ਹਿਮਾਚਲ ਪ੍ਰਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਰਾਜ ਦੀ ਰਾਜਧਾਨੀ ਸ਼ਿਮਲਾ ਦਾ ਹੈ। ਇਥੇ ਆਨਲਾਈਨ ਪੀਜ਼ਾ ਮੰਗਵਾਉਣ ਤੋਂ ਬਾਅਦ ਮਹਿਲਾ ਡਾਕਟਰ ਦੇ ਖਾਤੇ ਵਿਚੋਂ 60 ਹਜ਼ਾਰ ਰੁਪਏ ਕੱਢ ਲਏ ਗਏ। ਮਹਿਲਾ ਡਾਕਟਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਉਸਦੀ ਸ਼ਿਕਾਇਤ 'ਤੇ ਛੋਟਾ ਸ਼ਿਮਲਾ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਿਮਲਾ ਦੇ ਕਮਲਾ ਨਹਿਰੂ ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਆਨਲਾਈਨ ਪੀਜ਼ਾ ਮੰਗਵਾਇਆ। ਇਸ ਤੋਂ ਬਾਅਦ ਔਰਤ ਦੇ ਖਾਤੇ ਵਿਚੋਂ ਛੇ ਵਾਰ ਪੈਸੇ ਕੱਢੇ ਗਏ। ਇਹ ਪੈਸਾ ਔਰਤ ਦੇ ਪੰਜਾਬ ਨੈਸ਼ਨਲ ਬੈਂਕ ਖਾਤੇ ਵਿੱਚੋਂ ਕੱਢੇ ਗਏ ਹਨ। ਮਹਿਲਾ ਡਾਕਟਰ ਨੇ ਸ਼ਿਕਾਇਤ ਵਿਚ ਕਿਹਾ ਕਿ ਪੀਜ਼ਾ ਮੰਗਵਾਉਣ 'ਤੇ ਇਕ ਮੁਫਤ ਆਫਰ ਦਿੱਤਾ ਗਿਆ ਅਤੇ ਇਸ ਦੌਰਾਨ ਉਸ ਨੇ ਇਕ ਲਿੰਕ 'ਤੇ ਕਲਿਕ ਕੀਤਾ ਅਤੇ ਬਾਅਦ ਵਿਚ ਖਾਤੇ ਵਿਚੋਂ ਪੈਸੇ ਕੱਟੇ ਗਏ। ਔਰਤ ਡਾਕਟਰ ਨਾਲ 59 ਹਜ਼ਾਰ 954 ਰੁਪਏ ਦੀ ਠੱਗੀ ਹੋਈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮਲਾ ਨਹਿਰੂ ਹਸਪਤਾਲ ਵਿੱਚ ਤਾਇਨਾਤ ਮਹਿਲਾ ਡਾਕਟਰ ਨੇ ਕਿਹਾ ਹੈ ਕਿ ਆਨਲਾਈਨ ਅਦਾਇਗੀ ਤੋਂ ਬਾਅਦ ਪੀਜ਼ਾ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਮਹਿਲਾ ਡਾਕਟਰ ਮੂਲ ਰੂਪ ਤੋਂ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਸ਼ਿਮਲਾ ਵਿਚ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Doctor, Himachal, ONLINE FRAUD, Shimla