Home /News /national /

ਹਿਮਾਚਲ 'ਚ ਮੀਂਹ ਨਾਲ ਤਬਾਹੀ; ਪੌਂਗ ਡੈਮ 'ਤੇ ਪਾਣੀ ਦਾ ਪੱਧਰ 1376 ਫੁੱਟ ਤੱਕ ਪੁੱਜਾ

ਹਿਮਾਚਲ 'ਚ ਮੀਂਹ ਨਾਲ ਤਬਾਹੀ; ਪੌਂਗ ਡੈਮ 'ਤੇ ਪਾਣੀ ਦਾ ਪੱਧਰ 1376 ਫੁੱਟ ਤੱਕ ਪੁੱਜਾ

(ਫਾਇਲ ਫੋਟੋ)

(ਫਾਇਲ ਫੋਟੋ)

ਪੌਂਗ ਡੈਮ ਦੇ ਪਾਣੀ ਦਾ ਪੱਧਰ 1376 ਫੁੱਟ ਤੱਕ ਪਹੁੰਚ ਗਿਆ ਹੈ। ਜਲਦੀ ਹੀ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਪਿਛਲੇ ਸਾਲ ਇਥੇ 1334 ਫੁੱਟ ਪਾਣੀ ਸੀ। ਹੁਣ ਤੱਕ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਘੱਟ ਹੈ।ਚੱਕੀ ਦਰਿਆ 'ਚ ਹੜ੍ਹ ਦੀਆਂ ਖੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਹਿਮਾਚਲ ਸਣੇ ਪੰਜਾਬ ਦੇ ਕਈ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਤੇ ਅਚਾਨਕ ਆਏ ਹੜ੍ਹ ਨਾਲ 22 ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜਣੇ ਲਾਪਤਾ ਹੋ ਗਏ ਹਨ। ਸਭ ਤੋਂ ਭਾਰੀ ਤਬਾਹੀ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ’ਚ ਹੋਈ ਹੈ।

ਪੂਰੇ ਸੂਬੇ ’ਚ ਕੁਦਰਤੀ ਕਹਿਰ ਦੀਆਂ 36 ਘਟਨਾਵਾਂ ਸਾਹਮਣੇ ਆਈਆਂ ਹਨ। ਮੰਡੀ ’ਚ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ਅਤੇ ਸ਼ੋਘੀ ’ਚ ਸ਼ਿਮਲਾ-ਚੰਡੀਗੜ੍ਹ ਮਾਰਗ ਸਮੇਤ 743 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਉਧਰ, ਪੌਂਗ ਡੈਮ ਦੇ ਪਾਣੀ ਦਾ ਪੱਧਰ 1376 ਫੁੱਟ ਤੱਕ ਪਹੁੰਚ ਗਿਆ ਹੈ। ਜਲਦੀ ਹੀ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਪਿਛਲੇ ਸਾਲ ਇਥੇ 1334 ਫੁੱਟ ਪਾਣੀ ਸੀ। ਹੁਣ ਤੱਕ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਘੱਟ ਹੈ।ਚੱਕੀ ਦਰਿਆ 'ਚ ਹੜ੍ਹ ਦੀਆਂ ਖੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ।

ਚੱਕੀ ਦਰਿਆ 'ਤੇ ਬਣੇ ਰੇਲਵੇ ਪੁਲ ਦੇ ਰੁੜ੍ਹਨ ਤੋਂ ਬਾਅਦ ਪ੍ਰਸ਼ਾਸਨ ਨੇ ਚੱਕੀ ਦਰਿਆ 'ਤੇ ਬਣੇ ਸੜਕੀ ਮਾਰਗ ਦੇ ਪੁਲ ਨੂੰ ਵੀ ਪਾਣੀ ਦੇ ਤੇਜ ਵਹਾਅ ਕਾਰਨ ਬੰਦ ਕਰ ਦਿੱਤਾ ਹੈ।  ਹਿਮਾਚਲ ਸਣੇ ਪੰਜਾਬ ਦੇ ਕਈ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਜ਼ਿਲ੍ਹਿਆਂ ’ਚ ਜੰਗੀ ਪੱਧਰ ’ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਧਰ, ਭਾਖੜਾ ਬਿਆਸ ਪ੍ਰਬੰਧਕ ਬੋਰਡ ਨੇ ਦਰਿਆਵਾਂ ਨਾਲ ਲੱਗਦੇ ਖੇਤਰਾਂ ਵਿੱਚ ਲੋਕਾਂ ਨੂੰ ਨਾ ਜਾਣ ਲਈ ਆਖਿਆ ਹੈ।

ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ ਕਰਦਿਆਂ ਢਿੱਗਾਂ ਡਿੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਕਾਂਗੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਲੋਕਾਂ ਨੂੰ ਕਿਹਾ ਹੈ ਕਿ ਉਹ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ।

ਚੰਬਾ ਜ਼ਿਲ੍ਹੇ ਦੇ ਹੰਗਾਮੀ ਅਪਰੇਸ਼ਨ ਸੈਂਟਰ ਨੇ ਕਿਹਾ ਕਿ ਚੋਵਾੜੀ ਤਹਿਸੀਲ ਦੇ ਬਨੇਤ ਪਿੰਡ ’ਚ ਤੜਕੇ ਸਾਢੇ 4 ਵਜੇ ਦੇ ਕਰੀਬ ਢਿੱਗਾਂ ਡਿੱਗੀਆਂ ਜਿਸ ਕਾਰਨ ਇਕ ਘਰ ਢਹਿ ਗਿਆ ਜਿਸ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਡੀ ’ਚ ਬੱਦਲ ਫਟਣ ਕਾਰਨ ਇਕ ਲੜਕੀ ਦੀ ਲਾਸ਼ ਸ਼ੁੱਕਰਵਾਰ ਰਾਤ ਮੰਡੀ-ਕਟੋਲਾ-ਪਰਾਸ਼ਰ ਰੋਡ ’ਤੇ ਬਾਗ਼ੀ ਨਾਲਾ ਕੋਲ ਮਿਲੀ ਜਦਕਿ ਉਸ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਰੁੜ੍ਹ ਗਏ ਹਨ।

ਬਾਗ਼ੀ ਤੋਂ ਪੁਰਾਣਾ ਕਟੋਲਾ ਇਲਾਕਿਆਂ ਵਿਚਕਾਰ ਕਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਗੋਹਾਰ ਡਿਵੈਲਪਮੈਂਟ ਬਲਾਕ ਦੇ ਪਿੰਡ ਕਾਸ਼ਨ ’ਚ ਇਕ ਘਰ ’ਤੇ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਅੱਠ ਮੈਂਬਰ ਮਲਬੇ ਹੇਠਾਂ ਦੱਬੇ ਗਏ। ਕੌਮੀ ਆਫ਼ਤ ਪ੍ਰਬੰਧਨ ਬਲ ਅਤੇ ਪੁਲਿਸ ਦੀ ਸਹਾਇਤਾ ਨਾਲ ਚਾਰ ਘੰਟਿਆਂ ਮਗਰੋਂ ਲਾਸ਼ਾਂ ਨੂੰ ਮਲਬੇ ’ਚੋਂ ਕੱਢਿਆ ਜਾ ਸਕਿਆ।

Published by:Gurwinder Singh
First published:

Tags: Flood, Floods, Heavy rain fall