਕਿ ਕਥਿਤ ਦੋਸ਼ੀ ਔਰਤ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੁੱਟਮਾਰ ਦਾ ਕੀ ਕਾਰਨ ਸੀ?
  Published by:Krishan Sharma
  First published: