ਦਿੱਲੀ ਵਿਧਾਨਸਭਾ ਚੋਣਾਂ: ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਨਰਮ ਪਏ ਅਕਾਲੀ ਦਲ ਦੇ ਤੇਵਰ

News18 Punjabi | News18 Punjab
Updated: January 13, 2020, 2:46 PM IST
share image
ਦਿੱਲੀ ਵਿਧਾਨਸਭਾ ਚੋਣਾਂ: ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਨਰਮ ਪਏ ਅਕਾਲੀ ਦਲ ਦੇ ਤੇਵਰ
ਦਿੱਲੀ ਵਿਧਾਨਸਭਾ ਚੋਣਾਂ: ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਨਰਮ ਪਏ ਅਕਾਲੀ ਦਲ ਦੇ ਤੇਵਰ(ANI)

ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਤੇਵਰ ਹੁਣ ਬਦਲੇ ਹੋਏ ਨਜਰ ਆ ਰਹੇ ਹਨ।

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ News 18 ਦੇ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਭਾਜਪਾ ਪੁਰਾਣੇ ਫਾਰਮੂਲੇ ਤਹਿਤ ਹੀ ਦਿੱਲੀ ਵਿਧਾਨਸਭਾ ਚੋਣ ਲੜ੍ਹੇਗਾ।

ਕਾਬਿਲੇਗੌਰ ਹੈ ਕਿ ਸਾਲ 2015 ’ਚ ਅਕਾਲੀ ਦਲ ਨੂੰ ਮਹਿਜ਼ 4 ਸੀਟਾਂ ਮਿਲੀਆ ਸੀ ਤੇ ਹੁਣ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਚ ਵੀ ਅਕਾਲੀ ਦਲ ਨੂੰ 4 ਸੀਟਾਂ ਮਿਲਣਗੀਆਂ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਅਗਲੇ ਦੋ ਦਿਨਾਂ ’ਚ ਭਾਜਪਾ ਨਾਲ ਦਿੱਲੀ ਚੋਣਾਂ ਸਬੰਧੀ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਹੀ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਅਮਿਤ ਸ਼ਾਹ ਦੇ ਨਾਲ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ 8 ਤੋਂ 10 ਸੀਟਾਂ ਦੀ ਮੰਗ ਕਰ ਰਹੇ ਸੀ ਪਰ ਅਵਤਾਰ ਸਿੰਘ ਹਿੱਤ ਹੋਰਾਂ ਨੇ ਇੱਕਲੇ ਚੋਣ ਲੜ੍ਹਨ ਦੀ ਗੱਲ੍ਹ ਆਖ ਦਿੱਤੀ ਸੀ। ਖੈਰ ਹੁਣ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਮਿਲਦੀ ਹਨ।
Published by: Sukhwinder Singh
First published: January 13, 2020, 2:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading