Home /News /national /

ਹਿਮਾਚਲ 'ਚ ਮੀਂਹ ਨੇ ਮਚਾਈ ਤਬਾਹੀ: 16 ਮੌਤਾਂ; 5 ਲਾਪਤਾ, ਸਿਰਮੌਰ 'ਚ ਘਰ ਡਿੱਗਣ ਕਾਰਨ ਪਰਿਵਾਰ ਦੇ ਸਾਰੇ ਜੀਆਂ ਦੀ ਮੌਤ

ਕੁੱਲ 16 ਲੋਕਾਂ ਦੀ ਮੌਤ ਹੋ ਗਈ ਹੈ, 16 ਜ਼ਖਮੀ ਹੋਏ ਹਨ, ਜਦਕਿ 5 ਲਾਪਤਾ ਹਨ। ਸਿਰਮੌਰ ਦੇ ਰੋਨਾਹਟ ਦੇ ਪਿੰਡ ਖਿਜਵਾੜੀ ਵਿੱਚ ਬੀਤੀ ਰਾਤ ਇੱਕ ਘਰ ’ਤੇ ਮਲਬਾ ਡਿੱਗਣ ਕਾਰਨ ਚਾਰ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ, ਪਤਨੀ, ਤਿੰਨ ਬੱਚੇ ਅਤੇ ਉਨ੍ਹਾਂ ਦੀ ਭਤੀਜੀ ਸ਼ਾਮਲ ਹੈ।

ਹੋਰ ਪੜ੍ਹੋ ...
  • Share this:

    ਹਿਮਾਚਲ ਪ੍ਰਦੇਸ਼ 'ਚ ਵਿਦਾਈ ਤੋਂ ਪਹਿਲਾਂ ਮਾਨਸੂਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਸੜਕ ਹਾਦਸਿਆਂ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।

    ਕੁੱਲ 16 ਲੋਕਾਂ ਦੀ ਮੌਤ ਹੋ ਗਈ ਹੈ, 16 ਜ਼ਖਮੀ ਹੋਏ ਹਨ, ਜਦਕਿ 5 ਲਾਪਤਾ ਹਨ। ਸਿਰਮੌਰ ਦੇ ਰੋਨਾਹਟ ਦੇ ਪਿੰਡ ਖਿਜਵਾੜੀ ਵਿੱਚ ਬੀਤੀ ਰਾਤ ਇੱਕ ਘਰ ’ਤੇ ਮਲਬਾ ਡਿੱਗਣ ਕਾਰਨ ਚਾਰ ਬੱਚਿਆਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ, ਪਤਨੀ, ਤਿੰਨ ਬੱਚੇ ਅਤੇ ਉਨ੍ਹਾਂ ਦੀ ਭਤੀਜੀ ਸ਼ਾਮਲ ਹੈ।

    ਇਸੇ ਤਰ੍ਹਾਂ ਸਿਰਮੌਰ ਦੇ ਬੜੂ ਸਾਹਿਬ ਵਿੱਚ ਐਤਵਾਰ ਰਾਤ ਨੂੰ ਪਏ ਭਾਰੀ ਮੀਂਹ ਕਾਰਨ ਕਾਲਜ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਹੜ੍ਹ ਵਿਚ ਕੁਝ ਵਾਹਨ ਵੀ ਵਹਿ ਗਏ। ਸਿਰਮੌਰ ਦੀ ਮੋਜਾ ਮੰਡੀ 'ਚ ਹੜ੍ਹ 'ਚ ਇਕ ਵਿਅਕਤੀ ਵਹਿ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਹਿਮਾਚਲ ਪੁਲਿਸ ਦਾ ਜਵਾਨ ਸੋਲਨ 'ਚ ਖੱਡ 'ਚ ਰੁੜ੍ਹ ਗਿਆ, ਜਿਸ ਦਾ 24 ਘੰਟੇ ਬਾਅਦ ਵੀ ਕੋਈ ਪਤਾ ਨਹੀਂ ਲੱਗਾ। ਫਿਲਹਾਲ ਮੰਗਲਵਾਰ ਨੂੰ ਵੀ ਸੂਬੇ 'ਚ ਬਾਰਿਸ਼ ਹੋ ਰਹੀ ਹੈ।

    ਕੁੱਲੂ ਦੇ ਜਲੋੜੀ ਪਾਸ 'ਤੇ ਇਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਵਿਦਿਆਰਥੀ ਜ਼ਖਮੀ ਹੋ ਗਏ। ਚੰਬਾ ਵਿੱਚ ਆਏ ਹੜ੍ਹ ਵਿੱਚ ਤਿੰਨ ਵਿਅਕਤੀ ਲਾਪਤਾ ਹਨ। ਕਿੰਨੌਰ ਦੇ ਪਾਗਲ ਨਾਲੇ 'ਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ।

    ਹਿਮਾਚਲ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਆਮ ਨਾਲੋਂ 92% ਵੱਧ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ 19 ਤੋਂ 25 ਸਤੰਬਰ ਤੱਕ ਸੂਬੇ ਵਿੱਚ ਔਸਤਨ 29.1 ਮਿਲੀਮੀਟਰ ਮੀਂਹ ਹੁੰਦਾ ਹੈ ਪਰ ਇਸ ਵਾਰ 55.8 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਔਸਤ ਤੋਂ ਵੱਧ ਮੀਂਹ ਪਿਆ ਹੈ।

    ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਅਗਲੇ 3-4 ਦਿਨਾਂ ਤੱਕ ਮਾਨਸੂਨ ਦੇ ਸਰਗਰਮ ਰਹਿਣ ਦਾ ਅਨੁਮਾਨ ਹੈ। ਪਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਪਰ ਫਿਰ ਵੀ, ਸਾਵਧਾਨ ਰਹਿਣ ਦੀ ਲੋੜ ਹੈ।

    Published by:Gurwinder Singh
    First published:

    Tags: Accident, Heavy rain fall, Shimla